ਸਾਬਕਾ ਆਈਪੀਐੱਸ ਦੇ ਘਰ ਸੀਆਈਡੀ ਮਾਰਿਆ ਨੇ ਛਾਪਾ
Published : Feb 9, 2018, 12:26 pm IST
Updated : Feb 9, 2018, 7:09 am IST
SHARE ARTICLE

ਕੋਲਕਾਤਾ : ਪੱਛਮ ਬੰਗਾਲ ਪੁਲਿਸ ਦੀ ਸੀਆਈਡੀ ਨੇ ਅੱਜ ਸਾਬਕਾ ਆਈਪੀਐੱਸ ਅਧਿਕਾਰੀ ਭਾਰਤੀ ਘੋਸ਼ ਦੇ ਇੱਕ ਘਰ ਤੋਂ ਲਗਭਗ 2.4 ਕਰੋੜ ਰੁਪਏ ਜਬਤ ਕੀਤੇ। ਇਕ ਉੱਤਮ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਤੋਂ ਦੁਰਵਿਵਹਾਰ ਅਤੇ ਜਬਰਨ ਵਸੂਲੀ ਦੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਇੱਕ ਛਾਪੇ ਦੇ ਦੌਰਾਨ ਇਹ ਰੁਪਏ ਜਬਤ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਘੋਸ਼ ਦੇ ਤਿੰਨ ਘਰਾਂ ਵਿੱਚੋਂ ਇੱਕ ਤੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਵੀ ਬਰਾਮਦ ਕੀਤੇ ਗਏ।

 
ਹਾਲਾਂਕਿ ਉਨ੍ਹਾਂ ਨੇ ਸਥਾਨ ਦੱਸਣ ਤੋਂ ਇਨਕਾਰ ਕਰ ਦਿੱਤਾ। ਆਈਪੀਐੱਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਸੀਂ ਅਲਮਾਰੀ ਤੋੜੀ ਜਿੱਥੇ ਸਾਨੂੰ ਇਹ ਰਾਸ਼ੀ ਮਿਲੀ। ਹੁਣ ਤੱਕ ਸਾਨੂੰ ਕੇਵਲ ਰੁਪਏ ਮਿਲੇ ਹਨ। ਸੋਨੇ ਦੇ ਗਹਿਣੇ ਨਹੀਂ ਮਿਲੇ। ਉਨ੍ਹਾਂ ਨੇ ਦੱਸਿਆ ਕਿ ਕੋਈ ਦਸਤਾਵੇਜ਼ ਜਬਤ ਨਹੀਂ ਕੀਤਾ ਗਿਆ ਹੈ। ਸੀਆਈਡੀ ਨੇ ਇਸ ਮਾਮਲੇ ਦੇ ਸਿਲਸਿਲੇ ਵਿੱਚ ਪਿਛਲੇ ਹਫ਼ਤੇ ਵੀ ਘੋਸ਼ ਅਤੇ ਦੋ ਹੋਰ ਪੁਲਿਸ ਅਧਿਕਾਰੀਆਂ ਦੇ ਘਰਾਂ 'ਤੇ ਛਾਪੇ ਮਾਰੇ ਸਨ। 

 
ਅਧਿਕਾਰੀ ਨੇ ਦੱਸਿਆ ਕਿ ਘੋਸ਼ ਦੇ ਘਰਾਂ ਤੋਂ ਤੋਂ ਸੋਨੇ ਦੇ ਗਹਿਣੇ, ਦਸਤਾਵੇਜ਼ ਅਤੇ ਵੱਡੀ ਮਾਤਰਾ ਵਿੱਚ ਨਗਦੀ ਬਰਾਮਦ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਕੁੱਝ ਪੁਲਿਸ ਕਰਮਚਾਰੀਆਂ ਨੇ ਪਿਛਲੇ ਸਾਲ ਉਸ ਤੋਂ ਜਬਰਦਸਤੀ ਰੁਪਏ ਲਏ ਸਨ। ਇਸ ਸ਼ਿਕਾਇਤ ਦੇ ਬਾਅਦ ਅਦਾਲਤ ਦੇ ਇੱਕ ਆਦੇਸ਼ 'ਤੇ ਛਾਪੇ ਦੀ ਕਾਰਵਾਈ ਕੀਤੀ ਗਈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement