ਪਦਮਾਵਤ ਬਣ ਕੇ ਵੀ ਵਿਵਾਦ 'ਚ ਪਦਮਾਵਤੀ, ਨਿਸ਼ਾਨੇ ਤੇ ਆਇਆ ਸੈਂਸਰ ਬੋਰਡ
Published : Jan 1, 2018, 4:31 pm IST
Updated : Jan 1, 2018, 11:01 am IST
SHARE ARTICLE

ਮੇਵਾੜ ਰਾਜਵੰਸ਼ ਦੇ 76ਵੇਂ ਮਹਾਰਾਣਾ ਤੇ ਸਾਬਕਾ ਲੋਕ ਸਭਾ ਸਾਂਸਦ ਮਹਿੰਦਰ ਸਿੰਘ ਮੇਵਾੜ ਨੇ ਐਤਵਾਰ ਨੂੰ ਕਿਹਾ ਕਿ ਕੇਂਦਰੀ ਫਿਲਮ ਪ੍ਰਮਾਣ ਬੋਰਡ (ਸੀ.ਬੀ.ਐਫ.ਸੀ) ਨੇ ਸੰਜੇ ਲੀਲਾ ਬੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਪ੍ਰਮਾਣ ਪੱਤਰ ਦੇ ਕੇ ਲੋਕਾਂ ਨਾਲ ਧੋਖਾ ਕੀਤਾ ਹੈ।

ਸੂਚਨਾ ਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਤੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਰਾਜਿਆਵਰਧਨ ਸਿੰਘ ਰਾਠੌੜ ਨੂੰ ਲਿਖੇ ਪੱਤਰ ਵਿੱਚ ਮਹਿੰਦਰ ਸਿੰਘ ਨੇ ‘ਪਦਮਾਵਤੀ’ ਨੂੰ ਯੂ/ਏ ਪ੍ਰਮਾਣ-ਪੱਤਰ ਦੇਣ ਦੇ ਸ਼ੱਕੀ ਰਵੱਈਏ ਤੇ ਨਤੀਜੇ ਉਪਰ ਚਿੰਤਾ ਪ੍ਰਗਟਾਈ ਹੈ, ਭਾਵੇਂ ਹੀ ਫਿਲਮ ਵਿੱਚ ਸੋਧ ਦੀ ਸਿਫਾਰਸ਼ ਵੀ ਕੀਤੀ ਗਈ ਹੈ।



ਮਹਿੰਦਰ ਸਿੰਘ ਨੇ ਪੱਤਰ ਵਿੱਚ ਲਿਖਿਆ ਹੈ ਕਿ ਪ੍ਰਸੁੰਨ ਜੋਸ਼ੀ ਜ਼ਰੀਏ ਸੀ.ਬੀ.ਐਫ.ਸੀ ਇੱਕ ਅਜਿਹੀ ਫਿਲਮ ਦਾ ਸਮਰਥਨ ਕਰਦਾ ਹੈ, ਜੋ ਵੀਰ ਪਾਤਰਾਂ ਦੇ ਕਿਰਦਾਰ ਨੂੰ ਖਰਾਬ ਕਰਦੀ ਹੈ ਤੇ ਨਾਲ ਹੀ ਸਮਾਜਿਕ ਅਸ਼ਾਂਤੀ ਦਾ ਕਾਰਨ ਵੀ ਬਣ ਸਕਦੀ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਇਸ ਫੈਸਲੇ ਨਾਲ ਲੋਕਾਂ ਨੂੰ ਧੋਖਾ ਦਿੱਤਾ ਗਿਆ ਹੈ। ਜਲਦਬਾਜ਼ੀ ਵਿੱਚ ਇਸ ਤਰ੍ਹਾਂ ਪ੍ਰਮਾਣ ਪੱਤਰ ਦੇਣਾ ਤੇ ਨਿਰੰਤਰ ਗ਼ਲਤ ਪੇਸ਼ਕਾਰੀ ਕੇਵਲ ਸੀ.ਬੀ.ਐਫ.ਸੀ. ਨੂੰ ਬਦਨਾਮ ਕਰ ਸਕਦਾ ਹੈ। ਪੱਤਰ ਦੀ ਇੱਕ ਕਾਪੀ ਆਈ.ਏ.ਐਨ.ਐਸ. ਕੋਲ ਵੀ ਮੌਜੂਦ ਹੈ। 


ਸੀ.ਬੀ.ਐਫ.ਸੀ. ਨੇ ਸ਼ਨੀਵਾਰ ਨੂੰ ਫਿਲਮ ਨਿਰਮਾਤਾਵਾਂ ਨੂੰ ‘ਪਦਮਾਵਤੀ’ ਦਾ ਨਾਮ ਬਾਦਲ ਕੇ ‘ਪਦਮਾਵਤ’ ਕਰਨ ਦਾ ਸੁਝਾਅ ਦਿੱਤਾ ਸੀ। ਇਸ ਦੇ ਨਾਲ ਹੀ ਫਿਲਮ ਨੂੰ ਪੰਜ ਸੁਝਾਵਾਂ ਤੋਂ ਬਾਅਦ ਯੂ/ਏ ਪ੍ਰਮਾਣ ਪੱਤਰ ਦੇਣ ਦਾ ਐਲਾਨ ਕੀਤਾ ਸੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement