ਨੂੰਹ ਬਣਾ ਕੇ ਲਿਆਂਦੀ ਸੀ ਪੁੱਤ ਦੀ ਮੌਤ ਤੋਂ ਬਾਅਦ ਧੀ ਬਣਾ ਕੇ ਤੋਰੀ
Published : Sep 29, 2017, 11:28 am IST
Updated : Sep 29, 2017, 5:58 am IST
SHARE ARTICLE

ਰਾਜਪੁਰਾ - ਅਕਸਰ ਅਸੀਂ ਪਤੀ ਦੀ ਮੌਤ ਤੋਂ ਬਾਅਦ ਪਤਨੀਆਂ ਦੀ ਸੱਸ ਸਹੁਰੇ ਵਲੋਂ ਕੀਤੀ ਜਾ ਰਹੀ ਦੁਰਗਤੀ ਦੀਆਂ ਖਬਰਾਂ ਪੜ੍ਹਦੇ ਜਾਂ ਸੁਣਦੇ ਹਾਂ ਪਰ ਰਾਜਪੁਰਾ ਦੀ ਡਿਫੈਂਸ ਕਾਲੋਨੀ ‘ਚ ਰਹਿਣ ਵਾਲੇ ਗੁਰਦੀਪ ਸਿੰਘ ਤੇ ਉਸ ਦੀ ਪਤਨੀ ਨੇ ਸਮਾਜ ‘ਚ ਵਿਚਰਣ ਵਾਲੇ ਨੀਂਵੀ ਸੋਚ ਦੇ ਲੋਕਾਂ ਲਈ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। 

ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਦਾ ਨਵੰਬਰ 2013 ‘ਚ ਅਮਨਦੀਪ ਕੌਰ ਨਾਲ ਹੋਇਆ ਸੀ।ਜਨਵਰੀ 2015 ‘ਚ ਹੋਏ ਹਾਦਸੇ ‘ਚ ਗਗਨਦੀਪ ਦੀ ਮੌਤ ਹੋ ਗਈ। ਉਸ ਸਮੇਂ ਗਗਨ ਦੀ ਉਮਰ 23 ਸਾਲ ਤੇ ਅਮਨਦੀਪ ਦੀ ਉਮਰ 21 ਸਾਲ ਸੀ। 


ਇਸ ਦੇ ਬਾਵਜੂਦ ਗਗਨਦੀਪ ਨੇ ਪੇਕੇ ਘਰ ਜਾਣ ਦੀ ਬਜਾਇ ਸਹੁਰਾ ਪਰਿਵਾਰ ਨਾਲ ਰਹਿਣ ਦਾ ਫੈਸਲਾ ਕੀਤਾ। ਵਕਤ ਬੀਤਤਾ ਗਿਆ। ਸਹੁਰਿਆ ਨੇ ਵੀ ਉਸ ਨੂੰ ਆਪਣੀ ਧੀ ਨਾਲੋਂ ਵੱਧ ਮਾਨ ਦਿੱਤਾ ਤੇ ਕੁਝ ਮਹੀਨੇ ਪਹਿਲਾਂ ਉਸ ਦਾ ਮੁੜ ਵਿਆਹ ਕਰਵਾਉਣ ਬਾਰੇ ਸੋਚਿਆ। ਆਖਰ ਰਾਜਪੁਰਾ ਦੇ ਮਨਿੰਦਰ ਸਿੰਘ ਦੇ ਨਾਲ ਐਤਵਾਰ ਨੂੰ ਅਮਨਦੀਪ ਦਾ ਆਨੰਦ ਕਾਰਜ ਕਰਵਾਇਆ ਗਿਆ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement