ਪੰਜਾਬ ਸਕੂਲ ਸਿਖਿਆ ਬੋਰਡ : 7ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦੀ ਪਾਠ-ਪੁਸਤਕ ’ਚ ਭਾਸ਼ਾਈ ਤੇ ਤਕਨੀਕੀ ਊਣਤਾਈਆਂ
Published : Mar 19, 2026, 8:49 am IST
Updated : Mar 19, 2026, 8:49 am IST
SHARE ARTICLE
Punjab School Education Board: Linguistic and technical shortcomings in the 7th class science textbook
Punjab School Education Board: Linguistic and technical shortcomings in the 7th class science textbook

ਫ਼ੀਲਡ ’ਚੋਂ ਨਹੀਂ ਆਏ ਗ਼ਲਤੀਆਂ ਬਾਰੇ ਸੁਝਾਅ, ਪੁਰਾਣੀ ਕਿਤਾਬ ਦੀ ਹੋ ਗਈ ਛਪਾਈ

ਮੋਹਾਲੀ: ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਸੱਤਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ- ਪੁਸਤਕ ਵਿਚ ਭਾਸ਼ਾਈ ਤੇ ਤਕਨੀਕੀ ਗੰਭੀਰ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਚਰਚਾ ਉਸ ਵੇਲੇ ਛਿੜੀ ਜਦੋਂ ਅਕਾਦਮਿਕ ਵਰ੍ਹੇ 2025-26 ਦੀਆਂ ਪ੍ਰੀਖਿਆਵਾਂ ਵਿਚ ਪ੍ਰਸ਼ਨ-ਪੱਤਰਾਂ ’ਚ ਭਾਸ਼ਾਈ ਤਰੁਟੀਆਂ ਕਰ ਕੇ ਸਿਖਿਆ ਬੋਰਡ ਮੈਨੇਜੇਮੈਂਟ ਦੀ ਕੌਮਾਂਤਰੀ ਪੱਧਰ ’ਤੇ ਉੱਤੇ ਕਿਰਕਰੀ ਹੋ ਰਹੀ ਹੈ। ਵੇਰਵਿਆਂ ਅਨੁਸਾਰ ਵਿਗਿਆਨ ਵਿਸ਼ੇ ਦੀ ਪਾਠ-ਪੁਸਤਕ ਸਾਲ 2025-26 ਵਿਚ ਛਪੀ ਦੱਸੀ ਜਾ ਰਹੀ ਹੈ। ਜਿਸ ਬਾਰੇ ਫ਼ੀਲਡ ਦੇ ਅਧਿਆਪਕਾਂ ਨੇ ਵੀ ਸਿਖਿਆ ਬੋਰਡ ਦੇ ਅਧਿਕਾਰੀਆਂ ਨੂੰ ਅਪਣਾ ਪ੍ਰਤੀਕਰਮ ਨਹੀਂ ਦਿਤਾ। ਨਤੀਜਾ ਇਸ ਪੁਸਤਕ ਵਿਚ ਕਾਰਬਨਡਾਈਅਕਸਾਈਡ ਦੇ ਸ਼ਬਦ-ਜੋੜ ਵੀ ਸਹੀ ਨਹੀਂ ਹਨ। ਪਤਾ ਚੱਲਿਆ ਹੈ ਕਿ ਊਣਤਾਈਆਂ ਭਰਪੂਰ ਹੋਣ ਦੇ ਬਾਵਜੂਦ ਬਿਨਾਂ ਸੋਧ ਦੇ ਹੀ ਤਾਜ਼ਾ ਅਕਾਦਮਿਕ ਵਰ੍ਹੇ ਲਈ ਸਕੂਲਾਂ ’ਚ ਭੇਜੀ ਜਾ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਪਾਠ-ਪੁਸਤਕ ਵਿਚ ਭਾਸ਼ਾਈ ਉਣਤਾਈਆਂ ਤਾਂ ਹਨ ਹੀ; ਪਰ ਵਿਗਿਆਨ ਵਿਸ਼ੇ ਨਾਲ ਸਬੰਧਤ ਤਕਨੀਕੀ ਉਕਾਈਆਂ ਕਰ ਕੇ ਵਿਦਿਆਰਥੀਆਂ ਵਿਚ ਭਰਮ-ਭੁਲੇਖੇ ਵੀ ਪੈਦਾ ਕਰਦੀ ਹੈ। ਮਾਹਰਾਂ ਨੇ ਇਸ ਪੁਸਤਕ ਦੇ 50 ਤੋਂ ਵਧੇਰੇ ਪੰਨਿਆਂ ਦੀ ਸਮੀਖਿਆ ਕੀਤੀ ਜਿਨ੍ਹਾਂ ਵਿਚ ਵੱਖ-ਵੱਖ ਤਰੁਟੀਆਂ ਪਾਈਆ ਗਈਆਂ ਹਨ। ਇਸ ਰਿਪੋਰਟ ਵਿਚ ਅਸੀਂ ਹਾਲੇ 1 ਪਾਠ   ਦੀਆਂ ਉਕਾਈਆਂ ਦੀ ਗੱਲ ਕਰਾਂਗੇ। ਜਿਸ ਨਾਲ ਛਾਪਕਾਂ ਪਰੂਫ਼-ਰੀਡਰਾਂ ਤੋਂ ਇਲਾਵਾ ਵਿਸ਼ਾ-ਮਾਹਰਾਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲੀਆਂ ਚਿੰਨ੍ਹ ਖੜੇ ਹੁੰਦੇ ਹਨ। ਪਾਠ-ਪੁਸਤਕ ਵਿਚ ਅਸਲ ਪਾਠ ਸਮੱਗਰੀ ਸ਼ੁਰੂ ਕਰਨ ਤੋਂ ਪਹਿਲਾਂ ਛਪੇ ਹੋਏ ‘ਦੋ ਸ਼ਬਦ’ ਪੰਨੇ ਉੱਤੇ ਤਰੁਟੀ ਨਾਲ ‘ਨੈਸ਼ਨਲ ਕਰੀਕੁਲਮ ਫਰੇਮਵਰਕ’ ਨੂੰ ‘ਨੈਸ਼ਨਲ ਕਰੀਕੁਰਮ ਫਰੇਮਵਰਕ’ ਅਤੇ ‘ਰਾਸ਼ਟਰੀ ਵਿਦਿਅਕ ਖੋਜ ਤੇ ਸਿਖਲਾਈ ਪਰਿਸ਼ਦ (ਐੱਨਸੀਈਆਰਟੀ)’ ਨੂੰ ‘ਰਾਸ਼ਟਰੀ ਵਿਦਿਅਕ ਖੋਜ ਸਿਖਲਾਈ ਸੰਸਥਾ’ ਲਿਖ ਦਿਤਾ ਗਿਆ ਹੈ। ਇਸੇ ਤਰ੍ਹਾਂ ਪਰੂਫ ਰੀਡਿੰਗ ਦੀਆਂ ਗ਼ਲਤੀਆਂ ਵੀ ਹਨ। ਪਹਿਲੇ ਪੰਨੇ ਉੱਤੇ ਸਿਰਲੇਖ ਨੰ: 1.1.1 ਨੂੰ 1.2 ਲਿਖਿਆ ਗਿਆ ਹੈ। ਪ੍ਰਕਾਸ਼ ਸੰਸਲੇਸ਼ਣ ਦੇ ਉਤਪਾਦ ਕਾਰਬੋਹਾਈਡਰੇਟਸ, ਗੁਲੂਕੋਜ਼ ਅਤੇ ਆਕਸੀਜਨ ਦੱਸੇ ਗਏ ਹਨ ਜਦ ਕਿ ਅਗਲੇ ਹੀ ਪੰਨੇ ’ਤੇ ਇਸ ਕਿਰਿਆ ਦੇ ਮੁਢਲੇ ਉਤਪਾਦ ਆਕਸੀਜਨ ਗੈਸ ਅਤੇ ਗੁਲੂਕੋਜ਼ ਲਿਖਿਆ ਮਿਲਦਾ ਹੈ। ਦੂਜੇ ਪੰਨੇ ’ਤੇ ਕਾਰਬਨ ਡਾਈਆਕਸਾਈਡ ਨੂੰ ਕਾਰਬਨ ਡਾਈਆਰਸਾਈਡ ਲਿਖਿਆ ਹੋਇਆ ਹੈ; ਰਸਾਇਣਿਕ ਸਮੀਕਰਨ ਲਿਖਣ ਲੱਗੇ ਕਾਰਬਨ ਡਾਈਆਕਸਾਈਡ ਨੂੰ ‘ਸੀ.ਓ.2 ਅਤੇ ਐੱਚ2 ਓ’ ਦੋਵਾਂ ਦੇ ਹੇਠਾਂ ਲਿਖ ਦਿਤਾ ਗਿਆ ਹੈ, ਸ਼ਬਦ ‘ਪਾਣੀ’ ਹੋਰ ਅੱਗੇ ਚਲਾ ਗਿਆ ਹੈ ਤੇ ‘ਸਟੋਮਾ’ ਨੂੰ ‘ਸਟੋਮੈਟਾ’ ਲਿਖ ਦਿਤਾ ਹੈ। ਇਹੀ ਪੰਨਾ ਪੁਸਤਕ ਦੇ ਅਧਿਆਏ 11 ਦਾ ਨਾਮ ‘ਜੰਤੂਆਂ ਅਤੇ ਪਦਾਰਥਾਂ ਵਿਚ ਪਰਿਵਹਨ’ ਦੱਸਦਾ ਹੈ ਜਦਕਿ ਅਸਲ ’ਚ ਇਸ ਨਾਮ ਦਾ ਕੋਈ ਅਧਿਆਇ ਹੈ ਹੀ ਨਹੀਂ। ਇਥੇ ਹੀ ਬਸ ਨਹੀਂ ਪੰਨ-3 ’ਤੇ ਦਿਤੇ ਹੋਏ ਪ੍ਰਕਾਸ਼ ਸੰਸ਼ਲੇਸ਼ਣ ਦੇ ਉਤਪਾਦ ਪੰਨਾ ਨੰਬਰ- 2 ਉੱਪਰ ਦਿਤੇ ਹੋਏ ਉਤਪਾਦਾਂ ਨਾਲ ਮੇਲ ਨਹੀਂ ਖਾਂਦੇ ਅਤੇ ਸਿਰਲੇਖ ਨੰ: 1.1.2 ਨੂੰ 1.3 ਨੰਬਰ ਦੇ ਦਿਤਾ ਗਿਆ ਹੈ। ਅੱਗੇ ਚੱਲ ਕੇ ਸਿਰਲੇਖ ਹੈ ‘ਮ੍ਰਿਤ ਆਹਾਰੀ ਪੌਦੇ’ ਪਰ ਉਸ ਵਿਚ ਵਰਣਨ ਜੀਵਾਂ ਦਾ ਕੀਤਾ ਹੋਇਆ ਹੈ। ਇਸੇ ਪ੍ਰਕਾਰ ਸਿਰਲੇਖ ‘ਸਹਿਜੀਵੀ ਪੌਦੇ’ ਅਧੀਨ ਪੌਦਿਆਂ ਦੀ ਨਹੀਂ ਜੀਵਾਂ ਦੀ ਗੱਲ ਕੀਤੀ ਗਈ ਹੈ। ਇਸੇ ਤਰ੍ਹਾਂ ਭਾਸ਼ਾਈ ਵੀ ਇਥੇ ਮਿਲਦੀ ਹੈ ਜਿੱਥੇ ‘ਉਪਲਬਧ’ ਨੂੰ ‘ਉਪਲਬੱਧ’ ਲਿਖਿਆ ਹੋਇਆ ਹੈ, ‘ਕਾਰਬੋਹਾਈਡਰੇਟਸ’ (ਜੋ ਕਿ ਬਹੁ ਵਚਨ ਹੈ) ਨੂੰ ਇਕ ਵਚਨ ਵਜੋਂ ਵਰਤ ਕੇ ਵਾਕ ਬਣਾਇਆ ਗਿਆ ਹੈ। ਪਾਠ 1 ਦੇ ਅੰਤ ’ਚ ਯਾਦ ਰੱਖਣ ਯੋਗ ਗੱਲਾਂ ਦੇ ਨੁਕਤਾ ਨੰ: 6,7,ਤੇ 8 ਅਤੇ ਫਿਰ ਅਭਿਆਸ ਦੇ ਪ੍ਰਸ਼ਨ ਖ਼ਾਲੀ ਥਾਵਾਂ ਭਰੋ ਜੀਵਾਂ ਬਾਰੇ ਹਨ ਜਦਕਿ ਪਾਠ ਦਾ ਨਾਮ ਹੈ ‘ਪੌਦਿਆਂ ਵਿਚ ਪੋਸ਼ਣ’ ਹੈ। ਇਸ ਬਾਬਤ ਪੰਜਾਬ ਸਕੂਲ ਸਿਖਿਆ ਬੋਰਡ ਦੇ ਡਿਪਟੀ ਸਕੱਤਰ ਅਕਾਦਮਿਕ ਸੰਦੀਪ ਵਰਮਾ ਨੇ ਕਿਹਾ ਕਿ ਪੁਸਤਕ ਵਿਚ ਊਣਤਾਈਆਂ/ਗ਼ਲਤੀਆਂ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਹੈ। ਪਿਛਲੇ ਸਾਲ ਫ਼ੀਲਡ ਦੇ ਸਟਾਫ਼ ਵਲੋਂ ਵੀ ਬੋਰਡ ਦੇ ਧਿਆਨ ਵਿਚ ਨਹੀਂ ਲਿਆਂਦਾ ਗਿਆ, ਅਸੀਂ ਖ਼ੁਦ ਵੀ ਇਸ ’ਤੇ ਪਰੂਫ਼ ਕਰ ਰਹੇ ਹਾਂ ਤੇ ਸਬੰਧਤਾਂ ਵਿਰੁਧ ਕਾਰਵਾਈ ਕਰਾਂਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement