ਨਸ਼ੇੜੀ ਡਾਕਟਰ ਨੇ ਆਪਰੇਸ਼ਨ ਕਰਦੇ ਸਮੇਂ ਬੱਚੇ ਦੇ ਸਿਰ 'ਚ ਛੱਡੀ ਸੂਈ!
Published : Mar 8, 2018, 12:07 pm IST
Updated : Mar 8, 2018, 6:37 am IST
SHARE ARTICLE

ਮਥੁਰਾ: ਡਾਕਟਰਾਂ ਦੀ ਲਾਪਰਵਾਹੀ ਦੇ ਕਈ ਮਾਮਲੇ ਤੁਸੀਂ ਦੇਖੇ ਹੋਣਗੇ। ਪਰ ਮਥੁਰਾ ਤੋਂ ਡਾਕਟਰ ਦੀ ਟੀਮ ਦਾ ਵੱਡਾ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮਥੁਰਾ 'ਚ ਇਕ ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਪ੍ਰਾਇਵੇਟ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਸ਼ਰਾਬ ਪੀ ਕੇ 6 ਸਾਲ ਦੇ ਬੱਚੇ ਦਾ ਇਲਾਜ ਕੀਤਾ। ਜਿਸਦੀ ਵਜ੍ਹਾ ਨਾਲ ਉਨ੍ਹਾਂ ਦਾ ਬੱਚਾ ਪਿਛਲੇ ਇਕ ਮਹੀਨੇ 'ਚ ਦਰਦ ਨਾਲ ਝੂਜ ਰਿਹਾ ਸੀ। 


ਪਿਤਾ ਦਾ ਇਲਜ਼ਾਮ ਹੈ ਕਿ ਡਾਕਟਰਾਂ ਨੇ ਟਾਂਕੇ ਲਗਾਉਣ ਦੇ ਬਾਅਦ ਦਿਮਾਗ 'ਚ ਹੀ ਸੂਈ ਛੱਡ ਦਿੱਤੀ। ਇਹ ਮਾਮਲਾ ਸਾਹਮਣੇ ਉਸ ਸਮੇਂ ਆਇਆ ਜਦੋਂ ਬੱਚਾ ਪਿਛਲੇ ਇਕ ਮਹੀਨੇ ਤੋਂ ਦਰਦ ਨਾਲ ਪਰੇਸ਼ਾਨ ਸੀ। ਇਸ ਮਾਮਲੇ 'ਚ ਪਿਛਲੇ ਹਫਤੇ ਬੱਚੇ ਦੇ ਪਿਤਾ ਨੇ ਪੁਲਿਸ 'ਚ ਸ਼ਿਕਾਇਤ ਦਰਜ ਕੀਤੀ।ਮੀਡੀਆ ਦੇ ਮੁਤਾਬਕ ਸੋਮਵਾਰ ਨੂੰ ਕੇਡੀ ਮੈਡੀਕਲ ਕਾਲਜ 'ਚ ਉਹ ਆਪਣੇ ਬੱਚੇ ਨੂੰ ਲੈ ਕੇ ਗਏ ਸਨ, ਕਿਉਂਕਿ ਉਨ੍ਹਾਂ ਦਾ ਪੁੱਤਰ ਪੌੜੀਆਂ ਤੋਂ ਡਿੱਗ ਗਿਆ ਸੀ ਅਤੇ ਉਸਦੇ ਸਿਰ 'ਚ 13 ਟਾਂਕੇ ਆਏ ਸਨ। 


ਹਾਲਾਂਕਿ ਪੁਲਿਸ ਸਟੇਸ਼ਨ ਦੇ ਐਸਐਚਓ ਨੇ ਚੀਫ ਮੈਡੀਕਲ ਅਫਸਰ ਤੋਂ ਰਿਪੋਰਟ ਤਲਬ ਕੀਤੀ ਹੈ। ਐਸਐਚਓ ਨੇ ਕਿਹਾ ਕਿ ਜਿਵੇਂ ਹੀ ਰਿਪੋਰਟ ਆਉਂਦੀ ਹੈ ਉਹ ਸਖ਼ਤ ਕਾਰਵਾਈ ਕਰਣਗੇ। ਉਥੇ ਹੀ ਸ਼ਿਕਾਇਤ ਹੋਣ ਦੇ ਬਾਅਦ ਸੀਐਮਓ ਨੇ ਦੱਸਿਆ ਕਿ ਉਨ੍ਹਾਂ ਨੇ ਜਿਲ੍ਹੇ ਦੇ ਇਸ ਹਸਪਤਾਲ ਤੋਂ ਸੰਪਰਕ ਕੀਤਾ ਹੈ ਅਤੇ ਉਹ ਛੇਤੀ ਇਸ ਮਾਮਲੇ ਦੀ ਜਾਂਚ ਕਰਨਗੇ। 



ਇਸ ਮਾਮਲੇ 'ਚ ਕੇਡੀ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਦੇ ਅਧਿਕਾਰੀ ਅਮਿਤ ਸ਼ਰਮਾ ਨੇ ਦੱਸਿਆ ਕਿ ਇਹ ਇਲਜ਼ਾਮ ਗਲਤ ਹਨ। ਜਦੋਂ ਬੱਚੇ ਨੂੰ ਸੱਟ ਲੱਗੀ ਸੀ ਉਦੋਂ ਬੱਚੇ ਦੇ ਪਰਿਵਾਰ ਉਸਨੂੰ ਹਸਪਤਾਲ ਲੈ ਕੇ ਆਏ ਸਨ। ਇਸਦੇ ਬਾਅਦ ਉਹ ਬੱਚੇ ਨੂੰ 2 - 3 ਵਾਰ ਕਿਸੇ ਹੋਰ ਹਸਪਤਾਲ 'ਚ ਲੈ ਗਏ। ਇਹ ਇਲਜ਼ਾਮ ਬੇਬੁਨਿਆਦ ਹਨ। ਜੇਕਰ ਬੱਚੇ ਦੇ ਸਿਰ 'ਚ ਕੋਈ ਵੀ ਔਜ਼ਾਰ ਰਿਹਾ ਹੁੰਦਾ ਤਾਂ ਉਹ ਪਹਿਲੀ ਵਾਰ ਹੋਈ ਡਰੈਸਿੰਗ 'ਚ ਹੀ ਪਤਾ ਲੱਗ ਜਾਂਦਾ ਹੈ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement