ਨਕਲੀ ਦੁਧ ਤਿਆਰ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ
Published : Jan 20, 2018, 12:57 am IST
Updated : Jan 19, 2018, 7:27 pm IST
SHARE ARTICLE

ਸੰਗਰੂਰ, 19 ਜਨਵਰੀ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ) : ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਪਿੰਡ ਰੂਪਾਹੇੜੀ (ਸੰਗਰੂਰ) ਵਿਖੇ ਨਕਲੀ ਦੁੱਧ ਤਿਆਰ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰ ਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਨੇ ਦਸਿਆ ਕਿ ਮਿਤੀ 19.01.18 ਨੂੰ ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਸੰਗਰੂਰ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿਤੀ ਕਿ ਅਮਰੀਕ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ ਉਰਫ ਸੋਨੀ ਪੁੱਤਰ ਗੁਰਚਰਨ ਸਿੰਘ, ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰੁਪਾਹੇੜੀ ਆਪੋ-ਅਪਣੇ ਘਰਾਂ ਵਿਚ ਅਪਣੇ ਪਰਵਾਰ ਦੇ ਮੈਂਬਰਾਂ ਸਮੇਤ ਨਕਲੀ ਦੁੱਧ ਤਿਆਰ ਕਰ ਕੇ ਵੇਰਕਾ ਸੈਂਟਰਾਂ ਵਿਚ ਸਪਲਾਈ ਕਰਦੇ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਮੁਖ਼ਬਰੀ ਪਰ ਮੁ: ਨੰ: 08 ਮਿਤੀ 19.01.18 ਅ/ਧ 272, 273, 420 ਆਈ.ਪੀ.ਸੀ ਅਤੇ 7 ਈ.ਸੀ. ਐਕਟ ਥਾਣਾ ਸਦਰ ਸੰਗਰੂਰ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਗਈ ।ਪੁਲਿਸ ਨੇ ਦੋਸ਼ੀਆਂ ਦੇ ਘਰ ਜਾ ਕੇ ਰੇਡ ਕੀਤੀ ਅਤੇ ਮੌਕੇ 'ਤੇ 


ਉਕਤ ਦੋਸੀਆਂ ਨੂੰ ਕਾਬੂ ਕਰ ਕੇ ਰਿਫ਼ਾਈਂਡ 110 ਲੀਟਰ, ਮਧਾਨੀ 01, ਖਾਲੀ ਡਰੰਮ 57, ਨਕਦ 40 ਹਜ਼ਾਰ ਰੁਪਏ, ਗੱਡੀ ਪਿਕਅਪ, ਪ੍ਰਿਤਪਾਲ ਸਿੰਘ ਉਰਫ਼ ਸੋਨੀ ਪਾਸੋਂ 28 ਕਿਲੋ ਨਕਲੀ ਦੁੱਧ, ਰਿਫਾਇਡ 10 ਕਿਲੋ, ਗੱਡੀ ਪਿੱਕ ਅਪ, 02 ਮਧਾਨੀਆ, 25 ਖਾਲੀ ਡਰੱਮ ਦੁੱਧ, ਹਰਜਿੰਦਰ ਸਿੰਘ ਪਾਸੋ ਨਕਲੀ ਦੁੱਧ 20 ਲੀਟਰ, ਖਾਲੀ ਡਰੱਮ ਦੁੱਧ 36, 01 ਮਧਾਨੀ, ਰਿਫਾਇਡ ਦਾ ਪੀਪਾ ਇੱਕ, ਗੱਡੀ ਪਿਕ ਅਪ, ਗੁਰਦੀਪ ਸਿੰਘ ਪਾਸੋ ਰਿਫਾਇਡ 4 ਪੀਪੇ, ਸੱਕਰ ਖੰਡ ਮਿਕਸ 15 ਕਿਲੋ, ਦੁੱਧ ਪਾਉਡਰ 8 ਕਿਲੋ, ਗੁਲੂਕੋਸ ਪਾਊਡਰ 10 ਕਿਲੋ, 04 ਮਧਾਨੀਆ, ਖਾਲੀ ਡਰੱਮ 35, 10 ਕਿਲੋ ਨਕਲੀ ਦੁੱਧ ਗੱਡੀ ਪਿਕ ਅਪ ਬਰਾਮਦ ਕੀਤੇ। ਦੋਸ਼ੀਆਂ ਕੋਲੋ ਪੁਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵੇਰਕਾ ਮਿਲਕ ਪਲਾਟ ਵਿਖੇ ਗੱਡੀਆ ਪਿੱਕ ਅਪ ਦੁੱਧ ਇਕੱਠਾ ਕਰਨ ਲਈ ਲਗਾਈਆ ਹੋਈਆਂ ਹਨ ਜੋ ਵੱਖ ਵੱਖ ਪਿੰਡਾ/ਸੈਟਰਾ ਵਿੱਚੋ ਦੁੱਧ ਇਕੱਠਾਂ ਕਰਕੇ ਮਿਲਕ ਪਲਾਟ ਪਹਚਾਉਦੀਆ ਹਨ ਇਹ ਵਿਅਕਤੀ ਆਪਣੇ ਆਪਣੇ ਘਰਾਂ ਵਿੱਚ ਨਕਲੀ ਦੁੱਧ ਬਣਾ ਕੇ ਨਾਲ ਲੈ ਜਾਦੇ ਸਨ ਤੇ ਸੈਟਰਾਂ ਤੋ ਇੱਕਠੇ ਹੋਏ ਦੁੱਧ ਵਿੱਚ ਮਿਲਾ ਦਿੰਦੇ ਹਨ ਤੇ ਦੁੱਧ ਦੀ ਮਾਤਰਾ ਵਧਾ ਕੇ ਵੇਰਕਾ ਪਲਾਂਟ ਵਿਖੇ ਪਹੁੰਚਾ ਦਿੰਦੇ ਸੀ। ਡੂੰਘਾਈ ਨਾਲ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿੰਨਾ ਕਿੰਨਾ ਲੋਕਾ ਨਾਲ ਇਹਨਾਂ ਦਾ ਤਾਲਮੇਲ ਸੀ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement