ਮਿਡਲ ਫਿੰਗਰ ਇਮੋਜੀ ਹਟਾਉਣ ਲਈ WhatsApp ਨੂੰ ਨੋਟਿਸ
Published : Dec 27, 2017, 12:24 pm IST
Updated : Dec 27, 2017, 6:54 am IST
SHARE ARTICLE

ਦਿੱਲੀ ਦੇ ਇਕ ਵਕੀਲ ਨੇ ਮੰਗਲਵਾਰ ਨੂੰ ਮੋਬਾਇਲ ਮੈਸੇਜਿੰਗ ਐਪ ਵੱਟਸਐਪ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਕਾਨੂੰਨੀ ਨੂੰ 15 ਦਿਨ ਦੇ ਅੰਦਰ ਮਿਡਲ ਫਿੰਗਰ ਇਮੋਜੀ ਹਟਾਉਣ ਲਈ ਕਿਹਾ ਗਿਆ ਹੈ। ਦਿੱਲੀ ਕੋਰਟ ਵਿਚ ਪ੍ਰੈਕਟਿਸ ਕਰ ਰਹੇ ਗੁਰਮੀਤ ਸਿੰਘ ਨੇ ਕਿਹਾ, ਮਿਡਲ ਫਿੰਗਰ ਗੈਰਕਾਨੂਨੀ ਹੀ ਨਹੀਂ ਹੈ, ਸਗੋਂ ਅਸ਼ਲੀਲ ਇਸ਼ਾਰਾ ਵੀ ਹੈ। ਇਹ ਭਾਰਤ ਵਿਚ ਅਪਰਾਧ ਹੈ।

ਨੋਟਿਸ ਵਿੱਚ ਉਨ੍ਹਾਂ ਨੇ ਨੇ ਕਿਹਾ ਮਿਡਲ ਫਿੰਗਰ ਦਿਖਾਉਣਾ ਨਾ ਸਿਰਫ ਅਸ਼ਲੀਲ ਹੈ, ਸਗੋਂ ਬੇਹੱਦ ਭੱਦਾ ਇਸ਼ਾਰਾ ਹੈ। ਭਾਰਤੀ ਸਜਾ ਤਹਿਤ ਧਾਰਾ 354 ਅਤੇ 509 ਦੇ ਅਨੁਸਾਰ, ਔਰਤਾਂ ਨੂੰ ਅਸ਼ਲੀਲ,ਬੇਈਮਾਨੀ, ਭੱਦੇ ਇਸ਼ਾਰੇ ਦਿਖਾਉਣਾ ਇੱਕ ਦੋਸ਼ ਹੈ। ਕਿਸੇ ਵੀ ਵਿਅਕਤੀ ਦੁਆਰਾ ਇੱਕ ਅਸ਼ਲੀਲ, ਭੱਦੇ, ਅਸ਼ਲੀਲ ਇਸ਼ਾਰੇ ਦੀ ਵਰਤੋ ਕਰਨਾ ਪੂਰੀ ਤਰ੍ਹਾਂ ਨਾਲ ਗ਼ੈਰਕਾਨੂੰਨੀ ਹੈ। 

 
ਉਨ੍ਹਾਂ ਨੇ ਕਿਹਾ ਵੱਟਸਐਪ ਵਿਚ ਇਸ ਤਰ੍ਹਾਂ ਦੀ ਮਿਡਲ ਫਿੰਗਰ ਇਮੋਜੀ ਦਾ ਇਸਤੇਮਾਲ ਕਰਨਾ ਔਰਤਾਂ ਦੇ ਪ੍ਰਤੀ ਦੋਸ਼ ਨੂੰ ਵੀ ਵਧਾਵਾ ਦੇਣਾ ਹੈ। 

ਇਮੋਜੀ ਇਕ ਡਿਜੀਟਲ ਤਸਵੀਰ ਹੁੰਦੀ ਹੈ, ਜਿਸਦੇ ਨਾਲ ਤੁਸੀ ਆਪਣਾ ਆਇਡੀਆ ਅਤੇ ਇਮੋਸ਼ਨ ਬਿਆਨ ਕਰਦੇ ਹੋ। 

 
ਇਸਦੇ ਚਲਦੇ ਵਕੀਲ ਗੁਰਮੀਤ ਸਿੰਘ ਨੇ ਵੱਟਸਐਪ ਵਲੋਂ ਇਸ ਤਸਵੀਰ ਨੂੰ 15 ਦਿਨ ਵਿਚ ਹਟਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਜੇਕਰ ਐਪ ਅਜਿਹਾ ਨਹੀਂ ਕਰਦੀ ਹੈ ਤਾਂ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਉਤੇ ਕੇਸ ਕੀਤਾ ਜਾਵੇਗਾ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement