ਮੱਛੀਆਂ ਰਾਹੀਂ ਆ ਰਿਹਾ ਪੰਜਾਬ 'ਚ 'ਚਿੱਟਾ'
Published : Jan 23, 2018, 1:31 pm IST
Updated : Jan 23, 2018, 8:01 am IST
SHARE ARTICLE

ਜਲੰਧਰ : ਪੰਜਾਬ 'ਚ ਮੱਛੀਆਂ ਵਿਚ ਹੈਰੇਇਨ ਕੈਪਸੂਲਾਂ ਰਾਹੀ ਨਸ਼ਾ ਸਪਲਾਈ ਕਰਦੀ ਵਿਦੇਸ਼ੀ ਮਹਿਲਾ ਨੂੰ ਕਾਂਉੂਟਰ ਇੰਟੈਲੀਜੈਸੀ ਪੁਲਿਸ ਟੀਮ ਨੇ ਗ੍ਰਿਫਤਾਰ ਕਰ ਅੰਤਰਾਸ਼ਟਰੀ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਹੈ। ਉਕਤ ਜਾਣਕਾਰੀ ਅੱਜ ਆਈ.ਜੀ ਜੋਨ ਅਰਪਿਤ ਸ਼ੁਕਲਾ, ਐਸਐਸਪੀ ਜਗਰਾਉਂ ਸੁਰਜੀਤ ਸਿੰਘ ਅਤੇ ਏਆਈਜੀ ਕਾਂਉੂਟਰ ਇੰਟੈਲੀਜੈਸੀ ਜਲੰਧਰ ਹਰਕੰਵਲਪ੍ਰੀਤ ਸਿੰਘ ਖੱਖ ਵਲੋਂ ਸਾਂਝੇ ਤੌਰ 'ਤੇ ਦਿੰਦਿਆਂ ਦਸਿਆ ਗਿਆ ਕਿ ਇਸ ਗਰੋਹ ਵਲੋਂ ਮਰੀਆਂ ਹੋਈਆਂ ਮੱਛੀਆਂ ਨੂੰ ਚੀਰ ਕੇ ਵਿਚ ਹੈਰੋਇਨ ਦੇ ਕੈਪਸੂਲ ਭਰ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਕੋਰੀਅਰ ਏਜੰਸੀ ਦੀ ਆੜ 'ਚ ਨਸ਼ੇ ਨੂੰ ਤਸਕਰੀ ਕੀਤੀ ਜਾਂਦੀ ਸੀ। 


ਸੂਤਰਾਂ ਤੋਂ ਮਿਲੀ ਇਤਲਾਹ ਨੂੰ ਅਮਲੀ ਜਾਮਾ ਪਹਨਾਉਦੇਂ ਹੋਇਆ ਅੱਜ ਹਰਕੰਵਲਪ੍ਰੀਤ ਸਿੰਘ ਖੱਖ ਦੀ ਰਹਿਨੁਮਾਈ ਹੇਠ ਬਣੀ ਵਲੋਂ ਸਹੀ ਸਮੇਂ ਤੇ ਸਹੀ ਐਕਸ਼ਨ ਲੈ ਇਸ ਅੰਤਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਦਿੰਆਂ ਹੀ ਅੱਜ ਯੂਗਾਡਾਂ ਦੀ ਰਹਿਣ ਵਾਲੀ ਮਹਿਲਾ ਨੂੰ ਕਰੀਬ ਡੇਢ ਕਿਲੋਂ ਹੈਰੋਇਨ ਦੀ ਤਸਕਰੀ ਕਰਦਿੰਆਂ ਗ੍ਰਿਫ਼ਤਾਰ ਕੀਤਾ ਹੈ। 



ਆਈਜੀ ਅਰਪਿਤ ਸ਼ੁਕਲਾ ਨੇ ਦਸਿਆ ਕਿ ਜਗਰਾਉਂ-ਮੋਗਾ ਕੌਮੀ ਸੜਕ 'ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਉਕਤ ਵਿਦੇਸ਼ੀ ਮਹਿਲਾ ਦੀ ਗੱਡੀ ਦੀ ਤਲਾਸ਼ੀ ਲੈਣ 'ਤੇ ਮਰੀਆਂ ਹੋਈਆਂ 6 ਮੱਛੀਆਂ ਮਿਲੀਆਂ, ਜਿਨ੍ਹਾਂ ਦੀ ਘੋਖ ਕਰਨ 'ਤੇ ਹਰ ਮੱਛੀ ਵਿਚ ਕਰੀਬ 50 ਗ੍ਰਾਮ ਹੈਰੋਇਨ ਨੂੰ 30 ਕੈਪਸੂਲਾਂ 'ਚ ਛੁਪਾਇਆ ਗਿਆ ਸੀ।ਜਿਨ੍ਹਾਂ ਦਾ ਕੁੱਲ ਭਾਰ ਕਰੀਬ ਡੇਢ ਕਿੱਲੋ ਬਣਦਾ ਹੈ। 


ਜਿਸ ਦੀ ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ। ਉਕਤ ਫੜੀ ਗਈ ਵਿਦੇਸ਼ੀ ਮਹਿਲਾ ਯੁਗਾਂਡਾ ਦੀ ਰੋਸੈਟੇ ਨੈਬੂਤੇਬੀ ਹਾਲ ਵਾਸੀ ਉਤਮ ਨਗਰ ਦਿੱਲੀ ਤੋਂ ਪੁੱਛਪੜਤਾਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਅੰਤਰਾਸ਼ਟਰੀ ਗਰੋਹ ਦੇ ਹੱਥ ਨਾਭਾ ਜੇਲ 'ਚ ਪਹਿਲਾਂ ਹੀ ਤਸਕਰੀ ਦੇ ਦੋਸ਼ 'ਚ ਬੰਦ ਨੇਬੂਸ ਉਰਫ ਮਾਈਕਲ ਪੁੱਤਰ ਅਨਗੋ ਨਾਲ ਮਿਲੇ ਹੋਏ ਹਨ। 


ਜੋ ਕਿ ਜੇਲ ਅੰਦਰ ਬੈਠਾ ਹੀ ਇਸ ਅੰਤਰਾਸ਼ਟਰੀ ਤਸਕਰੀ ਦੇ ਗਰੋਹ ਨੂੰ ਚਲਾ ਰਿਹਾ ਹੈ। ਆਈਜੀ ਸ਼ੁਕਲਾਂ ਵਲੋਂ ਦੋਵਾਂ ਜ਼ਿਲ੍ਹਿਆਂ ਦੇ ਆਲਾ ਅਧਿਕਾਰੀਆਂ ਅਤੇ ਹੇਠਲੇ ਅਫ਼ਸਰਾਂ ਅਤੇ ਮੁਲਾਜ਼ਮਾਂ ਵਲੋਂ ਨਸ਼ੇ ਦੀ ਤਸਕਰੀ ਨੂੰ ਠੱਲ ਪਾਉਣ ਲਈ ਬੜੇ ਹੀ ਮੁਸ਼ਤੈਦੀ ਨਾਲ ਕੀਤੇ ਕੰਮ ਲਈ ਭਰਪੂਰ ਸ਼ਲਾਘਾ ਕੀਤੀ ਗਈ।

SHARE ARTICLE
Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement