ਕ੍ਰਿਸਮਸ ਮੌਕੇ 2 ਬੱਸਾਂ 'ਚ ਆਪਸੀ ਟੱਕਰ, 20 ਮੌਤਾਂ 9 ਜ਼ਖ਼ਮੀ
Published : Dec 26, 2017, 12:41 pm IST
Updated : Dec 26, 2017, 7:11 am IST
SHARE ARTICLE

ਉੱਤਰੀ ਫਿਲਾਪਈਨ 'ਚ ਕ੍ਰਿਸਮਸ ਮੌਕੇ ਸਮੂਹਿਕ ਪ੍ਰਾਰਥਨਾ ਸਭਾ 'ਚ ਸ਼ਾਮਿਲ ਹੋਣ ਜਾ ਰਹੇ 20 ਸ਼ਰਧਾਲੂਆਂ ਦੀ ਕੱਲ੍ਹ ਇਕ ਬੱਸ ਦੁਰਘਟਨਾ 'ਚ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਮਨੀਲਾ ਤੋਂ ਕਰੀਬ 200 ਕਿਲੋਮੀਟਰ ਦੂਰ ਆਗੂ ਸ਼ਹਿਰ 'ਚ ਇਕ ਹੀ ਪਰਿਵਾਰ ਦੇ ਕਈ ਲੋਕ ਪ੍ਰਾਰਥਨਾ ਸਭਾ ਲਈ ਇਕ ਛੋਟੀ ਬੱਸ 'ਚ ਸਵਾਰ ਹੋ ਕੇ ਚਰਚ ਜਾ ਰਹੇ ਸਨ।

ਉਨ੍ਹਾਂ ਦੀ ਬੱਸ ਤੇ ਇਕ ਵੱਡੀ ਬੱਸ ਦੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਵੱਡੀ ਬੱਸ 'ਚ ਸਵਾਰ 15 ਯਾਤਰੀਆਂ ਦੇ ਨਾਲ ਛੋਟੀ ਬੱਸ 'ਚ ਸਵਾਰ 9 ਲੋਕ ਜ਼ਖ਼ਮੀ ਵੀ ਹੋ ਗਏ।



ਨਜ਼ਦੀਕੀ ਸ਼ਹਿਰ ਦੀ ਇਕ ਪ੍ਰਸਿੱਧ ਚਰਚ ਸਬੰਧੀ ਪੁਲਿਸ ਅਧਿਕਾਰੀ ਵਨੀਸਾ ਅਬੁਬੋ ਨੇ ਦੱਸਿਆ ਕਿ ਉਹ ਲੋਕ ਮਨਾਓਗ 'ਚ ਸਮੂਹਿਕ ਪ੍ਰਾਰਥਨਾ ਸਭਾ 'ਚ ਹਿੱਸਾ ਲੈਣ ਲਈ ਜਾ ਰਹੇ ਸਨ। ਇਸ ਕੈਥੋਲਿਕ ਬਹੁ-ਰਾਸ਼ਟਰ 'ਚ ਸਦੀਆਂ ਪੁਰਾਣਾ 'ਅਵਰ ਲੇਡੀ ਆਫ਼ ਮਨਾਓਗ ਚਰਚ' ਮੁੱਖ ਧਾਰਮਿਕ ਸਥਾਨ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement