ਕਲਯੁਗੀ ਪਤੀ ਦਾ ਕਾਰਨਾਮਾ, ਪਤਨੀ ਦਾ ਕਤਲ ਕਰਕੇ ਗੁਨਾਹ ਛੁਪਾਉਣ ਲਈ ਲਾਸ਼ ਦੱਬੀ ਕਬਾੜ 'ਚ
Published : Jan 18, 2018, 1:49 pm IST
Updated : Jan 18, 2018, 8:19 am IST
SHARE ARTICLE

ਕਲਯੁਗੀ ਪਤੀ ਨੇ ਪਤੀ-ਪਤਨੀ ਦੇ ਵਿਸ਼ਵਾਸ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਮਾਮੂਲੀ ਜਿਹੇ ਝਗੜੇ ਪਿਛੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਆਪਣਾ ਗੁਨਾਹ ਛੁਪਾਉਣ ਲਈ ਪਤਨੀ ਦੀ ਲਾਸ਼ ਬੋਰੀ 'ਚ ਪਾ ਕੇ ਕਬਾੜ ਦੇ ਸਮਾਨ ਹੇਠ ਦੱਬ ਦਿੱਤੀ ਤੇ ਪਤਨੀ ਦੇ ਘਰੋਂ ਭੱਜ ਜਾਣ ਦਾ ਡਰਾਮਾ ਰਚ ਦਿੱਤਾ। 


ਜਿਸ ਨੂੰ ਦਾਖਾ ਪੁਲਿਸ ਨੇ ਬੇਨਕਾਬ ਕਰਦਿਆਂ ਪਤਨੀ ਦੀ ਲਾਸ਼ ਨੂੰ ਕਬਾੜ 'ਚੋਂ ਬਰਾਮਦ ਕਰ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਰਾਏਕੋਟ ਰੋਡ ਤੇ ਟਰੀਟਮੈਂਟ ਪਲਾਂਟ ਕੋਲ ਬਣੀਆਂ ਝੁੱਗੀਆਂ 'ਚ ਅਬਦੁਲ ਪੁੱਤਰ ਜਮਾਲੁਦੀਨ ਪਿੰਡ ਬਕਤਾਬਾਰੀ ਆਪਣੀ ਪਤਨੀ ਨਾਲ ਰਹਿੰਦਾ ਸੀ, ਜੋ ਕਬਾੜ ਦਾ ਕੰਮ ਕਰਦਾ ਸੀ। 


17 ਜਨਵਰੀ ਨੂੰ ਸਵੇਰੇ ਕਰੀਬ 5 ਵਜੇ ਦੋਵੇਂ ਪਤੀ-ਪਤਨੀ 'ਚ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਗੁੱਸੇ 'ਚ ਆਏ ਅਬਦੁਲ ਨੇ ਆਪਣੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਕਬਾੜ ਹੇਠ ਦੱਬ ਕੇ ਉਸ ਦੇ ਭੱਜ ਜਾਣ ਦਾ ਡਰਾਮਾ ਕਰਨ ਲੱਗਾ ਪਰ ਉਸ ਦਾ ਡਰਾਮਾ ਬਹੁਤੀ ਦੇਰ ਨਾ ਚਲ ਸਕਿਆ। 


ਦਾਖਾ ਪੁਲਸ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਆਪਣੀ ਪੁਲਸ ਪਾਰਟੀ ਸਮੇਤ ਤਫਤੀਸ਼ ਦੌਰਾਨ ਉਕਤ ਮਹਿਲਾ ਦੀ ਲਾਸ਼ ਬਰਾਮਦ ਕਰ ਲਈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

SHARE ARTICLE
Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement