ਜਦੋਂ ਰਿਕਸ਼ੇ 'ਤੇ ਲਾੜੀ ਨੂੰ ਵਿਆਹੁਣ ਪਹੁੰਚਿਆ ਲਾੜਾ...
Published : Jan 5, 2018, 1:06 pm IST
Updated : Jan 5, 2018, 7:36 am IST
SHARE ARTICLE

ਹੈਲੀਕਾਪਟਰ, ਟਰੈਕਟਰ ਅਤੇ ਹਾਥੀ ਘੋੜਿਆਂ 'ਤੇ ਤਾਂ ਤੁਸੀਂ ਕਈ ਬਾਰਾਤਾਂ ਜਾਂਦੀਆਂ ਵੇਖੀਆਂ ਹੋਣਗੀਆਂ ਪਰ ਨਵਾਂਸ਼ਹਿਰ 'ਚ ਇਸ ਸਭ ਤੋਂ ਹੱਟ ਕੇ ਇਕ ਲਾੜਾ ਰਿਕਸ਼ੇ 'ਤੇ ਲਾੜੀ ਨੂੰ ਵਿਆਹੁਣ ਪਹੁੰਚਿਆ। 

ਪੇਸ਼ੇ ਵਜੋਂ ਆਰ. ਐੱਮ. ਪੀ. ਡਾਕਟਰ ਲਖਵਿੰਦਰ ਸਿੰਘ ਜਦੋਂ ਰਿਕਸ਼ੇ 'ਤੇ ਬਾਰਾਤ ਲੈ ਕੇ ਬਲਾਚੌਰ ਦੇ ਸਾਬਕਾ ਸਰਪੰਚ ਦੇ ਘਰ ਢੁਕਿਆ ਤਾਂ ਵੇਖਣ ਵਾਲੇ ਹੈਰਾਨ ਰਹਿ ਗਏ। ਸਾਦੇ ਢੰਗ ਨਾਲ ਕੀਤੇ ਵਿਆਹ ਤੋਂ ਬਾਅਦ ਡੋਲੀ ਵੀ ਰਿਕਸ਼ੇ 'ਤੇ ਹੀ ਆਈ। ਜਿਸਦਾ ਪਰਿਵਾਰ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਸਿਰਫ ਇਹੀ ਨਹੀਂ, ਰਿਸੈਪਸ਼ਨ ਦੇ ਨਾਂ 'ਤੇ ਖੂਨਦਾਨ ਕੈਂਪ ਲਗਾਇਆ ਗਿਆ।



ਵਿਆਹ ਵਾਲਾ ਲਾੜਾ ਜਿਥੇ ਡਾਕਟਰ ਹੈ, ਉਥੇ ਹੀ ਲਾੜੀ ਵੀ ਸਿੱਖਿਆ ਵਿਭਾਗ 'ਚ ਨੌਕਰੀ ਕਰਦੀ ਹੋਣ ਦੇ ਨਾਲ-ਨਾਲ ਸੋਸ਼ਲ ਵਰਕਰ ਵੀ ਹੈ। ਬੱਚਿਆਂ ਦੇ ਇਸ ਕਦਮ ਤੋਂ ਲਖਵਿੰਦਰ ਦੀ ਮਾਂ ਕਾਫੀ ਖੁਸ਼ ਹੈ। 

ਇਸ ਵਿਆਹ ਦੀ ਜਿਥੇ ਇਲਾਕੇ 'ਚ ਖੂਬ ਚਰਚਾ ਹੈ, ਉਥੇ ਹੀ ਇਹ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਹੈ, ਜਿਹੜੇ ਵਿਆਹਾਂ 'ਚ ਲੋਕ ਵਿਖਾਵੇ ਦੇ ਨਾਂ 'ਤੇ ਲੱਖਾਂ ਰੁਪਏ ਦਾ ਖਰਚਾ ਕਰਦੇ ਹਨ ਅਤੇ ਬਾਅਦ ਵਿਚ ਕਰਜ਼ੇ ਦੇ ਬੋਝ ਹੇਠਾਂ ਦੱਬੇ ਜਾਂਦੇ ਹਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement