ਹਾਏ ਨੋਟਬੰਦੀ ! ਲੱਖ ਦੇ ਬਦਲੇ ਮਿਲ ਰਹੇ ਹਨ ਤਿੰਨ ਹਜ਼ਾਰ
Published : Jan 8, 2018, 12:42 pm IST
Updated : Jan 8, 2018, 7:12 am IST
SHARE ARTICLE

ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ ਤੋਂ ਬਾਅਦ ਵੀ ਦੇਸ਼ ਵਿੱਚ ਪੁਰਾਣੇ ਨੋਟਾਂ ਨੂੰ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਲੁਕਾ ਕੇ ਰੱਖਿਆ ਸੀ, ਉਹ ਪੁਰਾਣੇ ਨੋਟ ਹਾਲੇ ਤੱਕ ਲਗਾਤਾਰ ਬਾਹਰ ਕੱਢ ਰਹੇ ਹਨ। ਲੋਕਾਂ ਨੇ ਇਸ ਆਸ ਵਿੱਚ ਨੋਟਬੰਦੀ ਦੌਰਾਨ ਪੈਸੇ ਲੁਕਾ ਲਏ ਸਨ ਕਿ ਸ਼ਾਇਦ ਸਰਕਾਰ ਆਪਣਾ ਫੈਸਲਾ ਬਦਲ ਲਵੇ ਅਤੇ ਉਨ੍ਹਾਂ ਦਾ ਪੈਸਾ ਮਿੱਟੀ ਹੋਣ ਤੋਂ ਬਚ ਜਾਵੇਗਾ। 

ਅਜਿਹਾ ਕੁਝ ਨਹੀਂ ਸੀ ਹੋਇਆ ਤੇ ਲੋਕ ਹੁਣ ਕੌਡੀਆਂ ਦੇ ਮੁੱਲ ਵਿੱਚ ਵੀ ਪੁਰਾਣੇ ਨੋਟਾਂ ਨੂੰ ਬਦਲਣ ਲਈ ਤਿਆਰ ਦਿਖਾਈ ਦੇ ਰਹੇ ਹਨ। ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਲੈਣ ਲਈ ਵੀ ਲੋਕ ਕਾਹਲੇ ਪੈ ਰਹੇ ਹਨ। ਫਿਲਹਾਲ ਪੁਰਾਣੇ ਨੋਟਾਂ ਦਾ ਚੋਰ-ਬਾਜ਼ਾਰ ਵਿੱਚ ਇਹੀ ਭਾਅ ਮਿਲ ਰਿਹਾ ਹੈ।



500 ਰੁਪਏ ਅਤੇ 1000 ਰੁਪਏ ਦੀ ਨੋਟਬੰਦੀ ਦੇ ਪਿੱਛੇ ਸਰਕਾਰ ਨੇ ਮਕਸਦ ਭ੍ਰਿਸ਼ਟਾਚਾਰ, ਅੱਤਵਾਦੀ ਫੰਡਿੰਗ, ਨਕਲੀ ਨੋਟਾਂ ਉਤੇ ਨਕੇਲ ਕੱਸਣਾ ਦੱਸਿਆ ਸੀ। ਸਰਕਾਰ ਆਪਣੇ ਇਰਾਦੇ ਵਿੱਚ ਹੁਣ ਤੱਕ ਕਾਮਯਾਬ ਨਹੀਂ ਹੋਈ, ਪਰ ਅਜੇ ਵੀ ਜਿਨ੍ਹਾਂ ਲੋਕਾਂ ਨੇ ਨੋਟਬੰਦੀ ਦੌਰਾਨ 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬਾਹਰ ਨਹੀਂ ਕੱਢਿਆ ਸੀ। 

ਉਹ ਹੁਣ ਹੌਲੀ-ਹੌਲੀ ਬਾਹਰ ਕੱਢਣ ਲੱਗ ਪਏ ਹਨ। ਹੁਣ ਇਨ੍ਹਾਂ ਪੁਰਾਣੇ ਨੋਟਾਂ ਦੇ ਬਦਲੇ ਉਨ੍ਹਾਂ ਨੂੰ ਮਾਮੂਲੀ ਪੈਸੇ ਹੀ ਮਿਲ ਰਹੇ ਹਨ। ਮਾਰਕਿਟ ਵਿੱਚ ਇਨ੍ਹੀਂ ਦਿਨੀਂ ਪੁਰਾਣੇ ਨੋਟਾਂ ਦੇ ਬਹੁਤ ਘੱਟ ਮੁੱਲ ਵਿੱਚ ਮਿਲ ਰਹੇ ਹਨ। 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਹੇਰ ਫੇਰ ਕਰਨ ਵਾਲੇ ਬਾਜ਼ਾਰੀਆਂ ਦੇ ਮੁਤਾਬਕ ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਮਿਲ ਰਹੇ ਹਨ।



ਨੋਟਾਂ ਨੂੰ ਬਦਲਣ ਵਾਲੇ ਇੱਕ ਵਾਰ ਵਿੱਚ ਮਸਾਂ ਇੱਕ ਲੱਖ ਰੁਪਏ ਤੱਕ ਹੀ ਪੁਰਾਣੇ ਨੋਟ ਬਦਲ ਰਹੇ ਹਨ। ਪੁਰਾਣੇ ਨੋਟਾਂ ਨੂੰ ਬਦਲਣ ਵਾਲੇ ਉਨ੍ਹਾਂ ਨੋਟਾਂ ਦਾ ਕੀ ਕਰਦੇ ਹਨ, ਇਸ ਬਾਰੇ ਕੋਈ ਖੁੱਲ੍ਹ ਕੇ ਕੁਝ ਕਹਿਣ ਨੂੰ ਤਿਆਰ ਨਹੀਂ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement