ਘਰ 'ਚ ਘੁੱਸੇ ਲੁਟੇਰਿਆ ਨੇ ਗੰਨ ਪੁਆਇੰਟ 'ਤੇ ਲੁੱਟਿਆਂ ਡੇਢ ਕਰੋੜ ਦਾ ਸੋਨਾ,ਸੀਸੀਟੀਵੀ ਫੁਟੇਜ ਵੀ ਲੈ ਗਏ ਨਾਲ ..
Published : Jan 10, 2018, 12:55 pm IST
Updated : Jan 10, 2018, 7:25 am IST
SHARE ARTICLE

ਚਾਰ ਨਕਾਬਪੋਸ਼ ਲੁਟੇਰਿਆਂ ਨੇ ਮੰਗਲਵਾਰ ਰਾਤ ਸੈਕਟਰ-33 ਦੀ ਕੋਠੀ ਵਿੱਚ ਘੁੱਸ ਕੇ ਕਰੀਬ ਡੇਢ ਕਰੋੜ ਦੀ ਜਵੈਲਰੀ ਲੁੱਟ ਲਈ ਹੈ। ਲੁਟੇਰਿਆਂ ਨੇ ਗੰਨ ਦੀ ਨੋਕ ਉੱਤੇ ਇਸ ਲੁੱਟ ਨੂੰ ਅੰਜਾਮ ਦਿੱਤਾ। ਲੁਟੇਰੇ ਸੀਸੀਟਵੀ ਦੀ ਫੁਟੇਜ ਵੀ ਨਾਲ ਲੈ ਗਏ। ਲੁੱਟ ਸਮੇਂ ਅਜਿਤ ਜੈਨ ਦੀ ਪਤਨੀ, ਬੇਟੀ ਤੇ ਨੌਕਰ ਮੌਜੂਦ ਸਨ।

ਅਜਿਤ ਦਾ ਲਾਲੜੂ ਵਿੱਚ ਕੋਲਡ ਸਟੋਰ ਸੀ ਤੇ ਵਾਰਦਾਤ ਸਮੇਂ ਉਹ ਘਰ ਤੋਂ ਬਾਹਰ ਸੀ। ਘਰ ਵਿੱਚ ਮਾਲੀ ਤੇ ਗਾਰਡ ਵੀ ਰਹਿੰਦੇ ਹਨ ਪਰ ਵਾਰਦਾਤ ਸਮੇਂ ਉਹ ਵੀ ਮੌਜੂਦ ਨਹੀਂ ਸਨ।



ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਕੇਸ ਵਿੱਚ ਪਰਿਵਾਰ ਦੇ ਕਿਸੇ ਕਰੀਬੀ ਦਾ ਹੱਥ ਹੋਣ ਤੋਂ ਨਾਂਹ ਕੀਤੀ ਹੈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰੋ ਲੁਟੇਰੇ ਕਾਲੇ ਰੰਗ ਦੀ ਸੈਂਟਰੋ ‘ਤੇ ਆਏ ਸਨ। ਜਿੰਨਾ ਨੇ ਮੰਕੀ ਟੋਪੀ ਪਾਈ ਹੋਈ ਸੀ। ਚਾਰਾਂ ਕੋਲ ਪਿਸਟਲ ਸੀ ਪਰ ਕਿਸੇ ਨੇ ਫਾਇਰ ਨਹੀਂ ਕੀਤਾ।

ਅਜਿਤ ਦੇ ਬੇਟੇ ਦੀ ਮਹੀਨਾ ਪਹਿਲਾ ਵਿਆਹ ਹੋਇਆ ਸੀ। ਉਹ ਪਤਨੀ ਨਾਲ ਹਨੀਮੂਨ ਉੱਤੇ ਗਿਆ ਹੋਇਆ ਹੈ। ਵਿਆਹ ਦੀ ਜਵੇਲਰੀ ਘਰ ਉੱਤੇ ਹੀ ਸੀ ਜਿਹੜੀ ਲੁਟੇਰੇ ਲੈ ਗਏ। ਇਸ ਦੇ ਨਾਲ ਹੀ ਮੁਲਜ਼ਮ ਘਰ ਵਿੱਚ ਮੌਜੂਦ ਸਾਰੇ ਮੋਬਾਈਲ ਫ਼ੋਨ ਵੀ ਨਾਲ ਲੈ ਗਏ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement