'ਦੇਖ ਭਾਈ ਦੇਖ' ਦੀ ਛੋਟੀ ਨਾਨੀ 'ਸ਼ੰਮੀ' ਦਾ ਦਿਹਾਂਤ
Published : Mar 6, 2018, 11:19 am IST
Updated : Mar 6, 2018, 5:49 am IST
SHARE ARTICLE

ਮੁੰਬਈ : ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਇੱਕ ਹੋਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਸ਼੍ਰੀਦੇਵੀ ਦੀ ਦਿਹਾਂਤ ਦੇ ਸਦਮੇ 'ਚੋਂ ਅਜੇ ਬਾਲੀਵੁੱਡ ਫਿਲਮ ਇੰਡਸਟਰੀ ਉਬਰੀ ਨਹੀਂ ਸੀ ਕਿ ਇਕ ਹੋਰ ਦੁੱਖੀ ਖਾਬਰ ਸਾਹਮਣੇ ਆ ਗਈ ਹੈ। ਸ਼ੰਮੀ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਉਸ ਦੇ ਚਾਹੁਣ ਵਾਲੇ ਸ਼ੰਮੀ ਆਂਟੀ ਆਖ ਕੇ ਬੁਲਾਉਂਦੇ ਸਨ। 


ਖਬਰ ਹੈ ਕਿ ਉਹ ਸਮੇਂ ਤੋਂ ਬਿਮਾਰ ਸੀ ਤੇ ਸੋਮਵਾਰ ਦੇਰ ਰਾਤ 1 ਵਜੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਅਮਿਤਾਭ ਬੱਚਨ ਨੇ ਵੀ ਟਵਿਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ''ਬੇਹਤਰੀਨ ਅਦਾਕਾਰਾ ਤੇ ਪਰਫਾਰਮਰ ਹੁਣ ਸਾਡੇ 'ਚ ਨਹੀਂ ਰਹੀ। ਉਨ੍ਹਾਂ ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਸੀ। ਹੋਲੀ-ਹੋਲੀ ਸਾਰੇ ਜਾ ਰਹੇ ਹਨ।''



ਦੱਸਣਯੋਗ ਹੈ ਕਿ ਸਾਲ 1931 'ਚ ਜੰਮੀ ਸ਼ੰਮੀ ਦਾ ਅਸਲੀ ਨਾਂ ਨਰਗਿਸ ਰਬਾੜੀ ਸੀ। ਉਨ੍ਹਾਂ ਨੇ 200 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਫਿਲਮ ਤੋਂ ਇਲਾਵਾ ਉਨ੍ਹਾਂ ਨੇ ਟੀ. ਵੀ. ਇੰਡਸਟਰੀ 'ਚ ਵੀ ਸਫਲ ਪਾਰੀ ਖੇਡੀ ਸੀ। 


1950 ਦੇ ਦਹਾਕੇ 'ਚ ਸ਼ੰਮੀ ਆਂਟੀ ਨੇ 'ਬਾਗੀ', 'ਆਗ ਕਾ ਦਰਿਆ', 'ਰੁਖਸਾਨਾ', 'ਪਹਿਲੀ ਝਲਕ', 'ਲਗਨ', 'ਬੰਦਿਸ਼', 'ਮੁਸਾਫਿਰਖਾਨਾ', 'ਆਜ਼ਾਮ' ਅਤੇ 'ਦਿਲ ਅਪਨਾ ਔਰ ਪ੍ਰੀਤ ਪਰਾਈ' ਵਰਗੀਆਂ ਫਿਲਮਾਂ 'ਚ ਮੱਹਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement