ਡਰੱਗ ਤਸਕਰੀ ਮਾਮਲਾ: ਦੋ ਨਾਈਜੀਰੀਅਨਾਂ ਸਮੇਤ ਪੰਜ ਨੂੰ ਜੇਲ ਭੇਜਿਆ
Published : Jan 24, 2018, 2:40 am IST
Updated : Jan 23, 2018, 9:10 pm IST
SHARE ARTICLE

ਐਸ.ਏ.ਐਸ. ਨਗਰ, 23 ਜਨਵਰੀ (ਗੁਰਮੁਖ ਵਾਲੀਆ): ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼.) ਵਲੋਂ ਰੀਮਾਂਡ 'ਤੇ ਚਲ ਰਹੇ ਨਾਈਜੀਰੀਅਨ ਉਚੇ ਦੀ ਨਿਸ਼ਾਨਦੇਹੀ 'ਤੇ ਇਕ ਹੋਰ ਨਾਈਜੀਰੀਅਨ ਉਕੇਕੇ ਸੋਲੇਵਨ ਨੂੰ 300 ਗ੍ਰਾਮ ਹੈਰੋਇਨ ਸਮੇਤ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ਨੂੰ ਅੱਜ ਮੋਹਾਲੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਦੋਹਾਂ ਮੁਲਜ਼ਮਾਂ ਨੂੰ ਜੇਲ ਭੇਜ ਦਿਤਾ। ਇਨ੍ਹਾਂ ਮੁਲਜ਼ਮਾਂ ਨਾਲ ਤਿੰਨ ਹੋਰ ਮੁਲਜ਼ਮਾਂ ਜਿਨ੍ਹਾਂ ਵਿਚ ਸੋਨੀਪਤ ਆਈਆਰਪੀ 'ਚ ਤਾਇਨਾਤ ਸਬ ਇੰਸਪੈਕਟਰ ਪਵਨ ਕੁਮਾਰ 'ਤੇ ਉਸ ਦੇ ਦੋ ਹੋਰ ਸਾਥੀ ਅਜੈ ਕੁਮਾਰ ਤੇ ਕਰਮਜੀਤ ਸਿੰਘ ਸ਼ਾਮਲ ਸਨ, ਨੂੰ ਵੀ ਅੱਜ ਪਿਛਲੇ ਰੀਮਾਂਡ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਿਥੇ ਐਸ.ਟੀ.ਐਫ਼ ਵਲੋਂ ਮੁਲਜ਼ਮਾਂ ਦੇ ਰੀਮਾਂਡ ਦੀ ਮੰਗ ਨਾ ਕਰਨ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਵੀ ਜੇਲ ਭੇਜ ਦਿਤਾ। 


ਜਿਕਰਯੋਗ ਹੈ ਕਿ ਬੀਤੇ ਦੋ ਦਿਨ ਪਹਿਲਾ ਸੋਨੀਪਤ ਆਈਆਰਪੀ ਵਿੱਚ ਤਾਇਨਾਤ ਸਬ ਇੰਸਪੈਕਟਰ ਪਵਨ ਕੁਮਾਰ ਨੂੰ 6 ਕਰੋੜ ਦੀ ਆਈਸ ਡਰੱਗ ਨਾਲ ਉਸ ਵੇਲੇ ਪਟਿਆਲਾ-ਡਕਾਲਾ ਰੋਡ 'ਤੇ ਕੀਤੀ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਆਪਣੇ ਦੋ ਸਾਥੀਆਂ ਨਾਲ ਟੈਂਪਰੇਰੀ ਨੰਬਰ ਆਈ-20 ਗੱਡੀ ਵਿਚ ਅਪਣੇ ਗ੍ਰਾਹਰ ਨੂੰ ਇਸ ਦੀ ਸਪਲਾਈ ਦੇਣ ਲਈ ਆ ਰਿਹਾ ਸੀ। ਦੂਜੇ ਪਾਸੇ ਨਾਈਜੀਰੀਅਨ ਓਚੇ ਨੂੰ ਐਸਟੀਐਫ ਨੇ 100 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ ਜਿਸ ਦੀ ਨਿਸ਼ਾਨਦੇਹੀ 'ਤੇ ਓਕੇਕੇ ਨੂੰ ਦਿੱਲੀ ਤੋਂ 300 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement