'ਬਿੱਗ ਬੌਸ' 'ਚ 'ਲਾੜੀ' ਬਨਣ ਵਾਲੀ ਹੈ ਸ਼ਿਲਪਾ ਸ਼ਿੰਦੇ, 'ਲਾੜੇ' ਦਾ ਨਾਮ ਸੁਣ ਹੋਵੋਗੇ ਹੈਰਾਨ
Published : Dec 30, 2017, 1:29 pm IST
Updated : Dec 30, 2017, 7:59 am IST
SHARE ARTICLE

ਸ਼ਿਲਪਾ ਸ਼ਿੰਦੇ ਅਤੇ ਵਿਕਾਸ ਗੁਪਤਾ ਦੀ ਤਕਰਾਰ ਨੂੰ ਤਾਂ ਸਭ ਲੋਕ ਜਾਣਦੇ ਹਨ ਪਰ ਜੇਕਰ ਤੁਹਾਨੂੰ ਪਤਾ ਚਲੇ ਕਿ ਇਨ੍ਹਾਂ ਦਾ ਬਿੱਗ ਬੌਸ ਹਾਊਸ ਵਿੱਚ ਵਿਆਹ ਹੋ ਰਿਹਾ ਹੈ, ਤਾਂ ਜ਼ਰੂਰ ਤੁਸੀਂ ਹੈਰਾਨ ਰਹਿ ਜਾਵੋਗੇ ਪਰ ਸ਼ੋਅ ਦੀ ਐਕਸ ਕੰਟੈਸਟੈਂਟ ਬੰਦਗੀ ਕਾਲਰਾ ਤਾਂ ਅਜਿਹੀ ਖੁਆਇਸ਼ ਰੱਖਦੀ ਹੈ।

ਬਿੱਗ ਬੌਸ ਦੇ ਇੱਕ ਅਨਸੀਨ ਵੀਡੀਓ ਵਿੱਚ ਉਹ ਅਜਿਹੀ ਪਲੈਨਿੰਗ ਕਰਦੀ ਨਜ਼ਰ ਆਈ। ਉਸਦੇ ਇਸ ਪਲੈਨ ਵਿੱਚ ਸ਼ਿਲਪਾ ਦੇ ਭਰਾ ਆਸ਼ੁਤੋਸ਼ ਅਤੇ ਹਿਨਾ ਦੇ ਬੁਆਏਫ੍ਰੈਂਡ ਰਾਕੀ ਵੀ ਸ਼ਾਮਿਲ ਹਨ। ਬੰਦਗੀ ਕੰਟੈਸਟੈਂਟ ਦੇ ਪਰਿਵਾਰ ਵਾਲਿਆਂ ਦੇ ਨਾਲ ਇਸ ਹਫਤੇ ਗੁਆਂਢੀ ਹਾਊਸ ਪਹੁੰਚੀ ਹੈ। ਜਿੱਥੇ ਉਹ ਸ਼ਿਲਪਾ ਅਤੇ ਵਿਕਾਸ ਦੇ ਵਿਆਹ ਦੀ ਪਲੈਨਿੰਗ ਕਰਦੀ ਦਿਖਾਈ ਦਿੱਤੀ।



ਵੀਡੀਓ ਵਿੱਚ ਸ਼ਿਲਪਾ ਦੇ ਭਰਾ ਕਹਿੰਦੇ ਹਨ , ਇਸ ਸਮੇਂ ਕੇਵਲ ਇੱਕ ਹੀ ਵਿਆਹ ਚਰਚਾ ਵਿੱਚ ਹੈ, ਤਾਂ ਬੰਦਗੀ ਕਹਿੰਦੀ ਹੈ ਕਿ ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ ਦੀ। ਇੰਨੇ ਵਿੱਚ ਰਾਕੀ ਕਹਿੰਦੇ ਹਨ ਸ਼ਿਲਪਾ ਅਤੇ ਵਿਕਾਸ ਦਾ ਵਿਆਹ ਵੀ ਸੁਰਖੀਆਂ ਵਿੱਚ ਹੈ। ਇਹ ਸੁਣ ਕੇ ਸ਼ਿਲਪਾ ਦੇ ਭਰਾ ਹੱਸਣ ਲਗ ਜਾਂਦੇ ਹਨ।

ਬੰਦਗੀ ਕਹਿੰਦੀ ਹੈ, ਸੋਚੋ ਜੇਕਰ ਬਿੱਗ ਬੌਸ ਬੋਲੇ ਕਿ ਸਾਰੀਆਂ ਮੰਮੀਆਂ ਆਪਣੇ ਬੱਚਿਆਂ ਦੇ ਨਾਲ ਤਾਂ ਹੀ ਮਿਲ ਪਾਉਣਗੀਆਂ। ਜਦੋਂ ਸ਼ਿਲਪਾ ਅਤੇ ਵਿਕਾਸ ਟਾਸਕ ਵਿੱਚ ਵਿਆਹ ਕਰਨਗੇ ,ਅਜਿਹਾ ਹੁੰਦਾ ਹੈ ਤਾਂ ਕਿੰਨਾ ਮਜ਼ੇਦਾਰ ਹੋਵੇਗਾ।


ਸ਼ਿਲਪਾ ਦੇ ਭਰਾ ਹੱਸਦੇ ਹਨ ਕਿ ਇਹ ਦੋਵੇਂ ਇਸ ਨੂੰ ਕਰਨ ਲਈ ਆਸਾਨੀ ਨਾਲ ਮੰਨ ਜਾਣਗੇ ਤਾਂ ਰਾਕੀ ਨੇ ਕਿਹਾਜੇਕਰ ਨਹੀਂ ਵੀ ਮੰਨੇ ਤਾਂ ਮੈਂ ਉਨ੍ਹਾਂ ਨੂੰ ਮਾਰਾਂਗਾ ਤਾਂ ਸ਼ਿਲਪਾ ਦੇ ਭਰਾ ਕਹਿੰਦੇ ਹਨ ਕਿ ਨਹੀਂ-ਨਹੀਂ ਸ਼ਿਲਪਾ ਥੋੜਾ ਫੁਟੇਜ਼ ਖਾਏਗੀ ਹੀ। ਜਿਸ ‘ਤੇ ਰਾਕੀ ਸ਼ਿਲਪਾ ਦੀ ਮਿਮਿਕ੍ਰੀ ਕਰਦੇ ਹੋਏ ਦਿਖਦੇ ਹਨ ਕਿ ਨਹੀਂ ਨਹੀਂ ਵਿਕਾਸ ਜੀ ਅਜਿਹਾ ਕਿਸ ਤਰ੍ਹਾਂ ਹੋਵੇਗਾ… ਹੁਣ ਤਾਂ ਕੇਵਲ 2 ਹਫਤੇ ਬਚੇ ਹਨ ।ਤੁਸੀਂ ਜਲਦੀ ਵੀ ਨਿਕਲ ਸਕਦੇ ਹੋ।

ਦੱਸ ਦੇਈਏ ਕਿ 13ਵੇਂ ਹਫਤੇ ਵਿੱਚ ਆਖਿਰਕਾਰ ਸ਼ਿਲਪਾ ਕੈਪਟੈਂਸੀ ਟਾਸਕ ਜਿੱਤ ਹੀ ਗਈ ਹੈ ਅਤੇ ਹੁਣ ਉਹ ਘਰ ਦੀ ਨਵੀਂ ਕੈਪਟਨ ਹੋਵੇਗੀ। ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 11 ਦੇ ਫਿਨਾਲੇ ਵਿੱਚ ਹੁਣ ਦੋ ਹਫਤੇ ਤੋਂ ਜ਼ਿਆਦਾ ਦਾ ਸਮਾਂ ਬਾਕੀ ਹੈ। ਕੱਲ ਸ਼ੋਅ ਦੇ ਦੌਰਾਨ ਪਹਿਲਾ ਮੌਕਾ ਸੀ ਜਦੋਂ ਬਿੱਗ ਬੌਸ ਖੁਦ ਇਮੋਸ਼ਨਲ ਹੋ ਗਏ।



ਦੱਸ ਦੇਈਏ ਕਿ ਬਿੱਗ ਬੌਸ ਨੇ ਇਸ ਹਫਤੇ ਦੇ ਲਗਜਰੀ ਬਜਟ ਟਾਸਕ ਦੇ ਜ਼ਰੀਏ ਕੰਟੈਸਟੈਂਟ ਦੇ ਘਰਵਾਲਿਆਂ ਨੂੰ ਗੁਆਂਢੀ ਘਰ ਵਿੱਚ ਰੱਖਿਆ ਸੀ। ਇਸਦੇ ਨਾਲ ਹੀ ਕੰਟੈਸਟੈਂਟ ਦੇ ਨਾਲ ਸ਼ਰਤ ਰੱਖੀ ਗਈ ਸੀ ਕਿ ਜੋ ਵੀ ਇਸ ਟਾਸਕ ਦੇ ਦੌਰਾਨ ਹੋਣ ਵਾਲੇ ਮੁਕਾਬਲਾਂ ਨੂੰ ਜਿੱਤਣ ਵਿੱਚ ਕਾਮਯਾਬ ਹੋਵੇਗਾ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੇ ਨਾਲ ਮਿਲਣ ਦਾ ਮੌਕਾ ਮਿਲੇਗਾ।

ਗੁਆਂਢੀ ਘਰ ਵਿੱਚ ਮੌਜੂਦ ਕੰਟੈਸਟੈਂਟ ਦੇ ਪਰਿਵਾਰ ਵਾਲੇ ਮੁਕਾਬਲੇ ਦੇ ਨਤੀਜੇ ਤੈਅ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਏ। ਗੁਆਂਢੀ ਘਰ ਵਿੱਚ ਮੌਜੂਦ ਲੋਕਾਂ ਨੇ ਬਿੱਗ ਬੌਸ ਨੂੰ ਕਿਹਾ ‘ਸਾਰੇ ਕੰਟੈਸਟੈਂਟ ਨਾਲ ਅਸੀਂ ਇਮੋਸ਼ਨਲੀ ਜੁੜੇ ਹੋਏ ਹਾਂ ,ਅਜਿਹੇ ਵਿੱਚ ਸਾਡੇ ਲਈ ਕਿਸੇ ਇੱਕ ਨੂੰ ਵਿਜੇਤਾ ਐਲਾਨ ਕਰਨਾ ਮੁਮਕਿਨ ਨਹੀਂ ਹੈ’।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement