ਆਪਣੇ ਵਿਆਹ ਵਿੱਚ ਨੱਚਦੇ ਹੋਏ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ
Published : Jan 8, 2018, 1:07 pm IST
Updated : Jan 8, 2018, 7:37 am IST
SHARE ARTICLE

ਬੱਚੇ ਪੈਦਾ ਹੋਣ ਦੇ ਕਈ ਅਜਬ-ਗ਼ਜ਼ਬ ਕਿੱਸੇ ਤੁਸੀਂ ਸੁਣੇ ਹੋਣਗੇ, ਪਰ ਕੀ ਤੁਸੀਂ ਅਜਿਹਾ ਪੜ੍ਹਿਆ ਹੈ ਕਿ ਖ਼ੁਦ ਦੇ ਵਿਆਹ ਵਿੱਚ ਹੀ ਲਾੜੀ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ? ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਮਾਮਲੇ ਨਾਲ ਰੂ-ਬਰੂ ਕਰਵਾਉਣ ਜਾ ਰਹੇ ਹਾਂ। 

ਪੱਛਮੀ ਮਿਡਲੈਂਡਸ ਦੀ ਰਹਿਣ ਵਾਲੀ 19 ਸਾਲਾ ਡੈਨੀ ਮਾਊਂਟਫੋਰਡ ਨੇ ਆਪਣੇ ਵਿਆਹ ਵਾਲੇ ਦਿਨ ਪੁੱਤਰੀ ਨੂੰ ਜਨਮ ਦਿੱਤਾ।
ਡੈਨੀ ਮਾਊਂਟਫੋਰਡ ਨੂੰ ਡਾਕਟਰਾਂ ਨੇ ਜਣੇਪੇ ਦਾ ਦਿਨ ਜਨਵਰੀ ਦੇ ਪਹਿਲੇ ਅੱਧ ਦਾ ਦਿੱਤਾ ਸੀ। 


ਜਿਸ ਕਾਰਨ ਉਸ ਆਪਣੇ ਪ੍ਰੇਮੀ ਕਾਰਲ ਨਾਲ ਡੇਢ ਮਹੀਨਾ ਪਹਿਲਾਂ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਉਸ ਨੂੰ ਵਿਆਹ ਵਾਲੇ ਦਿਨ ਹੀ ਬੱਚਾ ਹੋ ਗਿਆ। 9 ਮਹੀਨੇ 2 ਦਿਨ ਦੀ ਗਰਭਵਤੀ ਡੈਨੀ ਨੂੰ ਵਾਟਰ ਬ੍ਰੋਕ ਉਸ ਸਮੇਂ ਹੋਇਆ ਜਦੋਂ ਉਹ ਵਿਆਹ ਵਿੱਚ ਡਾਂਸ ਕਰ ਰਹੀ ਸੀ। 

ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ 6 ਘੰਟੇ ਬਾਅਦ ਉਸ ਨੇ ਪੁੱਤਰੀ ਜੈਸਮੀਨ ਨੂੰ ਜਨਮ ਦਿੱਤਾ।
ਡੈਨੀ ਨੇ ਦੱਸਿਆ ਕਿ ਜਦੋਂ ਉਹ ਨੱਚ ਰਹੀ ਸੀ ਤਾਂ ਉਸ ਨੂੰ ਪੈਰਾਂ 'ਤੇ ਕੁਝ ਗਿੱਲਾਪਣ ਮਹਿਸੂਸ ਹੋਣ ਲੱਗਾ। ਉਸ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਨੇ ਪਖਾਨੇ ਵਿੱਚ ਲਿਜਾ ਕੇ ਵੇਖਿਆ ਤੇ ਹਸਪਤਾਲ ਜਾਣ ਦਾ ਫੈਸਲਾ ਕੀਤਾ। 


ਉਸ ਨੇ ਦੱਸਿਆ ਕਿ ਧੀ ਜੈਸਮੀਨ ਦਾ ਵਿਆਹ ਵਾਲੇ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣਾ ਇੱਕ ਬਹੁਤ ਵੱਡਾ ਸਰਪ੍ਰਾਈਜ਼ ਸੀ।
ਡੈਨੀ ਨੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਸਮੇਂ ਵੀ ਡੀ.ਜੇ. ਚੱਲ ਰਿਹਾ ਸੀ ਤੇ ਲੋਕ ਨੱਚ ਰਹੇ ਸੀ। ਉਸ ਨੇ ਦੱਸਿਆ ਕਿ ਵਿਆਹ ਦੀਆਂ ਕਈ ਰਸਮਾਂ ਬਾਕੀ ਸਨ, ਇੱਥੋਂ ਤਕ ਕੇਕ ਵੀ ਨਹੀਂ ਸੀ ਕੱਟਿਆ ਗਿਆ। 

ਜੈਸਮੀਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਕਾਰਲ ਜ਼ਿਆਦਾ ਸ਼ਰਾਬ ਨਹੀਂ ਪੀਂਦਾ, ਇਸ ਲਈ ਹੋਸ਼ ਵਿੱਚ ਹੋਣ ਸਦਕਾ ਉਹ ਤੁਰੰਤ ਹਸਪਤਾਲ ਲੈ ਗਿਆ। ਮਾਂ ਤੇ ਬੱਚੀ ਦੋਵੇਂ ਤੰਦਰੁਸਤ ਹਨ। ਜੈਸਮੀਨ ਨੂੰ ਡੈਨੀ ਪਰਫੈਕਟ ਵੈਡਿੰਗ ਗਿਫਟ ਮੰਨਦੀ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement