ਅਮਰੀਕੀ ਫ਼ੁਟਵੇਅਰ ਕੰਪਨੀ ਨੇ ਫ਼ਲਿੱਪਕਾਰਟ ਵਿਰੁਧ ਕੀਤਾ ਕੇਸ
Published : Dec 28, 2017, 1:20 am IST
Updated : Dec 27, 2017, 7:50 pm IST
SHARE ARTICLE

ਨਵੀਂ ਦਿੱਲੀ, 27 ਦਸੰਬਰ : ਵਿਸ਼ਵ ਦੀ ਨਾਮੀ ਅਮਰੀਕੀ ਫ਼ੁਟਵੇਅਰ ਕੰਪਨੀ ਨੇ ਹਾਈ ਕੋਰਟ 'ਚ ਆਨਲਾਈਨ ਰਿਟੇਲ ਕੰਪਨੀ ਫ਼ਲਿੱਪਕਾਰਟ ਵਿਰੁਧ ਕੇਸ ਦਰਜ ਕਰਵਾਇਆ ਹੈ। ਅਮਰੀਕੀ ਕੰਪਨੀ ਨੇ ਇਹ ਕਾਰਵਾਈ ਪੁਲਿਸ ਵਲੋਂ ਫ਼ਲਿੱਪਕਾਰਟ ਦੇ ਗੋਦਾਮ 'ਚ ਮਾਰੇ ਗਏ ਛਾਪੇ ਦੌਰਾਨ ਨਕਲੀ ਜੁੱਤੇ ਮਿਲਣ ਉਪਰੰਤ ਕੀਤੀ ਹੈ।ਅਮਰੀਕੀ ਕੰਪਨੀ ਸਕੈਚਰਸ ਨੂੰ ਜਾਣਕਾਰੀ ਮਿਲੀ ਹੈ ਸੀ ਕਿ ਫ਼ਲਿੱਪਕਾਰਟ ਅਤੇ ਉਸ ਨਾਲ ਜੁੜੇ ਚਾਰੇ ਹੋਰ ਸੇਲਰਸ ਨਕਲੀ ਜੁੱਤਿਆਂ ਦੀ ਵਿਕਰੀ ਕਰਦੇ ਸਨ। ਇਸ ਤਰ੍ਹਾਂ ਦੀ ਵਿਕਰੀ ਨਾਲ ਕੰਪਨੀ ਦਾ ਨਾਮ ਖ਼ਰਾਬ ਹੁੰਦਾ ਹੈ। 


ਸਕੈਚਰਸ ਨੇ ਮਾਮਲੇ ਦੀ ਸ਼ਿਕਾਇਤ ਦਿੱਲੀ ਹਾਈ ਕੋਰਟ 'ਚ ਕੀਤੀ, ਜਿਸ ਤੋਂ ਬਾਅਦ ਕੋਰਟ ਨੇ ਸਥਾਨਕ ਕਮਿਸ਼ਨਰਾਂ ਨੂੰ ਨਿਯੁਕਤ ਕਰ ਕੇ ਮਾਮਲੇ ਦੀ ਛਾਣਬੀਣ ਕਰਨ ਲਈ ਕਿਹਾ। ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਦੀ ਅਗਵਾਈ 'ਚ ਕੰਪਨੀ ਨੇ ਦਿੱਲੀ ਅਤੇ ਅਹਿਮਾਦਾਬਾਦ 'ਚ ਸੱਤ ਗੁਦਾਮਾਂ 'ਚ ਛਾਪੇ ਮਾਰ ਕੇ 15 ਹਜ਼ਾਰ ਜੋੜੀਆਂ ਨਕਲੀ ਜੁੱਤੇ ਬਰਾਮਦ ਕੀਤੇ। ਇਹ ਗੋਦਾਮ ਫ਼ਲਿੱਪਕਾਰਟ ਨਾਲ ਜੁੜੇ ਸੇਲਰਸ ਰਿਟੇਲ ਨੈੱਟ, ਟੈਕ ਕੁਨੈਕਟ, ਯੂਨਿਕੇਮ ਲਾਜਿਸਟਿਕ ਅਤੇ ਮਾਰਕੋ ਵੈਗਨ ਦੇ ਸਨ। ਸਕੈਚਰਸ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਅਪਣੇ ਬ੍ਰਾਂਡ ਨਾਂ ਦੀ ਸੁਰੱਖਿਆ ਅਤੇ ਕਾਪੀਰਾਈਟ ਤੋਂ ਬਚਣ ਲਈ ਢੁਕਵੀਂ ਕਾਰਵਾਈ ਕਰੇਗੀ। ਫ਼ਲਿੱਪਕਾਰਟ ਆਨਲਾਈਨ ਮਾਰਕਿਟਪਲੇਸ ਹੈ, ਜੋ ਦੇਸ਼ ਭਰ ਦੇ ਗਾਹਕਾਂ ਨੂੰ ਸੇਲਰਸ ਨਾਲ ਜੋੜਦੀ ਹੈ। ਅਮਰੀਕੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਅਪਣਾ ਬਿਜ਼ਨਸ ਇਮਾਨਦਾਰੀ ਅਤੇ ਕਾਨੂੰਨ ਮੁਤਾਬਕ ਕਰਦੇ ਹਾਂ। ਅਸੀਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰ
ਸਕਦੇ ਕਿਉਂਕਿ ਮਾਮਲਾ ਅਦਾਲਤ 'ਚ ਹੈ।      

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement