ਸੋ ਦਰ ਤੇਰਾ ਕੇਹਾ - ਕਿਸਤ - 26
Published : Jun 8, 2018, 5:00 am IST
Updated : Nov 22, 2018, 1:26 pm IST
SHARE ARTICLE
So Dar Tera Keha
So Dar Tera Keha

ਜੁਪ ਜੀ ਸਾਹਿਬ ਵਿਚ ਬਾਬਾ ਨਾਨਕ ਦਸ ਹੀ ਚੁੱਕੇ  ਹਨ ਕਿ ਜੇ ਤੁਸੀ ਸਮਝਦੇ ਹੋ ਕਿ ਬ੍ਰਹਮੰਡ ਵਿਚ ਇਕ ਸੂਰਜ ਤੇ ਇਕ ਚੰਨ ਹੈ ਤਾਂ ਭੁਲੇਖੇ ਵਿਚ .....

ਅੱਗੇ .....

ਬਾਬਾ ਨਾਨਕ ਦਸ ਹੀ ਚੁਕੇ ਹਨ ਕੇ  ਏਨੇ ਸੂਰਜ ਤੇ ਏਨੇ ਚੰਨ ਉਸ ਬ੍ਰਹਿਮੰਡ ਵਿਚ ਹਨ ਕਿ ਮਨੁੱਖ ਉਨ੍ਹਾਂ ਦਾ ਹਿਸਾਬ ਹੀ ਨਹੀਂ ਲਗਾ ਸਕਦਾ

ਜੁਪ ਜੀ ਸਾਹਿਬ ਵਿਚ ਬਾਬਾ ਨਾਨਕ ਦਸ ਹੀ ਚੁੱਕੇ  ਹਨ ਕਿ ਜੇ ਤੁਸੀ ਸਮਝਦੇ ਹੋ ਕਿ ਬ੍ਰਹਮੰਡ ਵਿਚ ਇਕ ਸੂਰਜ ਤੇ ਇਕ ਚੰਨ ਹੈ ਤਾਂ ਭੁਲੇਖੇ ਵਿਚ ਹੋ। ਏਨੇ ਸੂਰਜ ਤੇ ਏਨੇ ਚੰਨ ਉਸ ਬ੍ਰਹਿਮੰਡ ਵਿਚ ਹਨ ਕਿ ਮਨੁੱਖ ਉਨ੍ਹਾਂ ਦਾ ਹਿਸਾਬ ਹੀ ਨਹੀਂ ਲਗਾ ਸਕਦਾ। ਹੁਣ ਸਾਇੰਸਦਾਨ ਵੀ ਇਸ ਨਤੀਜੇ ਤੇ ਅੱਪੜ ਚੁੱਕੇ ਹਨ ਕਿ ਇਕ ਨਹੀਂ, ਕਈ ਸੂਰਜ ਅਤੇ ਕਈ ਚੰਨ ਆਕਾਸ਼ ਵਿਚ ਹਨ। ਇਹ ਸਚਾਈ ਸਾਇੰਸਦਾਨਾਂ ਨੇ ਵੀਹਵੀਂ ਸਦੀ ਵਿਚ ਪ੍ਰਵਾਨ ਕੀਤੀ ਹੈ ਜਦਕਿ ਬਾਬੇ ਨਾਨਕ ਨੇ ਇਸ ਦਾ ਬਿਆਨ ਪੰਦਰਵੀਂ ਸਦੀ ਵਿਚ ਕਰ ਦਿਤਾ ਸੀ।

ਸੋ ਬਾਬਾ ਜੀ ਨੇ ਕਾਵਿਕ ਅੰਦਾਜ਼ ਵਿਚ, ਸਾਰੇ ਸਵਾਲਾਂ ਦਾ ਪਹਿਲਾਂ ਜ਼ਿਕਰ ਕੀਤਾ ਹੈ ਤੇ ਅਖ਼ੀਰ ਵਿਚ ਜਵਾਬ ਦਿਤਾ ਹੈ ਕਿ ਸਾਰਾ ਬ੍ਰਹਿਮੰਡ (ਜਿਸ ਦੀ ਥਾਹ ਪਾਈ ਹੀ ਨਹੀਂ ਜਾ ਸਕਦੀ) ਹੀ ਉਸ ਦਾ ਦਰੁ ਹੈ ਤੇ ਸਾਰਾ ਬ੍ਰਹਿਮੰਡ ਹੀ ਉਸ ਦੀ ਉਪਮਾ ਗਾ ਰਿਹਾ ਹੈ, ਇਸ ਲਈ ਵਖਰਾ ਵਖਰਾ ਸਵਾਲ ਕਿਉੁਂ ਕਰਦੇ ਹੋ ਕਿ ਉਥੇ ਕੌਣ ਬੈਠਾ ਹੈ ਤੇ ਕੌਣ ਕੀ ਕਰ ਰਿਹਾ ਹੈ। ਇਸ ਬ੍ਰਹਿਮੰਡ ਨੂੰ ਖੰਡਾਂ ਵਿਚ ਵੀ ਉਸ ਪ੍ਰਮਾਤਮਾ ਨੇ ਆਪ ਹੀ ਵੰਡਿਆ ਹੈ (ਚੰਨ, ਤਾਰੇ, ਮੰਗਲ ਧਰਤੀ ਆਦਿ), ਹੋਰ ਕਿਸੇ ਨੇ ਨਹੀਂ। ਇਹ ਜਵਾਬ ਠੀਕ ਉਨ੍ਹਾਂ ਹੀ ਲੀਹਾਂ ਅਨੁਸਾਰ ਹੈ ਜੋ ਗੁਰੂ ਸਾਹਿਬ ਨੇ 'ਆਰਤੀ' ਵਾਲੇ ਸ਼ਬਦ ਵਿਚ ਪਾਈਆਂ ਸਨ।

ਹੇ ਮਨੁੱਖ! ਸਮਝ ਲੈ ਕਿ ਵਾਹਿਗੁਰੂ ਦੇ ਬ੍ਰਹਿਮੰਡ ਦਾ ਤੂੰ ਏਨਾ ਛੋਟਾ ਕਿਣਕਾ ਹੈਂ ਕਿ ਤੂੰ ਉਸ ਦੀ ਕੋਈ ਸੇਵਾ ਨਹੀਂ ਕਰ ਸਕਦਾ। ਉਸ ਦੀ ਸੇਵਾ ਤਾਂ ਸਾਰੀ ਕਾਇਨਾਤ ਹਰ ਵੇਲੇ ਕਰਦੀ ਰਹਿੰਦੀ ਹੈ ਤੇ ਤੇਰੇ ਤੋਂ ਚੰਗੀ ਕਰਦੀ ਹੈ। ਤੂੰ ਜਦੋਂ ਸਮਝਦਾ ਹੈਂ ਕਿ ਤੇਰੀ 'ਸੇਵਾ' ਨਾਲ ਪ੍ਰਮਾਤਮਾ ਖ਼ੁਸ਼ ਹੋ ਜਾਵੇਗਾ ਤਾਂ ਤੂੰ ਗ਼ਲਤ ਸੋਚਦਾ ਹੈਂ। ਤੇਰੀ ਸੇਵਾ ਨਾਲ ਤਾਂ ਤੇਰਾ ਕੋਈ ਸਾਥੀ ਮਨੁੱਖ ਹੀ ਖ਼ੁਸ਼ ਹੋ ਸਕਦਾ ਹੈ। ਪ੍ਰਮਾਤਮਾ ਅਪਣੀ ਸੇਵਾ ਤੇਰੇ ਕੋਲੋਂ ਮੰਗਦਾ ਵੀ ਨਹੀਂ। ਉਹ ਤੇਰੇ ਕੋਲੋਂ ਇਕੋ ਚੀਜ਼ ਮੰਗਦਾ ਹੈ- ਪਿਆਰ।

ਤੈਨੂੰ ਉਸ ਨੇ ਅਪਣੇ ਨਾਲੋਂ ਵਿਛੋੜਿਆ ਹੈ ਤੇ ਪ੍ਰੇਮ ਦਾ ਇਕੋ ਇਕ ਰਾਹ ਤੇਰੇ ਲਈ ਖੁਲ੍ਹਾ ਛਡਿਆ ਹੈ ਜਿਸ ਉਤੇ ਚਲ ਕੇ ਤੂੰ ਉਸ ਨੂੰ ਫਿਰ ਅਪਣੇ ਨਾਲ ਮਿਲਾ ਲੈਣ ਲਈ ਤਿਆਰ ਕਰ ਸਕਦਾ ਹੈਂ। ਪੁਜਾਰੀਅਦੇ ਦੱਸੇ ਹੋਰ ਸਾਰੇ ਰਾਹਾਂ 'ਤੇ ਚਲਣੋਂ ਤੈਨੂੰ ਕੋਈ ਝਿਜਕ ਨਹੀਂ ਹੁੰਦੀ ਪਰ ਪ੍ਰੇਮ ਦੇ ਇਕੋ ਇਕ ਮਾਰਗ 'ਤੇ ਚਲਣੋਂ ਤੂੰ ਹਿਚਕਚਾਹਟ ਕਰਦਾ ਰਹਿੰਦਾ ਹੈਂ। 'ਸੋ ਦਰੁ' ਦਾ ਜਵਾਬ ਵੀ ਮਨੁੱਖ ਨੂੰ ਫ਼ਜ਼ੂਲ ਦੀਆਂ ਸੋਚਾਂ, ਕਾਮਨਾਵਾਂ ਤੇ ਅੰਦਾਜ਼ਿਆਂ ਤੋਂ ਹੱਟ ਕੇ, ਉਸ ਪ੍ਰਮਾਤਮਾ ਨਾਲ ਤੇ ਪ੍ਰਮਾਤਮਾ ਦੀ ਘੱਟ ਸੌਖੀ ਖ਼ਲਕ ਨਾਲ, ਸੱਚਾ ਪਿਆਰ ਪਾਉਣ ਲਈ ਪ੍ਰੇਰਦਾ ਹੈ।

ਪੰਦਰਵੀਂ ਤੁਕ ਵਿਚ ਬਾਬਾ ਨਾਨਕ, ਜਗਿਆਸੂਆਂ ਦੇ ਇਸ ਪ੍ਰਸ਼ਨ ਵਲ ਖ਼ਾਸ ਤੌਰ 'ਤੇ ਆਉੁਂਦੇ ਹਨ ਕਿ ਅਕਾਲ ਪੁਰਖ ਦੇ ਦਰ ਤੇ ਕੌਣ ਕੌਣ ਉਸ ਦਾ ਜਸ ਗਾਉਂਦੇ ਵੇਖੇ ਜਾ ਸਕਦੇ ਹਨ। ਬਾਬਾ ਨਾਨਕ ਕਹਿੰਦੇ ਹਨ, ਉਹ ਸਾਰੇ ਹੀ ਉਸ ਦੇ ਦਰੁ ਤੇ (ਬ੍ਰਹਿਮੰਡ ਵਿਚ) ਉਸ ਦਾ ਜੱਸ ਗਾ ਰਹੇ ਹਨ ਜੋ ਅਕਾਲ ਪੁਰਖ ਨੂੰ ਚੰਗੇ ਲਗਦੇ ਹਨ ਤੇ ਉਹ ਚੰਗੇ ਇਸ ਲਈ ਹਨ ਕਿ ਦੁਨਿਆਵੀ ਰਸਾਂ ਕਸਾਂ ਵਿਚ ਖੱਚਤ ਹੋਣ ਦੀ ਬਜਾਏ, ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿਚ ਰਸੇ ਹੋਏ ਹਨ ਤੇ ਸੱਚੇ ਭਗਤ ਹਨ। ਇਥੇ 'ਭਗਤ' ਦੇ ਅਰਥ ਵੀ ਬੜੇ ਸਪੱਸ਼ਟ ਹੋ ਜਾਂਦੇ ਹਨ।

ਭਗਤ ਉਹ ਨਹੀਂ ਹੁੰਦਾ ਜੋ ਕੋਈ ਵਿਸ਼ੇਸ਼ ਬਾਣਾ ਪਾ ਕੇ, ਮਾਲਾ ਹੱਥ ਵਿਚ ਫੜ ਕੇ, ਅਪਣੇ ਆਪ ਨੂੰ ਸੰਤ, ਬਾਬਾ, ਮਹਾਂਪੁਰਸ਼ ਜਾਂ ਇਹੋ ਜਿਹੇ ਕਿਸੇ ਹੋਰ ਨਾਂ ਨਾਲ ਸੁਸ਼ੋਭਿਤ ਕਰ ਲੈਂਦਾ ਹੈ। ਬਾਬੇ ਨਾਨਕ ਤੋਂ ਪੁੱਛੋ ਤਾਂ ਉਹ ਕਹਿੰਦੇ ਹਨ ਕਿ 'ਭਗਤ' ਕੇਵਲ ਉਹੀ ਹੈ ਜੋ (1) ਦੁਨੀਆਂ ਦੇ ਰਸਾਂ ਕਸਾਂ ਨੂੰ ਮਿੱਟੀ ਤੋਂ ਵੱਧ ਕੁੱਝ ਨਾ ਜਾਣਦਾ ਹੋਵੇ ਤੇ ਇਨ੍ਹਾਂ ਦਾ ਤਿਆਗ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਹੋਵੇ ਪਰ (2) ਇਕੋ ਰੱਸ ਦਾ ਤਿਆਗ ਕਰਨ ਦੀ ਕਦੇ ਸੋਚ ਵੀ ਨਾ ਸਕਦਾ ਹੋਵੇ- ਪ੍ਰਭੂ-ਪ੍ਰੇਮ ਦੇ ਰੱਸ ਦਾ। ਉਹੀ 'ਭਗਤ ਰਸਾਲਾ' ਹੈ।

ਸੱਚ ਕੌੜਾ ਹੁੰਦਾ ਹੈ ਪਰ ਇਹ ਸੱਚ ਕਹਿਣਾ ਜ਼ਰੂਰੀ ਹੈ ਕਿ ਆਮ ਜੀਵਨ ਜੀਣ ਵਾਲਾ, ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਕੋਈ ਵਿਰਲਾ 'ਭਗਤ' ਤਾਂ ਤੁਹਾਨੂੰ ਹਰ ਥਾਂ ਮਿਲ ਜਾਵੇਗਾ ਪਰ ਬਾਹਰੋਂ ਦਿਖਾਈ ਦੇਣ ਵਾਲੇ, ਵਿਖਾਵੇ ਦੇ 'ਭਗਤਾਂ' ਵਿਚ ਤਾਂ ਇਕ ਵੀ 'ਭਗਤ ਰਸਾਲਾ' ਨਹੀਂ ਮਿਲ ਸਕਦਾ। ਹੁਣ ਤਾਂ ਇਨ੍ਹਾਂ ਨੇ ਭੁਲੇਖਾ ਵੀ ਦੂਰ ਕਰ ਦਿਤਾ ਹੈ ਤੇ ਮਹਿੰਗੀਆਂ ਕਾਰਾਂ, ਸੁੰਦਰ ਔਰਤਾਂ, ਥਾਂ ਥਾਂ ਖ਼ਰੀਦੀਆਂ ਜਾਂ ਜਬਰੀ ਮੱਲੀਆਂ ਜਾਇਦਾਦਾਂ ਵਾਲੇ ਹੀ ਅਪਣੇ ਆਪ ਨੂੰ ਸੰਤ, ਬਾਬੇ ਤੇ ਭਗਤ ਕਹਿੰਦੇ ਹਨ।

ਕਦੇ ਇਨ੍ਹਾਂ 'ਚੋਂ ਕਿਸੇ ਨੂੰ ਆਖ ਕੇ ਤਾਂ ਵੇਖੋ ਕਿ ਕਿਸੇ ਚੰਗੇ ਕਾਰਜ ਲਈ ਅਪਣੇ ਕਰੋੜਾਂ ਦੇ ਖਜ਼ਾਨੇ 'ਚੋਂ ਵੀ ਕੁੱਝ ਦੇ ਦੇਣ। ਉਹ ਤੁਹਾਨੂੰ ਖਾਣ ਨੂੰ ਪੈਣਗੇ ਤੇ ਜ਼ਮੀਨ, ਜੋਰੂ (ਔਰਤ) ਤੇ ਜ਼ਰ (ਦੌਲਤ) ਉਤੇ ਕਬਜ਼ੇ ਦੀ ਗੱਲ ਛਿੜੇਤਾਂ ਵੱਡੇ ਵੱਡੇ ਬਦਮਾਸ਼ ਵੀ, ਉਨ੍ਹਾਂ ਸਾਹਮਣੇ ਛੋਟੇ ਲੱਗਣ ਲਗਦੇ ਹਨ। ਇਹ ਇਸ ਲਈ ਹੈ ਕਿ ਇਹ 'ਭਗਤ' ਹੋਣ ਦਾ ਭੁਲੇਖਾ ਪਾ ਕੇ ਪੈਸਾ ਕੇਵਲ ਲੁਟਦੇ ਹਨ। ਜੋ ਅਸਲ 'ਭਗਤ' ਹੁੰਦਾ ਹੈ, ਉਹ ਪੈਸੇ ਨੂੰ ਮਾਨਵਤਾ ਦੇ ਭਲੇ ਲਈ ਖ਼ਰਚਦਾ ਹੈ ਪਰ ਅਪਣੇ ਉਤੇ ਬਿਲਕੁਲ ਨਹੀਂ ਖ਼ਰਚਦਾ।

ਇਹ ਅਵੱਸਥਾ ਪੈਦਾ ਹੋ ਜਾਣ ਮਗਰੋਂ ਹੀ ਅਗਲੀ ਅਵੱਸਥਾ ਸ਼ੁਰੂ ਹੁੰਦੀ ਹੈ, ਜਿਸ ਅਵੱਸਥਾ ਵਿਚ ਜਾਣ ਵਾਲਾ 'ਭਗਤ ਰਸਾਲਾ' ਅਰਥਾਤ ਪ੍ਰਭੂ ਪ੍ਰੇਮ ਦੇ ਰੱਸ ਵਿਚ ਗੜੁੱਚ ਵਿਅਕਤੀ ਹੁੰਦਾ ਹੈ। ਇਹੀ 'ਭਗਤ ਰਸਾਲਾ' ਜਾਗਦਿਆਂ ਸੁੱਤਿਆਂ, ਕੰਮ ਕਰਦਿਆਂ, ਵਿਹਲੇ ਬੈਠਿਆਂ, ਹਰ ਵੇਲੇ ਉਸ ਅਕਾਲ ਪੁਰਖ ਦੇ ਦਰੁ ਤੇ ਉਸ ਦਾ ਜੱਸ ਗਾਇਨ ਕਰਦਾ ਰਹਿੰਦਾ ਹੈ।

ਚਲਦਾ...
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement