ਖ਼ਾਲਸਾ ਏਡ ਦੇ ਫ਼ਾਊਂਡਰ ਰਵੀ ਸਿੰਘ ਦਾ ਬ੍ਰਿਟੇਨ ਦੀ ਸੰਸਦ 'ਚ ਸਨਮਾਨ
Published : Oct 15, 2017, 10:45 pm IST
Updated : Oct 15, 2017, 5:15 pm IST
SHARE ARTICLE

ਲੰਦਨ, 15 ਅਕਤੂਬਰ (ਹਰਜੀਤ ਸਿੰਘ ਵਿਰਕ) : ਬਰਤਾਨੀਆ ਦੀ ਸੰਸਦ 'ਚ ਜੈਨ ਭਾਈਚਾਰੇ ਵਲੋਂ ਰੱਖੇ ਗਏ 'ਹੀਮਸਾ ਪੁਰਸਕਾਰ' ਦੌਰਾਨ ਖ਼ਾਲਸਾ ਏਡ ਦੇ ਫ਼ਾਊਂਡਰ ਸੀ.ਈ.ਓ. ਰਵੀ ਸਿੰਘ ਦਾ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। 'ਇੰਸਟੀਚਿਊਟ ਆਫ਼ ਜੈਨਾਉਲੋਜ਼ੀ' ਵਲੋਂ ਇਹ ਪੁਰਸਕਾਰ ਮਨੁੱਖਤਾ ਲਈ ਖ਼ਾਲਸਾ ਏਡ ਵਲੋਂ ਕੀਤੇ ਜਾਂਦੇ ਸੇਵਾ ਕਾਰਜਾਂ ਬਦਲੇ ਦਿਤਾ ਗਿਆ।

ਇਸ ਤੋਂ ਪਹਿਲਾਂ ਇਹ ਪੁਰਸਕਾਰ ਨੈਲਸਨ ਮੰਡੇਲਾ ਨੂੰ ਦਿਤਾ ਗਿਆ ਸੀ। ਇਸ ਸਬੰਧੀ ਰਵੀ ਸਿੰਘ ਨੇ ਕਿਹਾ ਕਿ ਦੁਨੀਆਂ 'ਚ ਖ਼ਾਲਸਾ ਏਡ ਦੇ ਕੰਮਾਂ ਨੂੰ ਮਿਲੀ ਮਾਨਤਾ ਵੇਖ ਕੇ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ, ''ਮੈਂ ਇਹ ਸਨਮਾਨ ਖ਼ਾਲਸਾ ਏਡ ਦੇ ਸਾਰੇ ਸੇਵਾਦਾਰਾਂ ਨੂੰ ਸਮਰਪਤ ਕਰਦਾ ਹਾਂ ਜੋ ਇਸ ਸੰਸਥਾ ਦੀ ਰੀੜ੍ਹ ਦੀ ਹੱਡੀ ਹਨ।''

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement