ਡੇਰਿਆਂ ਦੀ ਸ਼ਰਨ 'ਚੋਂ ਲੋਕਾਂ ਨੂੰ ਸਿੱਖ ਧਰਮ ਵਿਚ ਲਿਆਉਣ ਦੀ ਲੋੜ
Published : Aug 29, 2017, 10:35 pm IST
Updated : Aug 29, 2017, 5:05 pm IST
SHARE ARTICLE



ਮਲੇਰਕੋਟਲਾ, 29 ਅਗੱਸਤ (ਬਲਵਿੰਦਰ ਸਿੰਘ ਭੁੱਲਰ): ਵਿਸਾਖੀ 1699 ਨੂੰ ਖ਼ਾਲਸਾ ਸਾਜਨਾ ਦਿਵਸ ਮੌਕੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਅਤੇ ਪੰਜ ਚੋਣਵੇਂ ਬੰਦਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਜਾਤ ਪਾਤ ਦਾ ਭੋਗ ਪਾਇਆ।
ਖ਼ਾਲਸਾ ਸਾਜਨਾ ਦਿਵਸ ਦੀ ਵਿਸਾਖੀ ਲੰਘਿਆਂ ਭਾਵੇਂ 318 ਸਾਲ ਬੀਤ ਚੁੱਕੇ ਹਨ ਪਰ ਸਾਡਾ ਸਮਾਜ ਅਜੇ ਵੀ ਜਾਤਾਂ ਪਾਤਾਂ ਦੀ ਵਰਣ ਵੰਡ ਵਿਚੋਂ ਬਾਹਰ ਨਹੀਂ ਨਿਕਲਿਆ। ਪੰਜਾਬ ਦੇ ਬਹੁਗਿਣਤੀ ਗੁਰਦਵਾਰਾ ਪ੍ਰਬੰਧਕ ਕਮੇਟੀਆ ਵਿਚ ਜੱਟ ਸਿੱਖਾਂ ਤੋਂ ਬਗ਼ੈਰ ਹੋਰ ਕੋਈ ਮੈਂਬਰ ਨਹੀਂ ਲਿਆ ਜਾਂਦਾ। ਇਹ ਪ੍ਰਤੱਖ ਵਿਤਕਰਾ ਹੈ ਜਿਸ ਕਾਰਨ ਸਿੱਖ ਧਰਮ ਤੋਂ ਰੁੱਸੇ ਹੋਏ ਇਹ ਲੋਕ ਜਾਂ ਤਾਂ ਵਖਰਾ ਗੁਰੁ ਘਰ ਬਣਾ ਕੇ ਬਹਿ ਗਏ ਜਾਂ ਡੇਰਿਆ ਦੀ ਸ਼ਰਨ ਜਾ ਪਏ। ਹਰ ਇਨਸਾਨ ਨੂੰ ਅਪਣੇ ਜੀਵਨ ਦੌਰਾਨ ਕਿਸੇ ਨਾ ਕਿਸੇ ਇਕ ਅਧਿਆਤਮਿਕ ਗੁਰੁ ਦੀ ਹਰ ਹਾਲ ਲੋੜ ਮਹਿਸੂਸ ਹੁੰਦੀ ਹੈ ਜਿਸ ਕਾਰਨ ਉਹ ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਗੁਰਦਵਾਰਿਆਂ ਦੇ ਸਖ਼ਤ ਰਵਈਏ ਅਤੇ ਜਾਤੀਵਾਦ ਆਧਾਰਤ ਕਮੇਟੀਆਂ ਦੇ ਗ਼ੈਰ ਇਨਸਾਨੀ ਨਿਯਮਾਂ ਦਾ ਮੋਹ ਤਿਆਗ਼ ਕੇ ਡੇਰਾਵਾਦ ਦੇ ਲੜ ਲੱਗੇ। ਸ਼੍ਰੋਮਣੀ ਕਮੇਟੀ ਸਿੱਖ ਪੰਥ ਨਾਲ ਰੁੱਸੇ ਅਤੇ ਨਾਰਾਜ਼ ਹੋਏ ਇਨ੍ਹਾਂ ਸਾਰੇ ਲੋਕਾਂ ਨੂੰ ਪ੍ਰੇਰ ਕੇ ਸਿੱਖ ਪੰਥ ਵਿਚ ਸ਼ਾਮਲ ਕਰੇ। ਡੇਰਿਆਂ ਵਿਚ ਜਾਣ ਵਾਲੇ ਬਿਗਾਨੇ ਨਹੀਂ ਸਗੋਂ ਸਾਡੇ ਹੀ ਭਰਾ ਭੈਣ ਹਨ। ਸਿੱਖ ਪੰਥ ਨੂੰ ਕਈ ਹਿੱਸਿਆਂ ਵਿੱਚ ਵੰਡਣ ਦੀਆਂ ਸਿਆਸੀ ਚਾਲਾਂ ਤੋਂ ਅਸੀਂ ਬਹੁਤੇ ਖ਼ਬਰਦਾਰ ਅਤੇ ਚੁਕੰਨੇ ਨਹੀਂ ਹੋਏ ਇਸ ਲਈ ਸਭ ਤੋਂ ਪਹਿਲਾਂ ਰੁਸਿਆਂ ਨੂੰ ਮਨਾਉਣ ਦੀ ਲੋੜ ਹੈ ਅਤੇ ਦੂਜਾ ਉਨ੍ਹਾਂ ਨੂੰ ਸਿੱਖ ਧਰਮ ਵਲ ਵਾਪਸ ਲਿਆਉਣਾ ਚਾਹੀਦਾ ਹੈ। ਆਮ ਲੋਕਾਂ ਦੀ ਮੰਗ ਹੈ ਕਿ ਪਿੰਡਾਂ ਵਿਚ ਸਿਰਫ਼ ਇਕ ਹੀ ਗੁਰੂਘਰ ਹੋਵੇ ਤਾਕਿ ਇਹ ਲੋਕ ਪੂਰੇ ਗੁਰੂ ਦੇ ਲੜ ਲੱਗ ਸਕਣ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement