ਅੱਜ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਗਿ. ਹਰਪ੍ਰੀਤ ਸਿੰਘ ਵਿਰੁਧ ਫ਼ੈਸਲਾ ਕਰ ਸਕਦੀ!
Published : Jan 31, 2025, 9:12 am IST
Updated : Jan 31, 2025, 9:12 am IST
SHARE ARTICLE
Giani Harpreet Singh
Giani Harpreet Singh

ਇਕ ਮਹੀਨਾ ਹੋ ਗਿਆ ਬਣੀ ਕਮੇਟੀ ਨੂੰ, 14 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਮਈ-ਜੂਨ ਵਿਚ ਹੋਣ ਦੀ ਆਸ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ-ਪੰਥ ਦੀਆਂ ਸੰਸਥਾਵਾਂ ਦੀ ਧਾਰਮਕ, ਰਾਜਨੀਤਕ ਲੀਡਰਸ਼ਿਪ ਦੇ ਰੋਲ ਦੀ ਚਰਚਾ ਆਮ ਸੰਗਤ ਵਿਚ ਹੋ ਰਹੀ ਹੈ ਕਿ ਦੋ ਦਸੰਬਰ ਦੇ ਜਥੇਦਾਰਾਂ ਦੇ ਹੁਕਮਨਾਮੇ- ਆਦੇਸ਼, ਅਮਿਟ ਪ੍ਰਭਾਵ ਛੱਡਣ ਵਿਚ ਨਾਕਾਮ ਰਹੇ।  ਅਕਾਲ ਤਖ਼ਤ ਸਾਹਿਬ ਦੀਆਂ ਸਰਗਰਮੀਆਂ ਤੇ ਮਾਹਰਾਂ ਦਾ ਆਖਣਾ ਹੈ ਕਿ ਜਥੇਦਾਰ ਸਾਹਿਬ ਦੀਆਂ ਨਿਯੁਕਤੀਆਂ, ਸੇਵਾ ਮੁਕਤੀਆਂ ਅਤੇ ਅਧਿਕਾਰ ਖੇਤਰ ਸਬੰਧੀ ਮਜ਼ਬੂਤ ਵਿਧੀ ਵਿਧਾਨ ਬਣਾਉਣ ਦੀ ਲੋੜ ਹੈ ਤਾਂ ਜੋ ਮੌਜੂਦਾ ਹਾਲਾਤ, ਭਵਿੱਖ ਵਿਚ ਆਉਣ ਤੋਂ ਰੋਕੇ ਜਾ ਸਕਣ।

ਦੂਸਰਾ ਜਥੇਦਾਰ ਗਿ. ਹਰਪ੍ਰੀਤ ਸਿੰਘ ਵਿਰੁਧ ਬਣਾਈ ਗਈ ਤਿੰਨ ਮੈਂਬਰੀ ਜਾਂਚ ਪੜਤਾਲ ਕਮੇਟੀ, ਉਨ੍ਹਾਂ ਵਿਰੁਧ ਰਿਪੋਰਟ ਪੇਸ਼ ਕਰ ਸਕਦੀ ਹੈ ਜਿਸ ਦੀ ਅੱਜ ਮਿਆਦ ਮੁਕੰਮਲ ਹੋ ਰਹੀ ਹੈ। ਇਸ ਕਮੇਟੀ ਨੇ ਇਕ ਮਹੀਨੇ ਅੰਦਰ ਰਿਪੋਰਟ ਦੇਣੀ ਸੀ। ਇਸ ਵਿਵਾਦਤ ਕਮੇਟੀ ਤੇ ਕਈ ਸਵਾਲ ਉਠਾਏ ਜਾ ਰਹੇ ਹਨ ਕਿ ਇਹ ਜਥੇਦਾਰ ਵਿਰੁਧ ਜਾਂਚ ਨਹੀਂ ਕਰ ਸਕਦੀ। ਇਹ ਜਥੇਦਾਰ ਅਕਾਲ ਤਖ਼ਤ ਦੇ ਅਧਿਕਾਰ ਖੇਤਰ ਵਿਚ ਹੈ ਤੇ ਇਸ ਦੀ ਪੜਤਾਲ ਸੱਚਖੰਡ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੀ ਕਰ ਸਕਦੇ ਹਨ।

ਇਹ ਆਵਾਜ਼ ਖ਼ੁਦ ਜਥੇਦਾਰ ਗਿ. ਰਘਬੀਰ ਸਿੰਘ ਨੇ ਬੁਲੰਦ ਕੀਤੀ ਸੀ। ਉਹ ਹੁਣ ਵਿਦੇਸ਼ ਚਲੇ ਗਏ ਹਨ ਤੇ ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿਚ ਛੇਤੀ ਹੀ ਫ਼ੈਸਲਾ ਅੰਤ੍ਰਿੰਗ ਕਮੇਟੀ ਦੇ ਕਰਨ ਦੀ ਸੰਭਾਵਨਾ ਹੈ। ਇਸ ਤੋਂ ਪ੍ਰਭਾਵਤ  ਹੋਣ ਵਾਲੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਸਮੁੱਚੀ ਰਾਜਸੀ ਖੇਡ ਦਾ ਪਤਾ ਹੈ। ਭਾਵ ਉਨ੍ਹਾਂ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰ ਤੋਂ ਹਟਾਇਆ ਜਾ ਰਿਹਾ ਹੈ ਤੇ ਉਹ ਮੁਅੱਤਲ ਕੀਤੇ ਹੋਏ ਹਨ। 

ਜੇ ਸੂਤਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਮਈ ਜੂਨ ਵਿਚ ਹੋਣ ਦੀਆਂ ਸੰਭਾਵਨਾਵਾਂ ਹਨ। ਇਹ ਚੋਣ ਵੀ ਹਰਿਆਣਾ ਵਰਗੀ ਹੋਣ ਦੀ ਚਰਚਾ ਹੈ ਕਿ ਦੁਖੀ ਸਿੱਖ ਸੰਗਤ ਆਜ਼ਾਦ ਮੈਂਬਰ ਚੁਣਨ ਨੂੰ ਤਰਜੀਹ ਦੇ ਸਕਦੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement