ਬੀਬੀ ਮਨਜੀਤ ਕੌਰ ਦਾ ਅਕਾਲ ਚਲਾਣਾ ਕੌਮ ਲਈ ਦੁਖਦਾਇਕ : ਤਾਰਾ, ਭਿਉਰਾ, ਲਾਹੌਰੀਆ ਤੇ ਰਤਨਦੀਪ
Published : Jan 30, 2019, 11:52 am IST
Updated : Jan 30, 2019, 11:52 am IST
SHARE ARTICLE
Sikh leaders
Sikh leaders

ਭਾਰਤ ਦੀਆਂ ਵੱਖ ਵੱਖ ਜੇਲਾਂ 'ਚ ਬੰਦ ਭਾਈ ਜਗਤਾਰ ਸਿੰਘ ਤਾਰਾ, ਭਿਉਰਾ, ਲਾਹੌਰੀਆ ਤੇ ਰਤਨਦੀਪ ਨੇ ਦਲ ਖ਼ਾਲਸਾ ਦੇ ਜਲਾਵਤਨੀ.....

ਚੰਡੀਗੜ੍ਹ (ਨੀਲ ਭਲਿੰਦਰ) : ਭਾਰਤ ਦੀਆਂ ਵੱਖ ਵੱਖ ਜੇਲਾਂ 'ਚ ਬੰਦ ਭਾਈ ਜਗਤਾਰ ਸਿੰਘ ਤਾਰਾ, ਭਿਉਰਾ, ਲਾਹੌਰੀਆ ਤੇ ਰਤਨਦੀਪ ਨੇ ਦਲ ਖ਼ਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਬੀ ਮਨਜੀਤ ਕੌਰ ਸਬਰਸੰਤੋਖ ਨਾਲ ਭਰਪੂਰ, ਜੁਝਾਰੂ ਤੇ ਸਿਰੜੀ ਔਰਤ ਸਨ ਜਿਨ੍ਹਾਂ ਨੇ ਅਪਣੇ ਜੀਵਨ ਸਾਥੀ ਵਾਂਗ ਹੀ ਜਲਾਵਤਨੀ ਦਾ ਜੀਵਨ ਜੀਵਿਆ ਅਤੇ ਸਾਬਤ ਸੂਰਤ ਸਿੱਖੀ ਸਰੂਪ ਅਤੇ ਗੁਰੂ ਆਸ਼ੈ ਅੰਦੇਸ਼ੇ ਅਨੁਸਾਰ ਸੰਸਾਰ ਵਿਚ ਵਿਚਰਦਿਆਂ ਇਕ ਮਿਸਾਲ ਕਾਇਮ ਕੀਤੀ।

ਸਿੱਖ ਕੌਮ ਦੀ ਅਜ਼ਾਦੀ ਲਈ ਜੂਝਣ ਵਾਲੇ ਜੁਝਾਰੂ ਆਗੂ ਭਾਈ ਗਜਿੰਦਰ ਸਿੰਘ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਨਾਲ ਇਹ ਪ੍ਰਵਾਰ ਸੰਘਰਸ਼ ਦੇ ਇਸ ਰਾਹ ਵਿਚ ਖੇਰੂੰ-ਖੇਰੂੰ ਹੋ ਗਿਆ ਹੈ ਜਿਸ ਦਾ ਸਾਨੂੰ ਬਹੁਤ ਦੁਖ ਹੈ ।  ਉਨ੍ਹਾਂ ਕਿਹਾ ਬੀਬੀ ਜੀ ਨੇ ਕਦੇ ਵੀ ਸੰਘਰਸ਼ ਤੋਂ ਬਾਅਦ ਮੂੰਹ ਨਹੀਂ ਮੋੜਿਆ ਤੇ ਅਪਣੇ ਨਾਲ ਬੀਤਿਆ ਦੁਖ ਦੀ ਕਦੇ ਲਬਾਂ 'ਤੇ ਨਹੀਂ ਲਿਆਂਦਾ। ਇਸ ਦੁੱਖ ਦੀ ਘੜੀ ਵਿਚ ਅਸੀ ਭਾਈ ਗਜਿੰਦਰ ਸਿੰਘ ਅਤੇ ਉਨ੍ਹਾਂ ਦੀ ਬੇਟੀ ਭੈਣ ਬਿਕਰਮਜੀਤ ਕੌਰ ਨਾਲ ਹਾਂ ਅਤੇ ਸਮੂਹ ਸਿੱਖ ਕੌਮ ਅਤੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਦੁੱਖ ਦੀ ਘੜੀ ਵਿਚ ਪ੍ਰਵਾਰ ਨਾਲ ਖੜਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement