ਮੁੜ ਵਿਵਾਦਾਂ 'ਚ ਘਿਰਿਆ ਸ਼੍ਰੋਮਣੀ ਕਮੇਟੀ ਦਾ ਯਾਤਰਾ ਵਿਭਾਗ
Published : Jun 23, 2018, 1:06 am IST
Updated : Jun 23, 2018, 1:06 am IST
SHARE ARTICLE
SGPC
SGPC

ਸ਼੍ਰੋਮਣੀ ਕਮੇਟੀ ਦਾ ਯਾਤਰਾ ਵਿਭਾਗ ਇੱਕ ਵਾਰ ਮੁੜ ਤੋਂ ਵਿਵਾਦਾਂ ਵਿਚ ਆ ਗਿਆ ਹੈ। ਖ਼ਾਲਸਾ ਸਾਜਨਾ ਪੁਰਬ ਮੌਕੇ ਪਾਕਿਸਤਾਨ ਗਈ.....

ਤਰਨਤਾਰਨ : ਸ਼੍ਰੋਮਣੀ ਕਮੇਟੀ ਦਾ ਯਾਤਰਾ ਵਿਭਾਗ ਇੱਕ ਵਾਰ ਮੁੜ ਤੋਂ ਵਿਵਾਦਾਂ ਵਿਚ ਆ ਗਿਆ ਹੈ। ਖ਼ਾਲਸਾ ਸਾਜਨਾ ਪੁਰਬ ਮੌਕੇ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਕਿਰਨ ਬਾਲਾ ਮਾਮਲਾ ਅਜੇ ਚਰਚਾ ਵਿਚ ਹੀ ਸੀ ਕਿ ਦੋ ਹੋਰ ਔਰਤਾਂ ਦੇ ਨਾਜਾਇਜ਼ ਢੰਗ ਨਾਲ ਵੀਜ਼ੇ ਲਗਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਲੱਗਣ ਜਾ ਰਹੇ ਇਹ ਵੀਜ਼ੇ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੇ ਜਾਰੀ ਕਰਨ ਤੋਂ ਇਨਕਾਰ ਕਰ ਦਿਤਾ। 

ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਦੀ ਸਿਫ਼ਾਰਸ਼ 'ਤੇ ਇਨ੍ਹਾਂ ਦੋ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਆਫ਼ਿਸ ਨੋਟ ਲਿਖ-ਲਿਖ ਕੇ ਵੀਜ਼ਾ ਦਿਵਾਉਣ ਦੀ ਕੋਸਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਨੇ ਮੈਂਬਰ ਦੀ ਸਿਫ਼ਾਰਸ਼ ਨੂੰ ਸਿਰ ਮੱਥੇ ਮੰਨਦਿਆਂ ਦੋ ਔਰਤਾਂ ਜੋ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ, ਨੂੰ ਵੀਜ਼ਾ ਦਿਵਾਉਣ ਲਈ ਯਾਤਰੂ ਸੂਚੀ ਵਿਚ ਐਨ ਮੌਕੇ 'ਤੇ ਕੋਸ਼ਿਸ਼ ਕੀਤੀ ਗਈ। ਪਾਕਿਸਤਾਨੀ ਦੂਤਾਵਾਸ ਨੇ ਇਕਲੀਆਂ ਔਰਤਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿਤਾ। 

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਇਕ ਜਥਾ ਬੀਤੇ ਦਿਨ ਪਾਕਿਸਤਾਨ ਗਿਆ। ਇਸ ਜਥੇ ਲਈ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਨੇ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਕੋਲੋ 82 ਵੀਜ਼ੇ ਦੇਣ ਦੀ ਮੰਗ ਕੀਤੀ। ਗੁਰਮੀ ਦਾ ਮੌਸਮ ਹੋਣ ਕਾਰਨ ਕੋਈ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਥੇ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿਤਾ ਜਿਸ ਤੋਂ ਬਾਅਦ ਇਹ ਜ਼ਿੰਮੇਵਾਰੀ ਬਲਵਿੰਦਰ ਸਿੰਘ ਜੋੜਾਸਿੰਗਾ ਨੂੰ ਸੌਂਪੀ ਗਈ ਜਦ ਵੀਜ਼ਾ ਪ੍ਰਕਿਰਿਆ ਸ਼ੁਰੂ ਹੋਈ ਤਾਂ ਕਮੇਟੀ ਨੇ 4 ਵੀਜ਼ੇ ਹੋਰ ਮੰਗੇ ਜੋ ਪਾਕਿ ਦੂਤਾਵਾਸ ਨੇ ਜਾਰੀ ਕਰ ਦਿਤੇ। ਫਿਰ ਇਕ ਅਧਿਕਾਰੀ ਨੇ ਮੈਂਬਰ ਦੀ ਸਿਫ਼ਾਰਸ਼ ਦਾ ਦਬਾਅ ਕਬੂਲ ਕਰਦਿਆਂ ਦੋ ਹੋਰ ਵੀਜ਼ੇ ਮੰਗ ਲਏ।

ਇਸ ਲਈ ਅਧਿਕਾਰੀ ਨੇ ਵੀਜ਼ਾ ਫ਼ੀਸ ਵੀ ਅਪਣੀ ਜੇਬ ਵਿਚੋਂ ਜਮ੍ਹਾਂ ਕਰਵਾ ਦਿਤੀ। ਪਾਕਿ ਦੂਤਾਵਾਸ ਦੇ ਇਨਕਾਰ ਕਰ ਕੇ ਇਹ ਨਹੀਂ ਹੋ ਸਕਿਆ। ਯਾਤਰਾ ਵਿਭਾਗ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਇਸ ਸਬੰਧੀ ਜਾਣਕਾਰੀ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੀ ਵਿਭਾਗ ਦੇ ਮੀਤ ਸਕੱਤਰ ਨਿਸ਼ਾਨ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਰੀਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਿਜੀ ਸਹਾਇਕ ਜਗਜੀਤ ਸਿੰਘ ਜੱਗੀ ਨੂੰ ਸੌਂਪ ਚੁੱਕੇ ਹਨ, ਇਸ ਲਈ ਅਧਿਕਾਰਤ ਤੌਰ 'ਤੇ ਉਹ ਕੁੱਝ ਵੀ ਕਹਿਣ ਤੋਂ ਅਸਮਰੱਥ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement