ਸਾਢੇ ਪੰਜ ਵਜੇ ਤਕ ਹੋਵੇਗੀ ਚੀਫ਼ ਖ਼ਾਲਸਾ ਦੀਵਾਨ ਦੀ ਚੋਣ 
Published : Mar 22, 2018, 12:20 pm IST
Updated : Mar 22, 2018, 12:22 pm IST
SHARE ARTICLE
chief khalsa diwan
chief khalsa diwan

ਜ਼ਿਮਨੀ ਚੋਣ ਐਤਵਾਰ 25 ਮਾਰਚ ਬਾਅਦ ਦੁਪਹਿਰ 1:30 ਵਜੇ ਤੋਂ ਸ਼ਾਮ 5:30 ਵਜੇ ਤੱਕ ਚੀਫ ਖਾਲਸਾ ਦੀਵਾਨ ਵਿਚ ਹੋਵੇਗੀ।

ਅੰਮ੍ਰਿਤਸਰ 21, ਮਾਰਚ ( ਸੁਖਵਿੰਦਰਜੀਤ ਸਿੰਘ ਬਹੋੜੂ ) ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਦੀ ਅਗਵਾਈ ਹੇਠ ਅਹਿਮ ਮੀਟਿੰਗ 25 ਮਾਰਚ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਸਬੰਧ ਵਿਚ ਹੋਈ। ਇਹ ਚੋਣ ਨਵੇਂ ਪ੍ਰਧਾਨ, ਮੀਤ ਪ੍ਰਧਾਨ ਅਤੇ ਆਨਰੇਰੀ ਸਕੱਤਰ ਦੀ ਹੋ ਰਹੀ ਹੈ। ਇਸ ਸਬੰਧੀ ਚੋਣ ਵਿਚ ਹਿੱਸਾ ਲੈਣ ਵਾਲੇ ਸਮੂੰਹ ਉਮੀਦਵਾਰਾਂ ਨੂੰ ਬੁਲਾਇਆ ਗਿਆ ਤਾਂ ਜੋ ਚੋਣ ਪ੍ਰਕਿਰਿਆ ਸੁਚਾਰੂ ਤੇ ਨਿਰਪੱਖ ਢੰਗ ਨਾਲ ਸਫਲਤਾ ਪੂਰਵਕ ਸਿਰੇ ਚਾੜੀ ਜਾ ਸਕੇ। ਇਸ ਸਬੰਧੀ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਬਾਰੇ ਸ੍ਰ: ਖੁਰਾਣਾ ਨੇ ਦੱਸਿਆ ਕਿ ਜ਼ਿਮਨੀ ਚੋਣ ਐਤਵਾਰ 25 ਮਾਰਚ ਬਾਅਦ ਦੁਪਹਿਰ 1:30 ਵਜੇ ਤੋਂ ਸ਼ਾਮ 5:30 ਵਜੇ ਤੱਕ ਚੀਫ ਖਾਲਸਾ ਦੀਵਾਨ ਵਿਚ ਹੋਵੇਗੀ। ਚੋਣ ਗੁਪਤ ਬੈਲਟ ਪੇਪਰ ਰਾਹੀਂ ਕਰਵਾਈ ਜਾਵੇਗੀ। ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਤਿੰਨ ਅਹੁਦਿਆਂ ਲਈ 3 ਗਰੁੱਪਾਂ ਦੇ ਕੁਲ 9 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਪ੍ਰਧਾਨ ਦੇ ਅਹੁਦੇ ਲਈ ਧੰੰਨਰਾਜ ਸਿੰਘ, ਰਾਜਮਹਿੰਦਰ ਸਿੰਘ ਮਜੀਠਾ, ਡਾ: ਸੰਤੋਖ ਸਿੰਘ, ਮੀਤ ਪ੍ਰਧਾਨ ਲਈ ਨਿਰਮਲ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ ਚੌਹਾਨ ਅਤੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਗੁਰਿੰਦਰ ਸਿੰਘ ਚਾਵਲਾ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸੰਤੋਖ ਸਿੰਘ ਸੇਠੀ ਹਨ। ਚੋਣਾਂ ਦੌਰਾਨ ਪਾਰਦਰਸ਼ਤਾ ਲਿਆਉਣ ਦੇ ਮੰਤਵ ਨਾਲ ਨਾਮਜਦਗੀ ਭਰ ਚੁੱਕੇ ਤਿੰਨਾਂ ਗਰੁੱਪਾ ਦੇ ਦੋ-ਦੋ ਸਾਂਝੇ ਪੋਲਿੰਗ ਏਜੰਟ ਲਗਾਏ ਜਾਣਗੇ। ਪ੍ਰਧਾਨ, ਮੀਤ ਪ੍ਰਧਾਨ, ਆਨਰੇਰੀ ਸਕੱਤਰ ਦੇ ਵੱਖ-ਵੱਖ ਅਹੁਦਿਆਂ ਦੀਆਂ ਚੋਣਾਂ ਲਈ ਵੱਖੋ-ਵੱਖਰੇ ਬੈਲਟ ਪੇਪਰ ਇਸਤੇਮਾਲ ਕੀਤੇ ਜਾਣਗੇ। ਚੋਣ ਸਥਾਨ ਤੇ ਵੋਟਰ ਚੀਫ ਖਾਲਸਾ ਦੀਵਾਨ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਮੈਂਬਰਸ਼ਿਪ ਸ਼ਨਾਖਤੀ ਕਾਰਡ ਦੁਆਰਾ ਹੀ ਪ੍ਰਵੇਸ਼ ਕਰ ਸਕਦੇ ਹਨ, ਜਿਨ੍ਹਾਂ ਨੂੰ ਕਿਸੇ ਕਾਰਨ ਮੈਂਬਰਸ਼ਿਪ ਸ਼ਨਾਖਤੀ ਕਾਰਡ ਜਾਰੀ ਨਹੀਂ ਕੀਤੇ ਜਾ ਸਕੇ ਉਨ੍ਹਾਂ ਲਈ ਅਧਾਰ ਕਾਰਡ, ਵੋਟਰ ਕਾਰਡ ਜਾਂ ਹੋਰ ਪਛਾਣ ਪੱਤਰ ਲਿਆਉਣਾ ਜਰੂਰੀ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement