'ਕੋਈ ਵੀ ਸਿਕਲੀਗਰ ਈਸਾਈ ਨਹੀਂ ਬਣਿਆ'
Published : Mar 15, 2018, 12:57 am IST
Updated : Mar 19, 2018, 4:15 pm IST
SHARE ARTICLE
ko-i-vi-sikaligara-isa-i-nahim-bani-a
ko-i-vi-sikaligara-isa-i-nahim-bani-a

ਬਚਨ ਸਿੰਘ ਨੇ ਕਿਹਾ ਕਿ ਕਲਿਆਣਪੁਰੀ ਵਿਚ 7 ਫ਼ੀ ਸਦੀ ਸਿਕਲੀਗਰਾਂ ਦੇ ਈਸਾਈ ਬਣਨ ਦੇ ਕੀਤੇ ਜਾ ਰਹੇ ਦਾਅਵੇ ਗੁਮਹਰਾਕੁਨ ਹਨ।

ਨਵੀਂ ਦਿੱਲੀ, 14 ਮਾਰਚ (ਅਮਨਦੀਪ ਸਿੰਘ): ਦਿੱਲੀ ਵਿਚ ਕੁੱਝ ਸਿਕਲੀਗਰ ਸਿੱਖਾਂ ਦੇ ਇਸਾਈ ਬਣ ਜਾਣ ਬਾਰੇ ਫ਼ਰਵਰੀ ਮਹੀਨੇ ਇਕ ਅਖ਼ਬਾਰ ਵਲੋਂ ਕੀਤੇ ਗਏ ਦਾਅਵਿਆਂ ਪਿੱਛੋਂ ਹੁਣ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਿਕਲੀਗਰ ਸਿੱਖਾਂ ਦੇ ਮੋਹਤਬਰਾਂ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਸਿਕਲੀਗਰ ਇਸਾਈ ਨਹੀਂ ਬਣਿਆ ਹੈ।ਅੱਜ ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਪੂਰਬੀ ਦਿੱਲੀ ਵਿਚ ਸਿਕਲੀਗਰਾਂ ਦੇ ਆਗੂ ਬਚਨ ਸਿੰਘ ਨੇ ਮੀਡੀਆ ਤੇ ਸੋਸ਼ਲ ਮੀਡੀਆ 'ਤੇ ਸਿਕਲੀਗਰਾਂ ਦੇ ਈਸਾਈ ਬਣਨ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਦ ਕਰਦਿਆਂ ਇਸ ਨੂੰ ਕੋਰੀ ਅਫ਼ਵਾਹ ਦਸਿਆ ਹੈ।ਜੀ.ਕੇ. ਨੇ ਇਸ਼ਾਰਿਆਂ ਵਿਚ ਕਿਹਾ ਕਿ ਜਿਨ੍ਹਾਂ ਦੀਆਂ ਵੀਡੀਉ ਘੁੰਮ ਰਹੀਆਂ ਹਨ, ਕੀ ਫਲਾਣੇ ਫ਼ੀ ਸਦੀ (ਈਸਾਈ ਬਣ ਗਏ) ਧਰਮ ਤਬਦੀਲੀ ਹੋਈ ਹੈ, ਉਸ ਦਾ ਸੱਚ ਵੀ ਛੇਤੀ ਸਾਹਮਣੇ 

ਲਿਆਵਾਂਗੇ। ਸੁਲਤਾਨਪੁਰੀ ਬਾਰੇ ਵੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਬਚਨ ਸਿੰਘ ਨੇ ਕਿਹਾ ਕਿ ਕਲਿਆਣਪੁਰੀ ਵਿਚ 7 ਫ਼ੀ ਸਦੀ ਸਿਕਲੀਗਰਾਂ ਦੇ ਈਸਾਈ ਬਣਨ ਦੇ ਕੀਤੇ ਜਾ ਰਹੇ ਦਾਅਵੇ ਗੁਮਹਰਾਕੁਨ ਹਨ। ਅਸੀਂ ਆਪਣੀ ਟੀਮ ਨਾਲ ਘਰੋ  ਘਰੀ ਜਾ ਕੇ ਪੜਤਾਲ ਕਰ ਚੁੱਕੇ ਹਾਂ, ਕੋਈ ਵੀ ਸਿਕਲੀਗਰ ਈਸਾਈ ਨਹੀਂ ਬਣਿਆ। ਸਿਕਲੀਗਰ ਭਾਵੇਂ ਗ਼ਰੀਬ ਹਨ ਪਰ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਨਹੀਂ ਹੋ ਸਕਦੇ। ਜੀਕੇ ਨੇ ਸਪੱਸ਼ਟ ਕੀਤਾ ਕਿ ਦਿੱਲੀ ਕਮੇਟੀ ਸੁਲਤਾਨਪੁਰੀ ਵਿਖੇ ਪਹਿਲਾਂ ਤੋਂ ਸਕੂਲ ਤੇ ਆਈਟੀਆਈ ਚਲਾ ਰਹੀ ਹੈ ਜਿਥੇ ਮੁਫ਼ਤ ਵਿਚ ਹੁਨਰਮੰਦ ਹੋਣ ਦੀ ਸਿਖਲਾਈ ਦਿਤੀ ਜਾ ਰਹੀ ਹੈ। ਇਸ ਮੌਕੇ ਪੂਰਬੀ ਦਿੱਲੀ ਤੋਂ ਦਿੱਲੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਹੋਰ ਸ਼ਾਮਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement