Maharaja Ranjit Singh Statue: ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸਥਾਪਤ
Published : Dec 18, 2023, 4:47 pm IST
Updated : Dec 18, 2023, 4:47 pm IST
SHARE ARTICLE
Maharaja Ranjit Singh Statue at Kartarpur Sahib
Maharaja Ranjit Singh Statue at Kartarpur Sahib

ਸ਼ੇਰ-ਏ-ਪੰਜਾਬ ਦਾ ਬੁੱਤ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊਢੀ ਦੇ ਸੱਜੇ ਪਾਸੇ ਲੋਹੇ ਦੇ ਸਟੈਂਡ 'ਤੇ ਸਥਾਪਤ ਕੀਤਾ ਗਿਆ

Maharaja Ranjit Singh Statue: ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸਥਾਪਤ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਹੌਰ ਤੋਂ ਨਾਰੋਵਾਲ ਪਹੁੰਚੇ ਬਾਬਰ ਜਲੰਧਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੌਜੂਦਾ ਸਮੇਂ ਵਿਚ ਸ਼ੇਰ-ਏ-ਪੰਜਾਬ ਦਾ ਬੁੱਤ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊਢੀ ਦੇ ਸੱਜੇ ਪਾਸੇ ਲੋਹੇ ਦੇ ਸਟੈਂਡ 'ਤੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਇਹ ਬੁੱਤ ਬਿਲਕੁਲ ਸੁਰੱਖਿਅਤ ਹੈ। ਇਹ 9 ਫੁੱਟ ਉੱਚਾ ਬੁੱਤ ਫਾਈਬਰ ਗਲਾਸ ਅਤੇ ਕਾਂਸੀ ਨਾਲ ਬਣਾਈ ਗਈ ਹੈ।  

ਪਵਿੱਤਰ ਥਾਂ ਕਰਤਾਰਪੁਰ ਸਾਹਿਬ ਵਿਖੇ ਸਿੱਖ ਪੰਥ ਦੇ ਬਾਨੀ ਬਾਬੇ ਨਾਨਕ ਨੇ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਵਾਹੀ ਖੇਤੀ ਕਰ ਕੇ ''ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ'' ਦਾ ਸੰਦੇਸ਼ ਦਿਤਾ ਸੀ, ਹੁਣ ਇਸ ਥਾਂ ਉਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਏ ਜਾਣ ਮਗਰੋਂ ਭਾਈਚਾਰੇ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਅਸਥਾਨ ਉਤੇ ਇਹ ਬੁੱਤ ਬਿਲਕੁਲ ਸੁਰੱਖਿਅਤ ਹੈ।

ਦਰਅਸਲ ਇਹ ਬੁੱਤ ਸ਼ੇਰ-ਏ-ਪੰਜਾਬ ਦੀ 180ਵੀਂ ਬਰਸੀ ਮੌਕੇ ਪਹਿਲਾਂ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਵਿਚ ਤਬਦੀਲ ਕੀਤੀ ਜਾ ਚੁੱਕੀ ‘ਮਾਈ ਜਿੰਦਾ’ ਦੀ ਹਵੇਲੀ ਦੇ ਬਾਹਰ ਸਥਾਪਤ ਕੀਤਾ ਗਿਆ ਸੀ, ਜਿਥੇ ਕੱਟੜਪੰਥੀ ਇਸਲਾਮਿਕ ਸੰਗਠਨ ਤਹਿਰੀਕ ਏ ਲੈਬਬੈਕ ਪਾਕਿਸਤਾਨ ਦੇ ਵਰਕਰਾਂ ਵਲੋਂ ਲਗਾਤਾਰ ਤਿੰਨ ਵਾਰ ਇਸ ਦੀ ਭੰਨਤੋੜ ਕੀਤੀ ਗਈ।

ਦਸਿਆ ਜਾ ਰਿਹਾ ਹੈ ਕਿ ਕੱਟੜਪੰਥੀ ਸੰਗਠਨ ਮੌਲਾਨਾ ਖਾਦਮ ਹੁਸੈਨ ਰਿਜ਼ਵੀ (ਮਰਹੂਮ) ਟੀ.ਐਲ.ਪੀ. ਵਲੋਂ ਲਾਹੌਰ ਸ਼ਾਹੀ ਕਿਲ੍ਹੇ ਵਿਚ ਉਕਤ ਬੁੱਤ ਲਗਾਉਣ 'ਤੇ ਜਨਤਕ ਇਤਰਾਜ਼ ਕਾਰਨ ਕਰੀਬ 2 ਸਾਲ ਪਹਿਲਾਂ ਮੁਰੰਮਤ ਹੋਣ ਦੇ ਬਾਵਜੂਦ ਇਹ ਬੁੱਤ ਅੱਜ ਤਕ ਕਿਲ੍ਹੇ ਵਿਚ ਅਪਣੀ ਪਹਿਲੀ ਥਾਂ 'ਤੇ ਨਹੀਂ ਲਗਾਇਆ ਜਾ ਸਕਿਆ।   

(For more news apart from Maharaja Ranjit Singh Statue at Kartarpur Sahib, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement