ਬਾਦਲ ਦਲ ਵਲੋਂ ਦਰਬਾਰਾ ਸਿੰਘ ਗੁਰੂ ਨੂੰ ਮੁੱਖ ਸਕੱਤਰ ਬਣਾ ਕੇ ਗੋਲਕ ਲੁਟਾਉਣ ਦੀ ਤਿਆਰੀ : ਡੋਡ
Published : Jun 17, 2020, 10:44 am IST
Updated : Jun 17, 2020, 10:44 am IST
SHARE ARTICLE
File
File

ਕਿਹਾ, ਬਾਦਲ ਪਰਵਾਰ ਵਲੋਂ ਪੰਥ ਨਾਲ ਦਗਾ ਕਮਾਉਣ ਦੇ ਮਾਮਲੇ ਅਣਗਿਣਤ

ਕੋਟਕਪੂਰਾ, 16 ਜੂਨ: 'ਰੋਜ਼ਾਨਾ ਸਪੋਕਸਮੈਨ' ਨਾਲ ਲਗਾਤਾਰ 10 ਸਾਲ ਕੀਤੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਹੀ ਇਕੋ ਇਕ ਉਦਾਹਰਣ ਨਹੀਂ ਬਲਕਿ ਬਾਦਲ ਦਲ ਅਰਥਾਤ ਪਰਵਾਰ ਵਲੋਂ ਸਿੱਖਾਂ ਨਾਲ ਦਗਾ ਕਮਾਉਣ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਜੇਕਰ ਅਜੇ ਵੀ ਦੇਸ਼ ਵਿਦੇਸ਼ 'ਚ ਰਹਿੰਦੀਆਂ ਸਿੱਖ ਸੰਗਤਾਂ ਸੁਚੇਤ ਨਾ ਹੋਈਆਂ ਤਾਂ ਬਾਅਦ 'ਚ ਮੱਥੇ 'ਤੇ ਹੱਥ ਮਾਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਬਚੇਗਾ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਬਾਦਲ ਸਰਕਾਰ ਮੌਕੇ ਪ੍ਰਿੰਸੀਪਲ ਸਕੱਤਰ ਰਹੇ ਦਰਬਾਰਾ ਸਿੰਘ ਗੁਰੂ ਉਪਰ ਸਾਲ 1986 'ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ 'ਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਾਫ਼ਲੇ ਉਪਰ ਗੋਲੀ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਦੋਸ਼ ਵੱਖ-ਵੱਖ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਅਤੇ ਮੌਕੇ ਦੇ ਗਵਾਹਾਂ ਵਲੋਂ ਦੁਹਰਾਇਆ ਜਾ ਚੁੱਕਾ ਹੈ।

FileFile

ਭਾਈ ਡੋਡ ਨੇ ਆਖਿਆ ਕਿ ਬਾਦਲਾਂ ਵਲੋਂ ਤਖ਼ਤਾਂ ਦੇ ਜਥੇਦਾਰਾਂ ਦੇ ਅਹੁਦੇ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਬਹੁਤ ਸਾਰੀਆਂ ਸਿਰਮੌਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਅਪਣੇ ਨਿੱਜ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਸੰਗਤ ਦੇ ਭਾਰੀ ਵਿਰੋਧ ਦੇ ਬਾਵਜੂਦ ਹਰਚਰਨ ਸਿੰਘ ਦਿੱਲੀ ਨੂੰ ਮੁੱਖ ਸਕੱਤਰ ਲਾ ਕੇ ਲੰਮਾ ਸਮਾਂ 3 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇ ਰੂਪ 'ਚ ਦੇ ਕੇ ਗੁਰੂ ਦੀ ਗੋਲਕ ਨੂੰ ਲੁਟਾਉਂਦੇ ਰਹੇ ਤੇ ਹੁਣ ਦਰਬਾਰਾ ਸਿੰਘ ਗੁਰੂ ਨੂੰ ਮੁੱਖ ਸਕੱਤਰ ਲਾ ਕੇ ਗੁਰੂ ਦੀ ਗੋਲਕ ਦੀ ਦੁਬਾਰਾ ਫਿਰ ਦੁਰਵਰਤੋਂ ਕਰਨ ਦੀਆਂ ਖ਼ਬਰਾਂ ਚਰਚਾ 'ਚ ਹਨ। ਭਾਈ ਡੋਡ ਨੇ ਦੋਸ਼ ਲਾਇਆ ਕਿ ਦਰਬਾਰਾ ਸਿੰਘ ਗੁਰੂ ਜੋ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਨੌਜਵਾਨਾਂ ਦਾ ਕਾਤਲ ਹੈ, ਉਸ ਨੂੰ ਕਿਸੇ ਕੀਮਤ 'ਤੇ ਫ਼ੈਡਰੇਸ਼ਨ ਵਲੋਂ ਮੁੱਖ ਸਕੱਤਰ ਨਹੀਂ ਲੱਗਣ ਦੇਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement