ਪਾਕਿ: ਅਨੰਦ ਮੈਰਿਜ ਐਕਟ ਲਾਗੂ ਹੋਣਾ ਸਿੱਖਾਂ ਲਈ ਤਸੱਲੀ ਦੀ ਗੱਲ: ਸਰਨਾ
Published : Mar 17, 2018, 1:24 am IST
Updated : Dec 6, 2019, 1:25 pm IST
SHARE ARTICLE
sarna
sarna

ਪਾਕਿ: ਅਨੰਦ ਮੈਰਿਜ ਐਕਟ ਲਾਗੂ ਹੋਣਾ ਸਿੱਖਾਂ ਲਈ ਤਸੱਲੀ ਦੀ ਗੱਲ: ਸਰਨਾ

ਨਵੀਂ  ਦਿੱਲੀ, 16 ਮਾਰਚ (ਅਮਨਦੀਪ ਸਿੰਘ): ਪਾਕਿਸਤਾਨ ਵਿਖੇ ਅਨੰਦ ਮੈਰਿਜ ਐਕਟ ਪਾਸ ਹੋਣ 'ਤੇ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਦੇ ਸਿੱਖਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਵਖਰਾ ਅਨੰਦ ਮੈਰਿਜ ਐਕਟ ਪਾਸ ਹੋਣਾ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਵਲੋਂ ਸਿੱਖਾਂ ਵਾਸਤੇ ਵਖਰੇ ਵਿਆਹ ਕਾਨੂੰਨ ਨੂੰ ਪਾਸ ਕਰ ਦੇਣ ਪਿੱਛੋਂ ਭਾਰਤ ਪਿਛੋਂ ਪਾਕਿਸਤਾਨ ਪਹਿਲਾਂ ਅਜਿਹਾ ਦੇਸ਼ ਬਣ ਗਿਆ ਹੈ ਜਿਥੇ ਸਿੱਖਾਂ ਲਈ 

ਵਖਰਾ ਵਿਆਹ ਕਾਨੂੰਨ ਕਾਇਮ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਇਕ ਦਹਾਕੇ ਤੋਂ ਲਹਿੰਦੇ ਪੰਜਾਬ ਵਿਚ ਆਨੰਦ ਮੈਰਿਜ ਐਕਟ ਅਮਲ ਵਿਚ ਲਿਆਉਣ ਲਈ ਯਤਨ ਕਰ ਰਹੇ ਸਨ ਜਿਸ ਕਰ ਕੇ ਹੁਣ ਸਿੱਖ ਅਪਣੇ ਵਿਆਹ ਤੇ ਹੋਰ ਮਸਲਿਆਂ ਦਾ ਨਬੇੜਾ ਆਨੰਦ ਮੈਰਿਜ ਐਕਟ ਰਾਹੀਂ ਕਰ ਸਕਣਗੇ। ਸ. ਸਰਨਾ ਨੇ ਦਸਿਆ ਕਿ ਜਦ ਪਾਕਿਸਤਾਨ ਦੇ ਸਿੱਖਾਂ ਨੇ ਆਨੰਦ ਮੈਰਿਜ ਐਕਟ ਲਈ ਲੋੜੀਂਦੀ ਮਦਦ ਮੰਗੀ ਸੀ ਤਾਂ ਉਨ੍ਹਾਂ ਸਿੱਖ ਵਿਦਵਾਨਾਂ ਵਲੋਂ ਤਿਆਰ ਕੀਤੇ ਗਏ ਆਨੰਦ ਮੈਰਿਜ ਐਕਟ ਦਾ ਖਰੜਾ ਪਾਕਿਸਤਾਨ ਸਰਕਾਰ ਨੂੰ ਭੇਜ ਦਿਤਾ ਸੀ, ਉਸੇ ਨੂੰ ਹੁਣ ਕਾਨੂੰਨ ਦਾ ਰੂਪ ਦੇ ਦਿਤਾ ਗਿਆ ਹੈ ਜਿਸ ਲਈ ਉਹ ਵਿਦਵਾਨਾਂ ਸਣੇ ਪਾਕਿਸਤਾਨ ਸਰਕਾਰ ਦੇ ਵੀ ਧਨਵਾਦੀ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement