ਨਿਰੰਕਾਰੀ ਦਰਬਾਰ ਨੇ 'ਨਿੰਰਕਾਰੀ' ਸ਼ਬਦ 'ਤੇ ਕਾਪੀ ਰਾਈਟ ਦਾ ਹੱਕ ਮੰਗਿਆ
Published : May 17, 2019, 1:32 am IST
Updated : May 17, 2019, 1:32 am IST
SHARE ARTICLE
Nirankari
Nirankari

ਕਿਸੇ ਨੂੰ ਹੱਕ ਨਹੀਂ ਕਿ ਉਹ 'ਨਿੰਰਕਾਰੀ' ਸ਼ਬਦ ਦੀ ਵਰਤੋਂ ਕਰ ਸਕੇ : ਨਿੰਰਕਾਰੀ ਦਰਬਾਰ

ਅੰਮ੍ਰਿਤਸਰ : ਨਿੰਰਕਾਰੀ ਦਰਬਾਰ ਦਿੱਲੀ ਨੇ ਇਕ ਵਾਰ ਮੁੜ ਤੋਂ ਸਿੱਖ ਭਾਵਨਾਵਾਂ ਨੂੰ ਮਧੋਲਦਿਆਂ 'ਨਿੰਰਕਾਰੀ' ਸ਼ਬਦ 'ਤੇ ਕਾਪੀ ਰਾਈਟ ਦਾ ਹੱਕ ਮੰਗਿਆ ਹੈ। ਨਿੰਰਕਾਰੀ ਦਰਬਾਰ ਨੇ ਅਦਾਲਤ ਵਿਚ ਪੇਸ਼ ਹਲਫ਼ਨਾਮੇ ਵਿਚ ਕਿਹਾ ਹੈ ਕਿ 'ਨਿੰਰਕਾਰੀ' ਸ਼ਬਦ ਨਿੰਰਕਾਰੀ ਦਰਬਾਰ ਵਲੋਂ ਇਜ਼ਾਦ ਕੀਤਾ ਹੈ ਤੇ ਕਿਸੇ ਨੂੰ ਹੱਕ ਨਹੀਂ ਹੈ ਕਿ ਉਹ ਇਸ ਸ਼ਬਦ ਦੀ ਵਰਤੋਂ ਕਰ ਸਕੇ। 

Nirankari Nirankari

ਹਲਫ਼ਨਾਮੇ ਵਿਚ ਨਿੰਰਕਾਰੀ ਦਰਬਾਰ ਨੇ ਕਿਹਾ ਹੈ ਕਿ ਨਿੰਰਕਾਰ ਸ਼ਬਦ ਦੀ ਅਧਿਆਤਮਕ ਵਿਆਖਿਆ ਗੁਰੂ ਗ੍ਰੰਥ ਸਾਹਿਬ ਅਤੇ ਨਿੰਰਕਾਰੀ ਲਹਿਰ ਦੇ ਮੁਖੀ ਬਾਬਾ ਦਿਆਲ ਵੀ ਨਹੀਂ ਕਰ ਸਕੇ। ਇਹ ਵਿਆਖਿਆ ਸਿਰਫ਼ ਅਸੀ ਹੀ ਕੀਤੀ ਹੈ। ਇਸ ਸ਼ਬਦ ਨੂੰ ਆਪ ਸਮਝਿਆ ਤੇ ਹੋਰਨਾਂ ਨੂੰ ਸਮਝਾਇਆ ਹੈ।  ਨਿੰਰਕਾਰੀ ਮੰਡਲ ਨੇ ਇਹ ਵੀ ਕਿਹਾ ਹੈ ਕਿ ਨਿੰਰਕਾਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸ਼ਬਦ ਦੀ ਵਰਤੋਂ ਸਾਡੇ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ।

Nirankari Nirankari

ਦੱਸਣਯੋਗ ਹੈ ਕਿ ਦਿੱਲੀ ਦੀ ਇਕ ਸੰਸਥਾ ਨਿੰਰਕਾਰੀ ਧਾਮ ਨਾਮਕ ਸੰਸਥਾ ਤੇ ਨਿੰਰਕਾਰੀ ਮੰਡਲ ਨੇ ਤੀਸ ਹਜ਼ਾਰੀ ਅਦਾਲਤ ਵਿਚ ਕੇਸ ਦਰਜ ਕਰਵਾਇਆ ਸੀ ਕਿ ਨਿੰਰਕਾਰੀ ਸ਼ਬਦ 'ਤੇ ਸਿਰਫ਼ ਸਾਡਾ ਹੱਕ ਹੈ ਤੇ ਹੋਰ ਕੋਈ ਇਸ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ। ਨਿੰਰਕਾਰੀ ਧਾਮ ਨੇ ਅਦਾਲਤ ਵਿਚ ਕਿਹਾ ਸੀ ਕਿ ਇਹ ਸ਼ਬਦ ਅਸੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਹੈ। ਅਨੇਕਾਂ ਮਹਾਂਪੁਰਸ਼ਾਂ ਨੇ ਇਸ ਸ਼ਬਦ ਦਾ ਉਚਾਰਣ ਕੀਤਾ ਹੈ।

Nirankari Nirankari

ਇਸ ਦੇ ਜਵਾਬ ਵਿਚ ਨਿੰਰਕਾਰੀ ਮੰਡਲ ਨੇ ਅਦਾਲਤ ਵਿਚ ਕਿਹਾ ਕਿ ਇਸ ਦੀ ਵਿਆਖਿਆ ਸਾਡੇ ਤੋਂ ਬਿਨਾਂ ਕੋਈ ਨਹੀਂ ਕਰ ਸਕਿਆ। ਇਸ ਲਈ ਅਸੀ ਹੀ ਇਸ ਸ਼ਬਦ ਦੀ ਵਰਤੋਂ ਕਰਨ ਦਾ ਅਧਿਕਾਰ ਰਖਦੇ ਹਾਂ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਵਿਸ਼ਾਲ ਸਿੰਘ ਨੇ ਨਿੰਰਕਾਰੀ ਮੰਡਲ ਦੀ ਦਲੀਲ ਸਵੀਕਾਰ ਕਰਦਿਆਂ ਕਿਹਾ ਹੈ ਕਿ ਨਿੰਰਕਾਰੀ ਸ਼ਬਦ ਦੀ ਵਰਤੋਂ ਕੋਈ ਹੋਰ ਨਹੀਂ ਕਰ ਸਕਦਾ। ਜੇਕਰ ਉਪਰਲੀ ਅਦਾਲਤ ਨੇ ਵੀ ਇਹ ਦਲੀਲ ਮੰਨ ਲਈ ਤਾਂ ਨਿੰਰਕਾਰੀ ਸ਼ਬਦ ਤੇ ਅਧਿਕਾਰ ਸਿਰਫ਼ ਨਿੰਰਕਾਰੀ ਮੰਡਲ ਦਾ ਹੋ ਜਾਵੇਗਾ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement