‘ਜੇਕਰ ਸਿੱਖ ਪੰਥ ਬਚਾਉਣਾ ਹੈ ਤਾਂ ਬਾਦਲ ਪ੍ਰਵਾਰ ਨੂੰ ਅਕਾਲੀ ਦਲ 'ਚੋਂ ਬਾਹਰ ਕਰਨਾ ਪਵੇਗਾ’
Published : Aug 12, 2020, 9:56 am IST
Updated : Aug 12, 2020, 9:56 am IST
SHARE ARTICLE
File Photo
File Photo

ਨੇੜਲੇ ਪਿੰਡ ਆਂਡਲੂ ਵਿਖੇ ਪੁੱਜੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ....

ਰਾਏਕੋਟ, 11 ਅਗੱਸਤ (ਜਸਵੰਤ ਸਿੰਘ ਸਿੱਧੂ) : ਨੇੜਲੇ ਪਿੰਡ ਆਂਡਲੂ ਵਿਖੇ ਪੁੱਜੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਦਲ ਪ੍ਰਵਾਰ ਨੇ ਹਮੇਸ਼ਾ ਹੀ ਸਿੱਖ ਪੰਥ ਦਾ ਇਸਤੇਮਾਲ ਅਪਣੇ ਨਿਜੀ ਅਤੇ ਪ੍ਰਵਾਰਕ ਹਿਤਾਂ ਲਈ ਕੀਤਾ ਹੈ, ਜੇਕਰ ਸਿੱਖ ਪੰਥ ਬਚਾਉਣਾ ਹੈ ਤਾਂ ਬਾਦਲ ਪ੍ਰਵਾਰ ਨੂੰ ਅਕਾਲੀ ਦਲ ਵਿਚੋਂ ਬਾਹਰ ਕਰਨਾ ਪਵੇਗਾ।

File PhotoFile Photo

ਇਸ ਮੌਕੇ ਉਨ੍ਹਾਂ ਕਿਹਾ ਕਿ ਬਾਦਲ ਪ੍ਰਵਾਰ ਨੇ ਹਮੇਸ਼ਾ ਪੰਥਕ ਹਿਤਾਂ ਦੀ ਬਜਾਏ ਅਪਣੀਆਂ ਵਜ਼ੀਰੀਆਂ ਨੂੰ ਤਰਜੀਹ ਦਿਤੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਬਜਾਏ ਅਪਣੇ ਪ੍ਰਵਾਰਕ ਹਿਤਾਂ ਨੂੰ ਅੱਗੇ ਰਖਿਆ ਹੈ।  ਭਾਈ ਰਣਜੀਤ ਸਿੰਘ ਨੇ ਸਮੁੱਚੀ ਸੰਗਤ ਨੂੰ ਸੱਦਾ ਦਿਤਾ ਕਿ ਜੇਕਰ ਪੰਥ ਨੂੰ ਚੜ੍ਹਦੀ ਕਲਾ ਵਿਚ ਰਖਣਾ ਹੈ ਤਾਂ ਬਾਦਲ ਪ੍ਰਵਾਰ ਨੂੰ ਅਕਾਲੀ ਦਲ ਵਿਚੋਂ ਬਾਹਰ ਕਰਨਾ ਜ਼ਰੂਰੀ ਹੈ।  ਉਨ੍ਹਾਂ ਹਾਜ਼ਰ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪੰਥਕ ਅਕਾਲੀ ਲਹਿਰ ਦੇ ਹੱਥ ਮਜ਼ਬੂਤ ਕਰਨ।
ਇਸ ਮੌਕੇ ਪਿੰਡ ਦੀ ਸੰਗਤ ਵਲੋਂ ਰਾਜਦੀਪ ਸਿੰਘ ਆਂਡਲੂ ਦੀ ਅਗਵਾਈ 'ਚ ਭਾਈ ਰਣਜੀਤ ਸਿੰਘ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement