'ਨਾਨਕ ਸ਼ਾਹ ਫ਼ਕੀਰ' ਨੂੰ ਪ੍ਰਵਾਨਗੀ ਦੇ ਕੇ ਕੌਮ ਅਪਣੀ ਰੂਹਾਨੀ ਖ਼ੁਦਕੁਸ਼ੀ ਨਹੀਂ ਕਰੇਗੀ : ਜਾਚਕ
Published : Apr 12, 2018, 2:15 am IST
Updated : Apr 12, 2018, 2:15 am IST
SHARE ARTICLE
Jachak
Jachak

ਕਿਹਾ, ਗਿ. ਗੁਰਬਚਨ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਭੂਮਿਕਾ ਸ਼ੱਕੀ

ਸਿੱਖ ਚਿੰਤਕ ਹਰਿੰਦਰ ਸਿੰਘ 'ਮਹਿਬੂਬ' ਨੇ ਸਾਲ 1999 ਦੀ ਵਿਸਾਖੀ ਮੌਕੇ ਖ਼ਾਲਸਾ ਪੰਥ ਨੂੰ ਸੁਚੇਤ ਕਰਦਿਆਂ ਲਿਖਿਆ ਸੀ ਕਿ “ਖ਼ਾਲਸਾ ਜੀਉ! ਨਿਗੁਣੇ ਇਖ਼ਲਾਕ ਵਾਲੇ ਕਲਾਕਾਰਾਂ ਅਤੇ ਨੀਵੀਂ ਪੱਧਰ ਦੇ ਲੇਖਕਾਂ ਤੇ ਡਾਇਰੈਕਟਰਾਂ ਨੇ ਸਿੱਖ-ਜੀਵਨ ਦੀ ਪਵਿਤ੍ਰਤਾ ਨੂੰ ਨਾਟਕ ਤੇ ਫ਼ਿਲਮਾਂ ਦੇ ਰੋਗੀ ਸਰੀਰਾਂ 'ਚ ਪਲਟ ਦਿਤਾ ਹੈ, ਜਿਨ੍ਹਾਂ ਦਾ ਤਿਆਗ ਕਰਨਾ ਤੁਹਾਡੇ ਉੱਚੇ ਆਦਰਸ਼ ਦਾ ਹੀ ਇਕ ਹਿੱਸਾ ਹੈ। ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਹਿਬੂਬ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਰੰਗ ਮੰਚ 'ਤੇ ਖੇਡਣ ਦੇ ਨੁਕਤੇ ਤੋਂ ਲਿਖੇ ਨਾਟਕਾਂ ਅਤੇ ਫ਼ਿਲਮਾਂ ਵਿਚ ਗੁਰੂ ਜੀਵਨਾਂ,

JachakJachak

ਗੁਰਬਾਣੀ ਅਤੇ ਅਭਿਨੈ ਦੇ ਸੰਜੋਗ ਰਾਹੀਂ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਖ਼ਾਲਸਾ ਪੰਥ ਲਈ ਰੂਹਾਨੀ ਖ਼ੁਦਕੁਸ਼ੀ ਸਾਬਤ ਹੋਣਗੇ। ਇਸ ਤਾੜਣਾ ਦਾ ਹੀ ਸਿੱਟਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਟੀ. ਵੀ. ਸੀਰੀਅਲਾਂ ਤੇ ਫ਼ਿਲਮਾਂ ਸਬੰਧੀ ਸਿੱਖ ਸਿਧਾਂਤਕ ਨੀਤੀ ਤਹਿ ਕਰਦਿਆਂ 30 ਮਈ ਸਾਲ 2003 ਦੇ ਮਤਾ ਨੰਬਰ 5566 ਰਾਹੀਂ ਸਪੱਸ਼ਟ ਕੀਤਾ ਸੀ ਕਿ “ਗੁਰੂ ਸਾਹਿਬਾਨ ਤੇ ਉਨ੍ਹਾਂ ਦੀਆਂ ਸਤਿਕਾਰਯੋਗ ਪਰਵਾਰਕ ਸ਼ਖ਼ਸੀਅਤਾਂ ਅਤੇ ਪੰਜ ਪਿਆਰਿਆਂ ਦੇ ਪਾਤਰ ਫ਼ਿਲਮਾਂ 'ਚ ਅਦਾਕਾਰਾਂ ਵਲੋਂ ਨਹੀਂ ਨਿਭਾਏ ਜਾ ਸਕਦੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement