ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ 3 ਫੁੱਟ ਕਿਰਪਾਨ ਨਾਲ ਮੈਟਰੋ ’ਚ ਸਫ਼ਰ ਕਰਨ ਤੋਂ ਰੋਕਿਆ
Published : Sep 9, 2022, 11:45 am IST
Updated : Sep 9, 2022, 11:45 am IST
SHARE ARTICLE
 Former Jathedar Giani Kewal Singh
Former Jathedar Giani Kewal Singh

ਸਿੱਖ ਸੰਸਥਾਵਾਂ ਦੇ ਆਗੂ ਸਿਰਫ਼ ਕੁਰਸੀਆਂ ਦੇ ਸੁੱਖ ਨਾ ਭੋਗਣ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦੇਣ - ਗਿਆਨੀ ਕੇਵਲ ਸਿੰਘ

 

ਨਵੀਂ ਦਿੱਲੀ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਬੀਤੇ ਕੱਲ੍ਹ ਮੈਟਰੋ ਦੇ ਸੁਰੱਖਿਆ ਅਮਲੇ ਨੇ ਤਿੰਨ ਫੁੱਟ ਲੰਮੀ ਕਿਰਪਾਨ ਨਾਲ ਸਫ਼ਰ ਕਰਨ ਤੋਂ ਰੋਕਿਆ ਜਿਸ ਤੋਂ ਬਾਅਦ ਸਿੱਖਾਂ ਵਿਚ ਇਕ ਵਾਰ ਫਿਰ ਭਾਰੀ ਰੋਸ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਅਧਿਕਾਰੀਆਂ ਨੇ ਸਾਬਕਾ ਜਥੇਦਾਰ ਵੱਲੋਂ ਪਹਿਨੀ ਤਿੰਨ ਫੁੱਟ ਲੰਬੀ ਕਿਰਪਾਨ ਪਾ ਕੇ ਉਨ੍ਹਾਂ ਨੂੰ ਮੈਟਰੋ ਵਿਚ ਨਹੀਂ ਚੜ੍ਹਨ ਦਿੱਤਾ।

ਇਸ ਬਾਬਤ ਸਾਬਕਾ ਜਥੇਦਾਰ ਕੇਵਲ ਸਿੰਘ ਨੇ ਕਿਹਾ ਕਿ ਉਹ ਦੁਆਰਕਾ ਦੇ ਸੈਕਟਰ-21 ਤੋਂ ਤਿਲਕ ਨਗਰ ਵੱਲ ਮੈਟਰੋ ਰਾਹੀਂ ਜਾਣ ਲਈ ਜਿਉਂ ਹੀ ਮੈਟਰੋ ਸਟੇਸ਼ਨ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਉਹ ਛੋਟੇ ਆਕਾਰ ਦੀ 6 ਇੰਚ ਦੀ ਕਿਰਪਾਨ ਪਾ ਕੇ ਸਫ਼ਰ ਕਰ ਸਕਦੇ ਹਨ। ਸਾਬਕਾ ਜਥੇਦਾਰ ਕੇਵਲ ਸਿੰਘ ਨੇ ਕਿਹਾ - ਮੈਟਰੋ ਕੋਈ ਹਵਾਈ ਜਹਾਜ਼ ਨਹੀਂ ਹੈ

ਜਿੱਥੇ ਵੱਡੀ ਕਿਰਪਾਨ ਨਹੀਂ ਲਿਜਾਈ ਜਾ ਸਕਦੀ ਹੈ। ਮੈਂ ਪਹਿਲਾਂ ਵੀ ਵੱਡੀ ਕਿਰਪਾਨ ਨਾਲ ਮੈਟਰੋ ਵਿਚ ਸਫ਼ਰ ਕਰਦਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਹਵਾਈ ਸਫ਼ਰ ਵਾਲੇ ਕਾਨੂੰਨਾਂ ਨੂੰ ਹੁਣ ਮੈਟਰੋ ਵਿਚ ਵੀ ਲਾਗੂ ਕਰਨਾ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਆਗੂ ਸਿਰਫ਼ ਕੁਰਸੀਆਂ ਦੇ ਸੁੱਖ ਨਾ ਭੋਗਣ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਿੱਤੇ ਗਏ ਹਨ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement