ਕਿਰਨ ਬਾਲਾ ਮਸਲਾ  ਮੈਨੇਜਰ ਸੁਲੱਖਣ ਸਿੰਘ ਦੀ ਥਾਂ ਜਸਵਿੰਦਰ ਸਿੰਘ ਨਿਯੁਕਤ
Published : May 9, 2018, 9:18 am IST
Updated : May 9, 2018, 9:18 am IST
SHARE ARTICLE
Jaswinder Singh
Jaswinder Singh

ਕਿਰਨ ਬਾਲਾ ਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਨਾਲ ਸੱਚ ਸਾਹਮਣੇ ਆਵੇਗਾ: ਸਿਰਸਾ 

ਅੰਮ੍ਰਿਤਸਰ 8 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ ) ਪਾਕਿਸਤਾਨ ਚ ਸ਼ਰਨ ਲੈਣ ਵਾਲੀ ਕਿਰਨ ਬਾਲਾ ਦੇ ਮੱਸਲੇ ਚ ਸੱਚਖੰਡ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੂੰ ਬਦਲ ਕੇ ਉਸ ਦੀ ਥਾਂ ਜਸਵਿੰਦਰ ਸਿੰਘ ਦੀਨਪੁਰ ਦੀ ਨਿਯੁਕਤੀ ਕਰਨ ਤੇ ਮਸਲਾ ਫਿਰ ਸੁਰਖੀਆਂ ਵਿਚ ਆ ਗਿਆ ਹੈ  । ਦੂਸਰੇ ਪਾਸੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਮੰਗ ਕੀਤੀ ਹੈ ਕਿ ਇਹ ਬੜਾ ਸੰਵੇਦਨਸ਼ੀਲ ਮੱਸਲਾ ਹੈ ਤੇ ਦੋ ਮੁਲਕਾਂ ਹਿੰਦ - ਪਾਕਿਸਤਾਨ ਨਾਲ ਜੁੜਿਆ ਹੈ , ਇਸ ਲਈ ਕਿਰਨ ਬਾਲਾ ਕੇਸ ਦੀ ਪੜਤਾਲ ਸੀ ਬੀ ਆਈ ਤੋ ਕਰਵਾਉਣ ਨਾਲ ਹੀ ਸਚਾਈ ਸਾਹਮਣੇ ਆ ਸਕਦੀ ਹੈ । ਸਿਰਸਾ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋ ਬਣਾਈ ਗਈ ਜਾਂਚ ਕਮੇਟੀ ਤੋ ਇਨਸਾਫ ਦੀ ਕੋਈ ਆਸ ਨਹੀ ।  ਸ਼ੋਮਣੀ ਕਮੇਟੀ ਪ੍ਰਧਾਨ ਵੱਲੋ ਬਣਾਈ ਗਈ 4 ਮੈਬਰੀ ਜਾਂਚ ਕਮੇਟੀ ਦਾ ਇਕ ਮੈਬਰ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ  ਦਾ ਨੇੜਲਾ ਸਾਥੀ  ਹੈ । ਇਹ ਕਾਬਲ-ਏ-ਗੌਰ ਹੈ ਕਿ ਤਲਬੀਰ ਸਿੰਘ ਗਿੱਲ ਤੇ ਸੁਲੱਖਣ ਸਿੰਘ ਭੰਗਾਲੀ ਸਾਬਕਾ ਮੰਤਰੀ ਬਿਕਰਮ ਸਿੰੰਘ ਮਜੀਠੀਆ ਦੇ ਕਰੀਬੀ ਹਨ ।

Kiran BalaKiran Bala

ਮੀਡੀਆ ਅਨੁਸਾਰ ਸੁਲਖਣ ਸਿੰਘ ਭੰਗਾਲੀ ਨੇ ਤਲਬੀਰ ਸਿੰਘ ਗਿੱਲ ਦੀ ਸਿਫਾਰਸ਼ ਤੇ ਹੀ ਯਾਤਰਾ ਵਿਭਾਗ ਨੂੰ  ਆਦੇਸ਼ ਕਿਰਨ ਬਾਲਾ ਦਾ ਵੀਜਾ ਜਾਰੀ ਕਰਨ ਵਾਸਤੇ ਦਿਤੇ ਸਨ । ਦੂਸਰੇ ਪਾਸੇ ਕਿਰਨ ਬਾਲਾ ਵਾਸੀ ਗੜਸ਼ੰਕਰ ਹੁਸ਼ਿਆਰਪੁਰ ਦੀ ਸਿਫਾਰਸ਼  ਅੰਮ੍ਰਿਤਸਰ ਦੇ ਆਗੂਆਂ ਤੋ ਕਰਵਾਉਣ ਦਾ ਮਸਲਾ ਬੜਾ ਬੁਝਾਰਤ ਸਿਆਸੀ ਤੇ ਖੁਫੀਆੱ ਏਜਸੀਆ ਚ ਬਣਿਆ ਹੈ ਕਿ ਇਸ ਪਿਛੇ ਕੋਈ  ਵੱਡਾ ਰਾਜ਼ ਹੈ । ਸੂਤਰਾਂ ਅਨੁਸਾਰ ਕਿਰਨ ਬਾਲਾ ਸਿੱਖ ਸ਼ਰਧਾਲੂ ਬਣ ਕੇ ਨਹੀ  ਸਗੋ ਬੜੀ ਵਿਉਤਬੰਦੀ ਅਤੇ ਸਾਜ਼ਸ਼ ਤਹਿਤ ਦੂਸਰੇ ਮੁਲਕ ਪਾਕਿਸਤਾਨ ਗਈ ਜਿਥੇ ਉਸ ਦੀ ਉਡੀਕ ਸਾਜਿਸ਼ ਘਾੜੇ  ਕਰ ਰਹੇ ਸਨ । ਸਿਆਸੀ ਹਲਕਿਆਾਂ ਅਨੁਸਾਰ  ਆਮ ਔਰਤ ਨੂੰ ਆਪਣੇ ਦੇਸ਼ ਵਿਚ ਹੀ ਦੂਸਰੀ ਥਾਂ ਦਾ ਕੋਈ ਅਤਾ -ਪਤਾ ਨਹੀ  ਲਗਦਾ ਪਰ ਜਿਸ ਤਰਾਂ ਲਾਹੋਰ ਵਿਚ ਬੜੀ ਫੁਰਤੀ ਨਾਲ ਕਿਰਨ ਬਾਲਾ ਨੇ ਮੁਸਲਮਾਨ ਨਾਲ ਨਿਕਾਹ ਕਰਨ  ਬਾਅਦ ਉਥੇ ਰਹਿਣ ਦੀ ਸ਼ਰਨ ਮੰਗੀ , ਜੋ ਕਈ ਤਰਾਂ ਦੇ ਸਵਾਲ ਖੜੇ ਕਰ ਰਹੀ ਹੈ । ਸੂਤਰ ਦਸਦੇ ਹਨ ਕਿ ਸਰਕਾਰ ਵੱਲੋ  ਕਿਰਨ ਬਾਲਾ ਦੇ ਕੇਸ ਨੂੰ ਗੰਭੀਰਤਾ ਨਾਲ ਨਹੀ ਲਿਆ ਜਾ ਰਿਹਾ ਤੋ ਸ਼ੱਕ ਦੀ ਸੂਈ  ਸਮਾਜ ਵਿਰੋਧੀ ਤੱਤਾਂ ਨਾਲ ਵੀ ਜੁੜਦੀ ਜਾਪਦੀ ਹੈ। ਤਿੰਨ ਬੱਚਿਆ ਦਾ ਮਾਂ ਕਿਰਨ ਬਾਲਾ ਦਾ ਪਿਛੋਕੜ ਦਿਲੀ ਨਾਲ ਜੁੜਿਆ ਹੈ ਕਿ  ਉਸ ਨੇ  ਹੁਸ਼ਿਆਰਪੁਰ ਵਾਸੀ ਨਾਲ ਵਿਆਹ ਕਰਵਾਇਆ ਤੇ ਵਿਧਵਾ ਹੋਣ ਬਾਅਦ ਉਸ ਨੇ ਪਾਕਿਸਤਾਨ ਜਾਣ ਨੂੰ ਕਿਉ ਤਰਜੀਹ ਦਿਤੀ ? ਇਹ ਸਵਾਲ ਕਈ ਸ਼ੰਕੇ ਖੜੇ ਕਰ ਰਿਹਾ ਹੈ ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement