ਕਾਰ ਸੇਵਾ ਦੇ ਨਾਮ 'ਤੇ ਸਿੱਖ ਵਿਰਾਸਤਾਂ ਦੀ ਹੋਂਦ ਖ਼ਤਮ ਨਾ ਕੀਤੀ ਜਾਵੇ'
Published : Apr 8, 2019, 1:28 am IST
Updated : Apr 8, 2019, 8:24 am IST
SHARE ARTICLE
Darshani Deori demolition
Darshani Deori demolition

ਕਿਹਾ - ਦਰਸ਼ਨੀ ਡਿਉਢੀ ਨੂੰ ਰਾਤ ਸਮੇਂ ਚੋਰੀ ਛੁਪੇ ਢਾਉਣਾ ਇਕ ਸੋਚੀ ਸਮਝੀ ਸਾਜ਼ਸ਼

ਧਾਰੀਵਾਲ : ਕਾਰ ਸੇਵਾ ਦੇ ਨਾਮ 'ਤੇ ਅਖੌਤੀ ਸਾਧ ਜਗਤਾਰ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉਢੀ ਨੂੰ ਰਾਤ ਸਮੇਂ ਚੋਰੀ ਛੁਪੇ ਢਾਉਣਾ ਇਕ ਸੋਚੀ ਸਮਝੀ ਸਾਜ਼ਸ਼ ਹੈ ਜਿਸ ਨੂੰ ਸਿੱਖ ਕੌਮ ਕਦੇ ਸਹਿਣ ਨਹੀਂ ਕਰੇਗੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਦੰਗਾ ਪੀੜਤ ਵੈਲਫ਼ੇਅਰ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਮੋੜ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ। 

Darshani Deori Darshani Deori

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਿੱਖ ਕੌਮ ਦੀ 250 ਸਾਲਾ ਪੁਰਾਣੀ ਯਾਦ ਨੂੰ ਸੰਗਤਾਂ ਦੇ ਵਿਰੋਧ ਦੇ ਬਾਵਜੂਦ ਰਾਤ ਸਮੇਂ ਢਾਉਣਾ ਮੰਦਭਾਗਾ ਹੈ। ਪ੍ਰਧਾਨ ਗੁਰਜੀਤ ਸਿੰਘ ਮੋੜ ਨੇ ਕਿਹਾ ਕਿ ਅਕਾਲੀ ਦਲ ਦਾ ਅਸਲੀ ਚੇਹਰਾ ਪਹਿਲਾਂ ਹੀ ਸਿੱਖ ਸੰਗਤਾਂ ਸਾਹਮਣੇ ਆ ਚੁਕਾ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਫਿਰ ਸ਼ਾਂਤਮਈ ਜਾਪ ਕਰਦੀਆਂ ਸੰਗਤਾਂ ਤੇ ਪੁਲਿਸ ਰਾਹੀਂ ਤਸ਼ੱਦਦ ਕਰਵਾਇਆ ਜਿਸ ਵਿਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਦਰਸ਼ਨੀ ਡਿਉਢੀ ਢਾਉਣਾ ਸਿੱਖ ਸੰਗਤ ਨਾਲ ਖਿਲਵਾੜ ਕਰਨਾ ਹੈ ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਇਹੋ ਜਿਹੇ ਅਖੌਤੀ ਕਾਰ ਸੇਵਕ ਬਾਬਾ ਜਗਤਾਰ ਸਿੰਘ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement