ਬੰਦ ਨਹੀਂ ਹੋਵੇਗਾ ਢਾਡੀ ਦਰਬਾਰ 
Published : May 5, 2018, 10:48 am IST
Updated : May 5, 2018, 10:48 am IST
SHARE ARTICLE
akal takhat
akal takhat

ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੇ ਹੁਕਮ ਅਨੁਸਾਰ ਅਕਾਲ ਤਖ਼ਤ ਵਿਖੇ ਲੱਗਣ ਵਾਲੇ ਢਾਡੀ ਦਰਬਾਰ 1 ਮਈ ਤੋਂ ਬੰਦ ਕਰ ਦਿਤੇ


ਅੰਮ੍ਰਿਤਸਰ : ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੇ ਹੁਕਮ ਅਨੁਸਾਰ ਅਕਾਲ ਤਖ਼ਤ ਵਿਖੇ ਲੱਗਣ ਵਾਲੇ ਢਾਡੀ ਦਰਬਾਰ 1 ਮਈ ਤੋਂ ਬੰਦ ਕਰ ਦਿਤੇ ਗਏ ਹਨ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਚਿੱਠੀ ਲਿਖੀ ਗਈ ਹੈ ਕਿ ਇਹ ਢਾਡੀ ਦਰਬਾਰ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਲਗਣਗੇ।
ਇਸ ਸਬੰਧ ਵਿਚ ਗਿ: ਬਲਦੇਵ ਸਿੰਘ ਐਮ.ਏ ਦੀ ਪ੍ਰਧਾਨਗੀ ਹੇਠ ਹੋਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੀ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਢਾਡੀ ਦਰਬਾਰ ਜਿਥੇ ਲਗਦੇ ਹਨ, ਉਥੇ ਹੀ ਲਗਣਗੇ ਨਾ ਕਿ ਨਵੇਂ ਥਾਂ 'ਤੇ। ਬਲਦੇਵ ਸਿੰਘ ਐਮ.ਏ ਨੇ ਦਸਿਆ ਕਿ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਮੁੱਖ ਸਕੱਤਰ ਰੂਪ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੋੜਾ ਸਿੰਘ ਨੂੰ ਮਿਲ ਕੇ ਇਸ ਸਬੰਧੀ ਬੇਨਤੀਆਂ ਕੀਤੀਆਂ ਹਨ ਕਿ ਅਕਾਲ ਤਖ਼ਤ ਵਿਖੇ ਢਾਡੀ ਦਰਬਾਰ ਸ਼ੁਰੂ ਕਰਵਾਏ ਜਾਣ ਪਰ ਉਨ੍ਹਾਂ ਬੇਵਸੀ ਜ਼ਾਹਰ ਕਰਦਿਆਂ ਕਿਹਾ ਕਿ ਜਥੇਦਾਰ ਗਿ. ਗੁਰਬਚਨ ਸਿੰਘ ਦਾ ਲਿਖਤੀ ਹੁਕਮ ਹੈ ਕਿ ਅਕਾਲ ਤਖ਼ਤ ਤੋਂ ਸਦਾ ਲਈ ਢਾਡੀ ਦਰਬਾਰ ਬੰਦ ਕਰ ਦਿਤੇ ਜਾਣ। ਬਲਦੇਵ ਸਿੰਘ ਐਮ.ਏ ਨੇ ਕਿਹਾ ਕਿ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਰਹਿ ਗਿਆ, ਇਸ ਲਈ ਜੋ ਗੁਰੁ-ਸਾਹਿਬ ਕਰਨਗੇ, ਅਸੀਂ ਹੁਣ ਉਹੀ ਕਰਾਂਗੇ। ਮੀਟਿੰਗ ਵਿਚ ਫ਼ੈਸਲਾ ਲਿਆ ਕਿ ਉਹ ਰੋਜ਼ਾਨਾ ਅਕਾਲ ਤਖ਼ਤ ਸਾਹਿਬ ਬੇਨਤੀਆਂ ਕਰਨਗੇ ਅਤੇ ਫਿਰ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਢਾਡੀ ਦਰਬਾਰ ਸਜਾਉਣਗੇ। ਉਨ੍ਹਾਂ ਦਸਿਆ ਕਿ ਇਹ ਕੰਮ ਓਨੀ ਦੇਰ ਤਕ ਜਾਰੀ ਰਹੇਗਾ ਜਿੰਨੀ ਦੇਰ ਗਿ. ਗੁਰਬਚਨ ਸਿੰਘ ਅਪਣਾ ਫ਼ੈਸਲਾ ਵਾਪਸ ਨਹੀਂ ਲੈ ਲੈਂਦੇ।  ਉਨ੍ਹਾਂ ਸਪੱਸ਼ਟ ਕਿਹਾ ਕਿ ਜਥੇਦਾਰ ਕੋਲ ਸਾਡੀ ਢਾਡੀ ਸਭਾ ਨੂੰ ਭੰਗ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਢਾਡੀ ਸਭਾ ਕਾਇਮ ਰਹੇਗੀ। 
ਅਕਾਲ ਤਖ਼ਤ ਦੇ ਜਥੇਦਾਰ ਦੇ ਨਿਜੀ ਸਹਾਇਕ ਸਤਿੰਦਰਪਾਲ ਸਿੰਘ ਨੇ ਦਸਿਆ ਕਿ ਢਾਡੀ ਜਥਿਆਂ 'ਤੇ ਕੋਈ ਵੀ ਰੋਕ ਨਹੀਂ ਲਗਾਈ ਗਈ। ਉਨ੍ਹਾਂ ਮੁਤਾਬਕ ਬਲਦੇਵ ਸਿੰਘ ਐਮ.ਏ ਅਤੇ ਗੁਰਮੇਜ ਸਿੰਘ ਸ਼ਹੂਰਾ ਦੀ ਅਗਵਾਈ ਹੇਠ ਦੋ ਢਾਡੀ ਸਭਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਦਾ ਆਪਸ ਵਿਚ ਟਾਈਮ ਲੈਣ ਸਬੰਧੀ ਟਕਰਾਅ  ਰਹਿੰਦਾ ਹੈ।  ਇਸ ਕਾਰਨ ਆਰਜ਼ੀ ਤੌਰ 'ਤੇ ਇਨ੍ਹਾਂ ਨੂੰ ਗੁ: ਮੰਜੀ ਸਾਹਿਬ ਵਿਖੇ ਦੀਵਾਨ ਲਗਾਉਣ ਲਈ ਆਦੇਸ਼ ਹੋਇਆ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement