ਸ਼੍ਰੋਮਣੀ ਕਮੇਟੀ 'ਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਪੈਸੇ ਲੈਣ ਦਾ ਮਾਮਲਾ ਆਇਆ ਸਾਹਮਣੇ 
Published : May 3, 2019, 1:59 am IST
Updated : May 3, 2019, 1:59 am IST
SHARE ARTICLE
SGPC
SGPC

ਗੁਰਤੇਜ ਸਿੰਘ ਨਾਮਕ ਸੇਵਾਦਾਰ ਨੇ 35 ਵਿਅਕਤੀਆਂ ਕੋਲੋਂ 40 ਲੱਖ ਰੁਪਏ ਇੱਕਠੇ ਕੀਤੇ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵਿਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪੈਸੇ ਲੈਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਕਮੇਟੀ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿਤਾ ਹੈ। ਇਸ ਸਾਰੇ ਮਾਮਲੇ ਵਿਚ ਮੁੱਖ ਕਰਤਾ ਧਰਤਾ ਗੁਰਤੇਜ ਸਿੰਘ ਨਾਮਕ ਇਕ ਸੇਵਾਦਾਰ ਹੈ ਜੋ ਕਦੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦਾ ਰਸੋਈਆ ਰਿਹਾ ਹੈ। ਇਸ ਸਾਰੇ ਮਾਮਲੇ ਵਿਚ ਇਕ ਵਧੀਕ ਸਕੱਤਰ ਦਾ ਨਾਮ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਗੂੰਜਦਾ ਰਿਹਾ। ਪਰ ਵਧੀਕ ਸਕੱਤਰ ਨੇ ਸਾਰੇ ਮਾਮਲੇ ਤੋਂ ਅਪਣੇ ਆਪ ਨੂੰ ਵੱਖ ਕਰਦਿਆਂ ਕਿਹਾ ਕਿ ਪੈਸੇ ਗੁਰਤੇਜ ਸਿੰਘ ਨੇ ਲਏ ਸਨ, ਮੈਂ ਜਥੇਬੰਦੀ ਦਾ ਵਕਾਰ ਬਚਾਉਣ ਲਈ ਅਪਣੇ ਵਲੋਂ ਚੈੱਕ ਕੱਟ ਕੇ ਦਿਤੇ ਹਨ।

ScamScam

ਜਾਣਕਾਰੀ ਮੁਤਾਬਕ ਗੁਰਤੇਜ ਸਿੰਘ ਨਾਮਕ ਇਕ ਸੇਵਾਦਾਰ ਕਾਫ਼ੀ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਘਰ ਖਾਣਾ ਪਕਾਉਣ ਦਾ ਕੰਮ ਕਰਦਾ ਸੀ। ਉਸ ਨੇ ਮਾਲਵਾ ਖੇਤਰ ਦੇ ਕਰੀਬ 35 ਵਿਅਕਤੀਆਂ ਕੋਲੋਂ ਸ਼੍ਰੋਮਣੀ ਕਮੇਟੀ ਵਿਚ ਭਰਤੀ ਕਰਵਾਉਣ ਦੇ ਨਾਮ 'ਤੇ 40 ਲੱਖ ਰੁਪਏ ਇੱਕਠੇ ਕਰ ਲਏ। ਉਕਤ ਨੇ ਇਹ ਪੈਸੇ ਇਕ ਵਧੀਕ ਸਕੱਤਰ ਦੇ ਨਾਮ 'ਤੇ ਇੱਕਠੇ ਕੀਤੇ ਸਨ। ਅੱਜ ਦੁਪਹਿਰ 12 ਵਜੇ ਕੁੱਝ ਵਿਅਕਤੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਏ ਤੇ ਉਨ੍ਹਾਂ ਇਕ ਵਧੀਕ ਸਕੱਤਰ ਦਾ ਨਾਮ ਲੈ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ।

SGPCSGPC

ਇਨ੍ਹਾਂ ਲੋਕਾਂ ਦੇ ਨਾਲ ਹੀ ਗੁਰਤੇਜ ਸਿੰਘ ਵੀ ਸੀ। ਗੁਰਤੇਜ ਸਿੰਘ ਨੇ ਸਵੀਕਾਰ ਕੀਤਾ ਕਿ ਵਧੀਕ ਸਕੱਤਰ ਨੇ ਪੈਸੇ ਨਹੀਂ ਲਏ, ਉਨ੍ਹਾਂ ਨਾਲ ਹੀ ਮੰਨਿਆ ਕਿ ਉਸ ਨੇ ਪੈਸੇ ਲਏ ਹਨ ਪਰ ਜਿਸ ਵਿਅਕਤੀ ਕੋਲ ਉਸ ਨੇ ਰਖੇ ਸਨ ਉਹ ਵਿਅਕਤੀ ਵਿਦੇਸ਼ ਚਲਾ ਗਿਆ ਹੈ। ਉਸ ਨੇ ਦਸਿਆ ਕਿ ਵਧੀਕ ਸਕੱਤਰ ਨੇ ਸੰਸਥਾ ਦਾ ਵਕਾਰ ਬਚਾਉਣ ਲਈ ਅਪਣੇ ਕੋਲੋਂ ਚੈੱਕ ਜਾਰੀ ਕੀਤੇ ਸਨ। ਦਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਕਰੀਬ 2 ਮਹੀਨੇ ਤੋਂ ਕਮੇਟੀ ਦੇ ਅੰਦਰ ਧੁਖ ਰਿਹਾ ਸੀ। ਇਸ ਮਾਮਲੇ ਦੀ ਕਨਸੋਅ ਲੱਗਣ 'ਤੇ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਸਬ ਕਮੇਟੀ ਜਿਸ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਜਰਨਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ,ਮੈਂਬਰ ਰਵਿੰਦਰ ਸਿੰਘ ਚੱਕ ਅਤੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ।

SGPCSGPC

ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ ਸੀ। ਇਸ ਕਮੇਟੀ ਦੀਆਂ ਹੁਣ ਤਕ ਤਿੰਨ ਮੀਟਿੰਗਾਂ ਹੋ ਚੁਕੀਆਂ ਹਨ ਤੇ ਹਾਲੇ ਤਕ ਕੋਈ ਨਤੀਜਾ ਨਹੀਂ ਨਿਕਲਿਆ। ਇਸ ਸਾਰੇ ਮਾਮਲੇ 'ਤੇ ਬੋਲਦਿਆਂ ਵਧੀਕ ਸਕੱਤਰ ਨੇ ਕਿਹਾ ਕਿ ਕਮੇਟੀ ਵਿਚ ਧੜੇਬੰਦੀ ਭਾਰੂ ਹੈ ਤੇ ਇਕ ਗਿਣੀ ਮਿਥੀ ਸਾਜ਼ਸ਼ ਤਹਿਤ ਉਨ੍ਹਾਂ ਦੀ ਛਬੀ ਖ਼ਰਾਬ ਕਰਨ ਲਈ ਇਹ ਸਾਰਾ ਕੁੱਝ ਕੀਤਾ ਜਾ ਰਿਹਾ ਹੈ। ਮੈਂ ਇਕ ਸਾਹਿਬ ਏ ਹੈਸੀਅਤ ਵਿਅਕਤੀ ਹਾਂ। ਮੈਂ ਸਿਰਫ਼ ਅਪਣਾ ਤੇ ਸੰਸਥਾ ਦਾ ਵਕਾਰ ਬਚਾਉਣ ਲਈ ਚੈੱਕ ਦਿਤੇ ਹਨ। ਇਹ ਗੱਲ ਗੁਰਤੇਜ ਸਿੰਘ ਵੀ ਮੰਨ ਰਿਹਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement