ਕਿਤਾਬ ਤਰਿਣੀ ਦੇ ਮਾਮਲੇ 'ਤੇ ਬੁੱਧੀਜੀਵੀ ਹੈਰਾਨ
Published : May 2, 2018, 12:35 am IST
Updated : May 2, 2018, 12:35 am IST
SHARE ARTICLE
the book Tinni's case
the book Tinni's case

ਕਿਤਾਬ ਵਿਚ ਸਿੱਖ ਬੱਚੇ ਹਵਨ ਕਰਦੇ ਵਿਖਾਏ ਗਏ ਹਨ ਤੇ ਸਕੂਲੀ ਪੁਸਤਕਾਂ ਵਿਚ ਭਗਵਾਂਕਰਨ ਲਾਗੂ ਕੀਤਾ ਜਾ ਰਿਹੈ

ਤਰਨ ਤਾਰਨ, 1 ਮਈ (ਚਰਨਜੀਤ ਸਿੰਘ): ਘੱਟ-ਗਿਣਤੀਆਂ ਨਾਲ ਸਿਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਧੱਕਿਆਂ ਦੀ ਸੂਚੀ ਵਿਚ ਇਕ ਨਵਾਂ ਅਧਿਆਏ ਹੋਰ ਜੁੜਨ ਕਾਰਨ ਸਿੱਖ ਬੁੱਧੀਜੀਵੀ ਵਰਗ ਹੈਰਾਨ ਹੈ। ਅਚਾਨਕ ਹੋਏ ਇਸ ਬੌਧਿਕ ਹਮਲੇ ਤੋਂ ਚਿੰਤਿਤ ਹਰ ਵਰਗ ਜਿਥੇ ਸਿੱਖ ਆਗੂਆਂ ਦੇ ਰੋਲ ਤੋਂ ਨਿਰਾਸ਼ ਹੈ, ਉਥੇ ਸ਼੍ਰੋਮਣੀ ਕਮੇਟੀ ਦੇ ਰੋਲ ਤੋਂ ਵੀ ਖ਼ੁਸ਼ ਨਹੀਂ। ਸ਼੍ਰੋਮਣੀ ਕਮੇਟੀ ਦੇ ਅਪਣੇ ਸਕੂਲਾਂ ਵਿਚ ਤਰਿਣੀ ਵਰਗੀ ਕਿਤਾਬ ਪੜ੍ਹਾਈ ਜਾ ਰਹੀ ਸੀ। ਹੁਣ ਸਕੂਲਾਂ ਵਿਚ ਦਿਤੀ ਜਾਂਦੀ ਸਿਖਿਆ ਦੇ ਭਗਵਾਂਕਰਨ ਕੀਤੇ ਜਾਣ ਦੀ ਇਕ ਹੋਰ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦ ਨਰਸਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਈ ਜਾਂਦੀ ਪੰਜਾਬੀ ਦੀ ਇਕ ਕਿਤਾਬ ਵਿਚ ਸਿੱਖ ਸਰੂਪ ਵਾਲੇ ਮਾਸੂਮ ਬੱਚੇ ਹਵਨ ਕਰਦੇ ਨਜ਼ਰ ਆਏ।

the book Tinni's casethe book Tinni's case

ਕਿਤਾਬ ਦਾ ਇਹ ਪੰਨਾ ਫ਼ੇਸਬੁਕ ਤੇ ਵਟਸਐਪ ਤੇ ਚਰਚਿਤ ਹੋਇਆ ਹੈ ਜਿਸ ਤੋਂ ਬਾਅਦ ਪੰਥ ਦਰਦੀ ਸਿੱਖ ਸਰੂਪ ਤੇ ਹੋਏ ਹਮਲੇ ਨੂੰ ਲੈ ਕੇ ਚਿੰਤਤ ਹਨ। ਕਿਤਾਬ ਵਿਚ ਪੜ੍ਹੋ ਤੇ ਯਾਦ ਕਰੋ ਸਿਰਲੇਖ ਹੇਠ ਭਗਤ ਨਾਮਕ ਤਿੰਨ ਕਵਿਤਾਵਾਂ ਹਨ ਜਿਸ ਦੀ ਤਸਵੀਰ ਵਿਚ ਸਿੱਖ ਸਰੂਪ ਵਾਲੇ ਦੋ ਬੱਚੇ ਹਨ। ਮੱਥੇ ਤੇ ਤਿਲਕ, ਸਰੀਰ ਤੇ ਪੀਲਾ ਕਪੜਾ , ਬਾਹਾਂ ਵਿਚ ਮਾਲਾ ਤੇ ਸਿਰ ਤੇ ਸਿੱਖ ਬੱਚਿਆਂ ਵਲੋਂ ਬੰਨ੍ਹਿਆ ਜਾਣ ਵਾਲਾ ਪਟਕਾ ਵੀ ਨਜ਼ਰ ਆ ਰੁਹੈ ਹੈ। ਪਿੱਛੇ ਖੜਾ ਇਕ ਹੋਰ ਸਿੱਖ ਬੱਚਾ ਹੱਥ ਵਿਚ ਇਕ ਟੋਕਰੀ ਫੜੀ ਖੜਾ ਹੈ ਜਿਸ 'ਤੇ ਨਾਰੀਅਲ ਨਜ਼ਰ ਆ ਰਿਹਾ ਹੈ। ਸਿਖਿਆ ਦੇ ਹੋ ਰਹੇ ਇਸ ਭਗਵਾਂਕਰਨ ਨੂੰ ਵੇਖ ਕੇ ਮਾਨਿਆ ਜਾ ਸਕਦਾ ਹੈ ਕਿ ਇਹ ਕੋਈ ਗੰਭੀਰ ਸਾਜ਼ਸ਼ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement