ਅੱਖਾਂ ਤੋਂ ਨਜ਼ਰ ਨਾ ਆਉਂਦਿਆਂ ਵੀ ਚਰਨ ਸਿੰਘ ਕਰਦਾ ਹੈ ਗੁਰੂ ਘਰ ਵਿਚ ਸੇਵਾ
Published : Apr 2, 2019, 1:27 am IST
Updated : Apr 2, 2019, 1:27 am IST
SHARE ARTICLE
 Charan Singh
Charan Singh

ਰੋਜ਼ ਨੇਮ ਨਾਲ ਲੰਗਰ ਵਿਚ ਪਾਣੀ ਭਰਨਾ, ਪ੍ਰਸ਼ਾਦੇ ਪਕਾਉਣ ਲਈ ਆਟਾ ਸੁੱਕਾ ਆਟਾ ਪਾਉਣਾ, ਬਰਤਨ ਮਾਂਜਦਾ ਹੈ

ਨੰਗਲ : ਗੁਰੂ ਨਾਨਕ ਦੇਵ ਜੀ ਦਾ ਅਸੀ 550ਵਾਂ ਜਨਮ ਦਿਵਸ ਮਨਾ ਰਹੇ ਹਾਂ, ਪਰ ਗੁਰੂ ਨਾਨਕ ਸਾਹਿਬ ਦੇ ਕਿਰਤ ਕਰੋ ਦੇ ਸੰਦੇਸ਼ ਨੂੰ ਵਿਰਲੇ ਹੀ ਸਿਰੜ ਤਕ ਨਿਭਾਉਂਦੇ ਹਨ। ਅਜਿਹਾ ਹੀ ਇਕ ਭਾਈ ਲਾਲੋ ਗੁਰਦਵਾਰਾ ਬਿਭੌਰ ਸਾਹਿਬ ਵਿਚ ਸੇਵਾ ਕਰ ਰਿਹਾ ਹੈ। ਭਾਈ ਚਰਨ ਸਿੰਘ ਇਤਿਹਾਸਕ ਗੁਰਦਵਾਰਾ ਬਿਭੌਰ ਸਾਹਿਬ ਵਿਚ ਬਤੌਰ ਆਰਜ਼ੀ ਸੇਵਾਦਾਰ ਸੇਵਾ ਕਰ ਰਿਹਾ ਹੈ ਅਤੇ ਇਸ ਨੂੰ ਅਪਣੀ ਅੱਖ ਤੋਂ ਸਿਰਫ਼ 5 ਫ਼ੀ ਸਦੀ ਹੀ ਨਜ਼ਰ ਆਉਂਦਾ ਹੈ, ਪਰ ਇਸ ਸਿਰੜੀ ਸਿੱਖ ਵਲੋਂ ਰੋਜ਼ ਨੇਮ ਨਾਲ ਲੰਗਰ ਵਿਚ ਪਾਣੀ ਭਰਨਾ, ਪ੍ਰਸ਼ਾਦੇ ਪਕਾਉਣ ਲਈ ਆਟਾ ਸੁੱਕਾ ਆਟਾ ਪਾਉਣਾ, ਬਰਤਨ ਮਾਂਜਣਾ ਇਸ ਦਾ ਰੋਜ਼ ਦਾ ਕੰਮ ਹੈ ਅਤੇ ਇਹ ਭਾਈ ਸਾਹਿਬ ਦੇ ਮੱਥੇ ਤੇ ਕਦੇ ਗੁਰੂ ਪ੍ਰਤੀ ਸ਼ਿਕਵਾ ਨਹੀਂ ਕਿ ਮੈਂ ਅਜਿਹਾ ਕਿਉਂ ਹਾਂ। 

ਹਰ ਵੇਲੇ ਨਿਤਨੇਮ ਨਾਲ ਜੁੜੇ ਰਹਿਣ ਵਾਲੇ ਭਾਈ ਚਰਨ ਸਿੰਘ ਨੇ ਦਸਿਆ ਕਿ ਉਹ ਵਿਦੇਸ਼ ਵਿਚ ਨੌਕਰੀ ਕਰਦੇ ਸਨ ਕਿ ਉਨ੍ਹਾਂ ਦਾ ਇਕਦਮ ਖ਼ੂਨ ਦਾ ਦੌਰਾ ਵਧ ਜਾਣ ਕਾਰਨ ਅੱਖਾਂ ਦੀ ਨਿਗਾਹ ਜਾਂਦੀ ਰਹੀ। ਉਸ ਤੋਂ ਬਾਅਦ ਅੱਜ 19 ਸਾਲ ਹੋ ਗਏ ਹਨ ਉਹ ਇਥੇ ਹੀ ਸੇਵਾ ਕਰ ਰਹੇ ਹਨ। ਉਨ੍ਹਾਂ ਦÎਸਿਆ ਕਿ ਉਨ੍ਹਾਂ ਨੂੰ ਪੰਜ ਤੋਂ ਦਸ ਫ਼ੀ ਸਦੀ ਨਜ਼ਰ ਆਉਂਦਾ ਹੈ  ਅਤੇ ਉਹ ਇਸ ਨਾਲ ਹੀ ਕੰਮ ਚਲਾ ਲੈਂਦੇ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ ਜਿਨ੍ਹਾਂ ਦਾ ਵਿਆਹ ਕਰ ਦਿਤਾ ਹੈ ਜਦੋਂ ਕਿ ਬੇਟਾ ਦਿਹਾੜੀਆਂ ਕਰਦਾ ਹੈ।

ਅੱਖ ਦੇ ਇਲਾਜ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੱਖ ਦਾ ਇਲਾਜ ਤਾਂ ਹੋ ਸਕਦਾ ਹੈ, ਪਰ ਗ਼ਰੀਬੀ ਕਾਰਨ ਇਹ ਸੰਭਵ ਨਹੀਂ ਕਿਉਂਕਿ ਇਲਾਜ ਮਹਿੰਗਾ ਹੈ। ਉਨ੍ਹਾਂ ਦਸਿਆ ਕਿ ਇਕ ਦਵਾਈ ਜੋ ਕਿ ਪੰਜ ਛੇ ਸੋ ਰੁਪਏ ਦੀ ਆਉਂਦੀ ਹੈ ਲੈ ਕੇ ਜਦੋਂ ਪਾਉਂਦਾ ਹੈ ਤਾਂ ਅਰਾਮ ਆ ਜਾਂਦਾ ਹੈ। ਇਸ ਸਬੰਧੀ ਜਦੋਂ ਬਿਭੌਰ ਸਾਹਿਬ ਦੇ ਇੰਚਾਰਜ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਆਰਜ਼ੀ ਸਿੰਘ ਹੈ ਇਸ ਲਈ ਇਸ ਨੂੰ ਲਾਭ ਨਹੀਂ ਮਿਲ ਸਕਦਾ, ਪਰ ਉਨ੍ਹਾਂ ਕਿਹਾ ਕਿ ਭਾਈ ਚਰਨ ਸਿੰਘ ਨਾ ਸਿਰਫ਼ ਸਿਦਕੀ ਸਿੱਖ ਹੈ ਸਗੋਂ ਅੱਜ ਦੇ ਜ਼ਮਾਨੇ ਵਿਚ ਅਸਲ ਭਾਈ ਲਾਲੋਆਂ ਦੀ ਮਿਸਾਲ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement