ਸਾਧ ਤੇ ਕੁੱਤੀ
Published : Jan 31, 2025, 9:21 am IST
Updated : Jan 31, 2025, 9:22 am IST
SHARE ARTICLE
poem in punjabi
poem in punjabi

ਰਲੇ ਫਿਰਦੇ ਨੇ ਇੱਥੇ ਸਾਧ ਤੇ ਕੁੱਤੀ, ਰਲ ਕੇ ਇਹ ਖੇਡਣ ਚੋਰ ਸਿਪਾਹੀ। ਭੋਲੀ ਭਾਲੀ ਜਨਤਾ ਨੂੰ ਭਰਮਾਉਂਦੇ, ਭੋਰਾ ਸ਼ਰਮ ਨਾ ਕਦੇ ਇਨ੍ਹਾਂ ਨੂੰ ਆਈ।

ਰਲੇ ਫਿਰਦੇ ਨੇ ਇੱਥੇ ਸਾਧ ਤੇ ਕੁੱਤੀ, ਰਲ ਕੇ ਇਹ ਖੇਡਣ ਚੋਰ ਸਿਪਾਹੀ।
ਭੋਲੀ ਭਾਲੀ ਜਨਤਾ ਨੂੰ ਭਰਮਾਉਂਦੇ, ਭੋਰਾ ਸ਼ਰਮ ਨਾ ਕਦੇ ਇਨ੍ਹਾਂ ਨੂੰ ਆਈ।
ਰੱਬ ਦੇ ਨਾਂ ’ਤੇ ਇਹ ਡਰਾਉਣ ਲੋਕਾਂ ਨੂੰ, ਤੇ ਆਪ ਰੱਬ ਦੀ ਜੂਹ ’ਚ ਲੁੱਟ ਮਚਾਈ।
ਇੱਲ ਦਾ ਨਾਂ ਇਹ ਕੋਕੋ ਨਹੀਂ ਜਾਣਦੇ, ਤੇ ਘਰ-ਘਰ ਵਿਚ ਮੁੰਡੇ ਜਾਣ ਜਮਾਈ।
ਝੂਠੇ ਧਾਗੇ ਤਵੀਤ ਦੇ ਕੇ ਜਨਤਾ ਨੂੰ, ਭਰਾਵਾਂ ਦੇ ਵਿਚ ਇਨ੍ਹਾਂ ਹੈ ਵੰਡੀ ਪਾਈ।
ਜਿੱਥੇ ਮਨ ਕਰਦਾ ਬੈਠ ਧੂਣੀ ਲਾਉਂਦੇ, ਤੇ ਮੂੰਹੋਂ ਮੰਗ ਕੇ ਲੈਣ ਮੱਥਾ ਟਿਕਾਈ।
ਸਾਡੀ ਸਮਝ ਤੋਂ ਇਹ ਗੱਲ ਹੈ ਬਾਹਰ, ਕਿਵੇਂ ਲੋਕਾਂ ਨੂੰ ਪਿੱਛੇ ਫਿਰਦੇ ਲਾਈ।
ਲਹਿਰੀ ਮੀਆਂ ਪੁਰੀ ਮੂਰਖ ਨੇ ਲੋਕ ਸਾਡੇ, ਜੋ ਇਨ੍ਹਾਂ ਪਿੱਛੇ ਛੈਣੇ ਜਾਣ ਖੜਕਾਈ।
- ਬਲਬੀਰ ਸਿੰਘ ਲਹਿਰੀ। ਮੋਬਾ : 98154-67002

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement