ਕੰਮ ਕਮੀਨੇ ਕਰਦੇ ਲੋਕ: ਬੇਈਮਾਨੀਆਂ ਕਰਦੇ ਲੋਕ, ਫਿਰ ਵੀ ਸੱਚੇ ਬਣਦੇ ਲੋਕ
Published : Aug 26, 2023, 11:05 am IST
Updated : Aug 26, 2023, 11:05 am IST
SHARE ARTICLE
File Photo
File Photo

ਅੱਗ ਲਾਉਣੇ ਕਈ ਡੱਬੂ ਕੁੱਤੇ, ਅੱਗ ਲਾ ਕੰਧੀਂ ਚੜ੍ਹਦੇ ਲੋਕ। 

ਬੇਈਮਾਨੀਆਂ ਕਰਦੇ ਲੋਕ, ਫਿਰ ਵੀ ਸੱਚੇ ਬਣਦੇ ਲੋਕ। 
ਅੱਗ ਲਾਉਣੇ ਕਈ ਡੱਬੂ ਕੁੱਤੇ, ਅੱਗ ਲਾ ਕੰਧੀਂ ਚੜ੍ਹਦੇ ਲੋਕ। 

ਭੈੜੀ ਨਸਲ ਕਮੀਨੇ ਬੰਦੇ,  ਕੰਮ ਕਮੀਨੇ ਕਰਦੇ ਲੋਕ। 
ਦਿਲ ਅੰਦਰੋਂ ਹਨ ਮੱਚੀ ਜਾਂਦੇੇ, ਇਕ ਪਲ ਵੀ ਨਾ ਠਰਦੇ ਲੋਕ। 

ਕਾਵਾਂ ਰੌਲੀ ਪਾਈ ਜਾਂਦੇ, ਕਾਂ-ਕਾਂ ਰਹਿੰਦੇ ਕਰਦੇ ਲੋਕ।
ਕਮਲੇ ਕਮਲ ਕੁਦਾਈ ਜਾਂਦੇੇ,  ਰੱਖ ਨਹੀਂ ਸਕਦੇ ਪਰਦੇ ਲੋਕ।

ਪੀ-ਪੀ ਕੇ ਨਫ਼ਰਤ ਦੇ ਪਿਆਲੇ, ਇਸੇ ਅੱਗ ਵਿਚ ਸੜਦੇ ਲੋਕ।
ਹੋਰਾਂ ਦਾ ਨੁਕਸਾਨ ਕਰਨ ਲਈ, ਅਪਣੇ ਨੱਕ ਰਗੜਦੇ ਲੋਕ।

ਗੰਦੇ ਗੰਦਗੀਆਂ ਵਿਚ ਪਣਪੇ,  ਇਹ ਮਲ੍ਹੱਪ ਕਿਸਮ ਦੇ ਲੋਕ।
ਕੀ ਕਰੀਏ ਹੁਣ ਦੱਸ ਬਹੋਨੇ,  ਇਹ ਨਹੀਂ ਕਦੇ ਸੁਧਰਦੇ ਲੋਕ। 

- ਓਮਕਾਰ ਸੂਦ ਬਹੋਨਾ, ਮੋਬਾਈਲ : 96540-36080

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement