ਪੈਸਾ ਖੋਟਾ ਅਪਣਾ
Published : Jun 20, 2018, 4:25 am IST
Updated : Jun 20, 2018, 4:25 am IST
SHARE ARTICLE
Money
Money

ਸਿੱਧੇ ਸਾਦੇ ਰਾਹ ਤਾਈਂ ਛੱਡ ਕੇ ਅਜੋਕਾ ਸਿੱਖ, ਡਿੱਗਣ ਲਈ ਡੇਰਿਆਂ ਦੇ ਖੂਹ ਨੂੰ ਜਾਵੇ ਨਸਿਆ,

ਸਿੱਧੇ ਸਾਦੇ ਰਾਹ ਤਾਈਂ ਛੱਡ ਕੇ ਅਜੋਕਾ ਸਿੱਖ, ਡਿੱਗਣ ਲਈ ਡੇਰਿਆਂ ਦੇ ਖੂਹ ਨੂੰ ਜਾਵੇ ਨਸਿਆ,
ਚੰਗੇ ਮਾੜੇ ਦਿਨਾਂ ਦੀ ਵਿਚਾਰ ਭੌਂਦੂ ਕਰੀ ਜਾਵੇ, ਪੁੰਨਿਆ ਤੇ ਮੱਸਿਆ ਦੀ ਪਾ ਲਈ ਐ ਸਮੱਸਿਆ,

ਸਹਿਜ ਸਬਰ ਤੇ ਸੰਤੋਖ ਕੱਢ ਜ਼ਿੰਦਗੀ ਵਿਚੋਂ, ਵਹਿਮ ਤੇ ਕਰਮ ਕਾਂਡਾਂ ਨਾਲ ਇਹਨੂੰ ਕਸਿਆ,
ਜਿਹੜੀਆਂ ਅਲਾਮਤਾਂ ਤੋਂ ਦੂਰ ਰਹਿਣਾ ਆਖਿਆ ਸੀ, ਉਨ੍ਹਾਂ ਹੀ ਬੀਮਾਰੀਆਂ ਦੇ ਵਿਚ ਗਿਆ ਧਸਿਆ,

ਪੈਸਾ ਖੋਟਾ ਅਪਣਾ ਤੇ ਦੋਸ਼ ਦੇਈਏ ਬਾਣੀਏ ਨੂੰ, ਆਪੇ ਨੂੰ ਸੁਧਾਰਨਾ ਨਹੀਂ ਸਾਨੂੰ ਕੀਹਨੇ ਦਸਿਆ,
ਇਕ ਦਾ ਪੁਜਾਰੀ ਪੰਥ ਸਾਜਿਆ ਸੀ ਗੁਰੂ ਜੀ ਨੇ, ਸੈਂਕੜੇ ਪੁਜਾਰੀਆਂ ਦੇ ਜਾਲ ਵਿਚ ਫਸਿਆ।
 

-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement