Poem: ਇਸ ਲਿਖਤ ’ਤੇ ਹੈ ਮਲਾਲ ਕੋਈ?
Published : Dec 17, 2024, 10:08 am IST
Updated : Dec 17, 2024, 10:08 am IST
SHARE ARTICLE
Poem in Punjabi
Poem in Punjabi

Poem: ਉੱਤੋਂ  ਉੱਤੋਂ  ਹਮਦਰਦੀ ਜਤਾਉਣ ਸਾਰੇ, ਇੱਥੇ ਪੁੱਛੇ ਨਾ ਦੁਖੀਏ ਦਾ ਹਾਲ ਕੋਈ।

 

Poem: ਉੱਤੋਂ  ਉੱਤੋਂ  ਹਮਦਰਦੀ ਜਤਾਉਣ ਸਾਰੇ, ਇੱਥੇ ਪੁੱਛੇ ਨਾ ਦੁਖੀਏ ਦਾ ਹਾਲ ਕੋਈ।

ਗੱਲੀ-ਬਾਤੀਂ ਹੀ ਥਾਪੜਦੇ ਹਿੱਕ ਬਹੁਤੇ, ਮੁਸੀਬਤ ਵੇਲੇ ਨਾ ਬਣਦਾ ਢਾਲ ਕੋਈ।

ਵਪਾਰੀ ਰਾਤ ਵਾਲੇ ਦਿਨ ਨੂੰ ਲੱਦ ਜਾਂਦੇ, ਕਰਦੇ ਦਿਨ ਚੜੇ੍ਹ ਨਾ ਹੱਲ ਸਵਾਲ ਕੋਈ।

ਲਾਲ ਪਰੀ ਜਦ ਰਾਤ ਨੂੰ ਮੂੰਹ ਲੱਗੇ, ਉਦੋਂ ਕਰ ਦਿੰਦਾ ਹੈ ਮਾਲੋ ਮਾਲ ਕੋਈ।

ਇਤਬਾਰ ਕਰੀਏ ਜੀਹਦੇ ’ਤੇ ਰੱਬ ਵਾਂਗੂ,  ਕਰ ਜਾਂਦੈ ਖ਼ਰਾਬ ਹੈ ਚਾਲ ਕੋਈ।

ਮਿਹਰ ਗੁਰੂ ਦੀ  ਹੋਵੇ ਵੀਰੋ ਜਿਸ ਉੱਤੇ, ਲਿਆਉਂਦਾ ਜ਼ਿੰਦਗੀ ਵਿਚ ਉਛਾਲ ਕੋਈ। 

ਦੱਦਾਹੂਰੀਆ ਤੂੰ ਕੋਈ ਵਿਚਾਰ ਕਰ ਲੈ, ਉਪਾਅ ਸੋਚ ਕੇ ਜ਼ਰਾ ਨਿਕਾਲ ਕੋਈ।

ਚਾਰਾਂ ਕੰਨੀਆਂ ਤੋਂ ਜਿਹੜਾ ਹੋਵੇ ਪੂਰਾ, ਜਿਗਰੀ ਯਾਰ ਤੂੰ ਐਸਾ ਭਾਲ ਕੋਈ।

- ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ (ਮੋ. 95691-49556)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement