ਖ਼ਤਮ ਹੋ ਰਿਹਾ ਪਾਣੀ 
Published : Jul 16, 2022, 7:03 pm IST
Updated : Jul 16, 2022, 7:03 pm IST
SHARE ARTICLE
Running out of water
Running out of water

ਆਉ ਬੱਚਿਉ! ਦੱਸਾਂ ਅਜਬ ਕਹਾਣੀ, ਪਹਿਲਾਂ ਮਿਲਿਆ ਪਾਣੀ, ਉਸ ਪਿੱਛੋਂ ਪ੍ਰਾਣੀ |

ਆਉ ਬੱਚਿਉ! ਦੱਸਾਂ ਅਜਬ ਕਹਾਣੀ,
ਪਹਿਲਾਂ ਮਿਲਿਆ ਪਾਣੀ, ਉਸ ਪਿੱਛੋਂ ਪ੍ਰਾਣੀ |

ਜਿੰਨੇ ਜੀਵ ਇਸ ਧਰਤੀ 'ਤੇ, ਉਨ੍ਹਾਂ ਸਭਨਾਂ ਦਾ ਜੀਵਨ ਪਾਣੀ |
ਹਰੇ ਭਰੇ ਜੋ ਜੰਗਲ ਬੇਲੇ,  ਸੱਭ ਬਨਸਪਤੀ ਦਾ ਜੀਵਨ ਜਾਣੀ |

ਕੁਦਰਤ ਦਾ ਇਹ ਅਨਮੋਲ ਖ਼ਜ਼ਾਨਾ, ਬਿਨ ਪਾਣੀ ਸੱਭ ਖ਼ਤਮ ਕਹਾਣੀ |
ਨੰਨ੍ਹੇ, ਬੀਜ ਤੋਂ ਕਿਵੇਂ ਰੁੱਖ ਬਣ ਜਾਊ, ਮਿਲੇ ਨਾ ਸਾਥ ਉਸ ਨੂੰ  ਜੇ ਪਾਣੀ |

ਰਲ ਕੇ ਸਾਰੇ ਹੰਭਲਾ ਮਾਰੋ,  ਕਰੋ ਪ੍ਰਚਾਰ, ਪਾਣੀ ਦੀ ਹਰ ਬੂੰਦ ਬਚਾਣੀ |
'ਗੋਸਲ' ਪਾਣੀ ਦੁਨੀਆਂ 'ਚੋਂ ਮੁਕਦਾ ਜਾਂਦਾ, ਲੱਭ ਹੱਲ, ਨਾ ਉਲਝੇ ਮਨੁੱਖਤਾ ਦੀ ਤਾਣੀ |

-ਬਹਾਦਰ ਸਿੰਘ ਗੋਸਲ, ਚੰਡੀਗੜ੍ਹ

ਮੋਬਾਈਲ : 98764-52223
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement