ਪੂੰਜੀ ਲਾ ਕੇ ਲੈ ਚੰਦ੍ਰਯਾਨ ਚੱਲੇ
Published : Sep 13, 2023, 1:40 pm IST
Updated : Sep 13, 2023, 1:41 pm IST
SHARE ARTICLE
Chandrayaan
Chandrayaan

ਬੇਰੁਜ਼ਗਾਰੀ, ਭੁੱਖ ਅਤੇ ਬੰਨ ਗ਼ਰੀਬੀ ਪੱਲੇ।

 

ਬੇਰੁਜ਼ਗਾਰੀ, ਭੁੱਖ ਅਤੇ ਬੰਨ ਗ਼ਰੀਬੀ ਪੱਲੇ।
            ਅਰਬਾਂ ਦੀ ਪੂੰਜੀ ਲਾ ਕੇ ਲੈ ਚੰਦ੍ਰਯਾਨ ਚੱਲੇ।
ਬੱਸ ਚੰਨ ਤੇ ਫੋਕੀ ਚੌਧਰ ਦਿਖਾਉਣ ਲਈ,
            ਕੋਰੇ ਕਾਗ਼ਜ਼ ਧਰਤੀ ਉਪਰ ਅਕਾਸ਼ ਦੇ ਥੱਲੇ।
ਮਜ਼ਦੂਰੀ, ਕਿਰਸਾਨੀ ਕਰਦਿਆਂ ਖ਼ਾਲੀ ਖੀਸੇ,
            ਨੇਤਾ ਅਤੇ ਪੂੰਜੀਪਤੀਆਂ ਲੁੱਟ ਭਰ ਲਏ ਗੱਲੇ।
ਉਹ ਚੋਰ ਮੋਰੀਉਂ ਨਿਕਲੇ ਪੂੰਜੀ ਚੁੱਕ ਬੈਂਕਾਂ ਦੀ,
            ਕਰਜ਼ਿਆਂ ਨਾਲ ਲੋਕ ਘੁਲਣ ਇਕੱਲੇ ਇਕੱਲੇ।
ਲੋਕਾਂ ਵਿਚ ਨਫ਼ਰਤ ਭਰਦਾ ਵੋਟਾਂ ਲੈਣ ਲਈ,
            ਝੂਠੇ ਭਾਸ਼ਣ ਰਾਹੀਂ ਕਰਾਉਂਦਾ ਫੋਕੀ ਬੱਲੇ ਬੱਲੇ।
ਚੰਨ ਫੇਰ ਦੇਖ ਲੈਣਾ ਪਹਿਲਾਂ ਧਰਤੀ ਸੰਭਾਲ ਲਵੋ,
            ਸੇਖੋਂ ਨੇਤਾ ਲੁੱਟਣ ਲੱਗੇ ਬਣ ਕੰਪਨੀਆਂ ਦੇ ਦੱਲੇ।
- ਗੁਰਦਿੱਤ ਸਿੰਘ ਸੇਖੋਂ ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
ਮੋਬਾਈਲ ਨੰਬਰ 9781172781                              

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement