Poem : ਇਸ ਦੀਵਾਲੀ ’ਤੇ
Published : Oct 9, 2024, 9:08 am IST
Updated : Oct 9, 2024, 9:08 am IST
SHARE ARTICLE
Poem in punjabi
Poem in punjabi

Poem : ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ     ਸ਼ੁਧ ਵਾਤਾਵਰਣ ਬਣਾਈਏ, ਇਸ ਦੀਵਾਲੀ ’ਤੇ 

Poem in punjabi : ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
    ਸ਼ੁਧ ਵਾਤਾਵਰਣ ਬਣਾਈਏ, ਇਸ ਦੀਵਾਲੀ ’ਤੇ 
ਆਲਾ ਦੁਆਲਾ, ਆਪਾਂ ਦੂਸ਼ਿਤ ਕਰਨਾ ਨਹੀਂ
    ਗੰਦ ਪਿੱਲ ਵੀ ਖਾ ਕੇ, ਢਿੱਡ ਨੂੰ ਭਰਨਾ ਨਹੀਂ 
ਹਰ ਇਕ ਨੂੰ ਸਮਝਾਈਏ, ਇਸ ਦੀਵਾਲੀ ’ਤੇ
    ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ 
    ਮਿਠਾਈਆਂ ਦੇ ਵਿਚ, ਖੰਡ ਪਾ ਕੇ ਨੇ ਵੇਚ ਰਹੇ
ਲੋਕੀਂ ਸਾਰੇ ਅਪਣੀ, ਅੱਖੀਂ ਵੇਖ ਰਹੇ
    ਆਉ ਰਲ ਕੇ ਸਮਝਾਈਏ, ਇਸ ਦੀਵਾਲੀ ’ਤੇ
ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
    ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ
ਨਾ ਕੋਈ ਆਤਿਸ਼ਬਾਜ਼ੀ, ਨਾ ਪਟਾਕੇ ਬਈ
    ਹਰ ਵਾਰੀ ਹੀ ਹੁੰਦੇ, ਰਹਿੰਦੇ ਵਾਕੇ ਬਈ
ਬਸ ਇਨ੍ਹਾਂ ਤੋਂ ਬਚ ਜਾਈਏ, ਇਸ ਦੀਵਾਲੀ ’ਤੇ
    ਘਿਉ ਦੇ ਦੀਪ ਜਲਾਈਏ ਇਸ ਦੀਵਾਲੀ ’ਤੇ
ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ
    ਗ਼ੁਲਾਮੀ  ਵਾਲੇ  ਬੂਟੇ, ਖ਼ੁਸ਼ੀ ਮਨਾਵਾਂਗੇ 
ਸਾਫ਼ -ਸਫ਼ਾਈ ਕਰ ਕੇ, ਘਰ ਸਜਾਵਾਂਗੇ 
    ਸਾਰੇ  ਕੰਮ ਮੁਕਾਈਏ, ਇਸ ਦੀਵਾਲੀ ’ਤੇ 
ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
    ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ
-ਬੂਟਾ ਗ਼ੁਲਾਮੀ ਵਾਲਾ, ਕੋਟ ਈਸੇ ਖਾਂ ਮੋਗਾ
9417197395

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement