Poem : ਪੰਜਾਬ
Published : Dec 1, 2024, 7:06 am IST
Updated : Dec 1, 2024, 7:06 am IST
SHARE ARTICLE
Punjab Poem in punjabi
Punjab Poem in punjabi

ੳ ਉਜੜਿਆ ਮੈਂ ਕਿੰਨੀ ਵਾਰੀ,   ਅ ਅਪਣਿਆਂ ਸੱਭ ਕੀਤਾ ਸੀ।


ੳ ਉਜੜਿਆ ਮੈਂ ਕਿੰਨੀ ਵਾਰੀ,
  ਅ ਅਪਣਿਆਂ ਸੱਭ ਕੀਤਾ ਸੀ।
ੲ ਇੱਜ਼ਤਾਂ ਰੁਲੀਆਂ ਪੁੱਤ ਮੋਏ,
  ਸ ਸੱਭ ਆਪਣਿਆਂ ਹੀ ਕੀਤਾ ਸੀ ।
ਹ ਹਾਂ ਯਾਦ ਮੈਨੂੰ ਜੋ ਨਾਲ ਸੀ ਹੋਇਆ।
  ਕ ਕਲ ਦੀ ਗੱਲ ਲਗਦੀ ਮੈਨੂੰ।
ਖ ਖ਼ਾਬ ਮੇਰੇ ਜਦ ਮੋਏ ਸੀ,
  ਗ ਗਿਲੇ ਸ਼ਿਕਵੇ, ਭੁੱਲ ਕੇ ਆਪਾਂ।
ਘ ਘਰਾਂ ਤੋਂ ਵਾਂਝੇ ਹੋਏ ਸੀ।
  ਚ ਚਾਹ ਕੇ ਵੀ ਕਦੇ ਮਿਲ ਨਾ ਸਕਿਆ,
ਛ ਛੱਲਾ ਅਪਣੇ ਯਾਰਾਂ ਨੂੰ।
  ਜ ਜਾਉ ਜਾ ਕੇ ਪੁੱਟ ਦਿਉ,
ਝ ਝਾਕੋ ਨਾ ਹੁਣ ਤਾਰਾਂ ਨੂੰ।
  ਟ ਟਹਿਲ ਸਿਉ ਮੈਨੂੰ ਆਖੇ,
ਠ ਠਹਿਰ ਸੁਣਾਵਾਂ ਕਿੱਸੇ ਹਾਲੇ ਹੋਰ ਬੜੇ।
  ਡ ਡਰਦੇ ਡਰਦੇ ਮੈਂ ਪੁਛਿਆ,
ਢ ਢਾਕਾਂ ਤੇ ਹੱਥ ਧਰਕੇ।
  ਤ ਤੁਰੀ ਜਾਵੇ ਨਾਲੇ ਓ ਦੱਸੇ,
ਥ ਥੈਲੇ ’ਚੋਂ ਕੱੁਝ ਫੜ ਕੇ।
  ਦ ਦਰਿਆ ਵੰਡੇ ਉਨ੍ਹਾਂ
ਧ ਧਰਤੀ ਵੰਡੀ,
  ਨ ਨਾਨਕ ਦੇ ਵੰਡ ਧਾਮ ਲਏ।
ਪ ਪੰਜਾਬ ਕੀ ਸੀ? ਦਿਤੇ ਦਿਲ ਨੂੰ ਮੈਂ ਦਿਲਾਸੇ ਨੇ,
  ਫ ਫ਼ਰਜ਼ੀ ਦੁਨੀਆਂ ਦਾਰੀ ਦੇ ’ਚ ਹੱਸਦੇ ਲੋਕੀਂ ਹਾਸੇ ਨੇ।
ਬ ਬੋਲਣ ਲੱਗਿਆਂ ਮਾਂ ਬੋਲੀ ਮੈਂ,
  ਭ ਭੱਜਦੇ ਵੇਖੇ ਲੋਕੀਂ ਨੇ।
ਮ ਮੇਰੇ ਜਾਏ ਮੈਨੂੰ ਭੁੱਲ ਗਏ,
  ਯ ਯਾਰੋਂ ਹੋਇਆ ਕੀ ਜਵਾਨੀ ਨੂੰ।
ਰ ਰਹਿ ਕੇ ਮੇਰੀ ਗੋਦੀ ਦੇ ਵਿਚ,
  ਲ ਲਾਜ ਨਾ ਰਖਦੇ ਮੇਰੀ।
ਵ ਵੇਖ ਆ ਕੇ ਤੂੰ ਕਰਤਾਰ ਸਿਆਂ, ਕੀ ਝੁੱਲੀ ਏ ਹਨੇਰੀ।
-ਪਰਮਜੀਤ ਸੰਧੂ ਥੇਹ ਤਿੱਖਾ, 
ਗੁਰਦਾਸਪੁਰ 9464427651

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement