ਸਿੱਖਾਂ ਦੇ ਆਚਰਣ ਦਾ ਮਾੜਾ ਪ੍ਰਭਾਵ ਗੁਰਦਵਾਰਿਆਂ ਵਿਚੋਂ ਹੀ ਪੈ ਰਿਹੈ
Published : Oct 22, 2017, 11:06 pm IST
Updated : Oct 22, 2017, 5:36 pm IST
SHARE ARTICLE

ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਨਾਲ ਸਿੱਖ ਧਰਮ ਦੇ ਕਿਰਦਾਰ ਨੂੰ ਭਾਰੀ ਸੱਟ ਵੱਜੀ ਹੈ। ਪਹਿਲੀ ਘਟਨਾ ਵਿਚ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਟਾਟਾ ਨਗਰ ਤੋਂ ਆਈ ਸ਼ਰਧਾਲੂ ਔਰਤ ਜੋ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਈ ਸੀ, ਸ਼ਹਿਰ ਵਿਚ ਲੁਟੇਰਿਆਂ ਨੇ ਉਸ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਹ ਵਿਚਾਰੀ ਰਿਕਸ਼ੇ ਤੋਂ ਡਿੱਗ ਪਈ ਅਤੇ ਫੱਟੜ ਹੋ ਗਈ। ਇਹ ਖ਼ਬਰ ਪੜ੍ਹ ਕੇ ਮਨ ਨੂੰ ਬਹੁਤ ਠੇਸ ਲੱਗੀ ਕਿ ਉਹ ਵਿਚਾਰੀ ਇਸ ਅੰਮ੍ਰਿਤਸਰ ਦੀ ਧਰਤੀ ਨੂੰ (ਜਿਸ ਨੂੰ ਅੰਮ੍ਰਿਤਸਰ ਸਿਫ਼ਤੀ ਦਾ ਘਰ ਕਿਹਾ ਜਾਂਦਾ ਹੈ), ਕੀ ਉਲਾਂਭਾ ਦੇਂਦੀ ਹੋਵੇਗੀ? ਦੂਜੀ ਘਟਨਾ ਸ਼੍ਰੋਮਣੀ ਕਮੇਟੀ ਦੇ ਮੈਂਬਰ, ਕੋਰ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਨੇਤਾ ਸੁੱਚਾ ਸਿੰਘ ਲੰਘਾਹ ਬਾਰੇ ਹੈ


 ਜਿਸ ਉਤੇ ਸੰਗੀਨ ਪਰਚਾ ਦਰਜ ਹੋਇਆ ਹੈ। ਇਸ ਬਾਰੇ ਇਹ ਵੀ ਪੜ੍ਹਨ ਨੂੰ ਮਿਲਿਆ ਕਿ ਇਸ ਦੀ ਜਾਇਦਾਦ ਵੀ ਕਰੋੜਾਂ ਰੁਪਿਆਂ ਵਿਚ ਹੈ। ਇੰਜ ਲਗਦਾ ਹੈ ਕਿ ਇਨ੍ਹਾਂ ਸਿਆਸੀ ਲੋਕਾਂ ਨੇ ਸਿੱਖ ਕੌਮ ਦੇ ਕਿਰਦਾਰ ਨੂੰ ਅਰਸ਼ ਤੋਂ ਫ਼ਰਸ਼ ਤੇ ਲਿਆ ਕੇ ਸੁੱਟ ਦਿਤਾ ਹੈ। ਸਾਡੀ ਸੱਭ ਤੋਂ ਵੱਡੀ ਧਾਰਮਕ ਸੰਸਥਾ ਵੀ ਇਨ੍ਹਾਂ ਸਿਆਸੀ ਲੋਕਾਂ ਵਾਂਗ ਗਿਰਾਵਟ ਵਲ ਜਾ ਰਹੀ ਹੈ। ਜੇਕਰ ਅਜੇ ਵੀ ਸਿੱਖ ਕੌਮ ਏਸੇ ਤਰ੍ਹਾਂ ਅੱਖਾਂ ਬੰਦ ਕਰ ਕੇ ਬੈਠੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਸਿੱਖ ਸ਼ਬਦ ਸੁਣ ਕੇ ਹੀ ਨਫ਼ਰਤ ਕਰਿਆ ਕਰਨਗੇ। ਇਸ ਲਈ ਕੋਈ ਚਾਰਾ ਕਰ ਕੇ ਇਨ੍ਹਾਂ ਸਿਆਸੀ ਲੋਕਾਂ ਕੋਲੋਂ ਅਪਣਾ ਧਰਮ ਆਜ਼ਾਦ ਕਰਵਾ ਲੈਣਾ ਚਾਹੀਦਾ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement