ਜੇ ਗੋਲਕ ਨਾ ਹੋਵੇ ਤਾਂ ਪ੍ਰਧਾਨ ਬਣਨ ਵਾਲਿਆਂ ਦਾ ਵੀ ਕਾਲ ਪੈ ਜਾਏ!
Published : Dec 10, 2017, 9:58 pm IST
Updated : Dec 10, 2017, 4:28 pm IST
SHARE ARTICLE

ਪੈਸੇ ਦੀ ਖ਼ਾਤਰ ਇਨਸਾਨ ਮਾੜੇ ਤੋਂ ਮਾੜੇ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਪੈਸੇ ਖ਼ਾਤਰ ਭਰਾ-ਭਰਾ ਦਾ, ਪਿਉ-ਪੁੱਤਰ ਦਾ ਕਤਲ ਕਰ ਦਿੰਦਾ ਹੈ। ਕਹਿੰਦੇ ਹਨ 'ਪੈਸਾ ਚੰਦਰੀ ਚੀਜ਼ ਬਣਾਈ, ਜਾਵੇ ਪਿਉ ਤੋਂ ਪੁੱਤਰ ਮਰਵਾਈ, ਇੱਜ਼ਤ ਭਲੇ-ਮਾਣਸ ਦੀ ਨੂੰ ਪੈਰਾਂ ਵਿਚ ਰੁਲਾਵੇ, ਚੰਦਰਾ ਪੈਸਾ ਬੰਦੇ ਨੂੰ ਕੱਚ ਦੀਆਂ ਚੂੜੀਆਂ ਬਣਾਵੇ।' ਅੱਜ ਗੁਰੂਘਰਾਂ ਵਿਚ ਵੀ ਪੈਸਾ ਪ੍ਰਧਾਨ ਹੈ।  ਗੁਰੂ ਘਰਾਂ ਤੇ ਕਬਜ਼ਾ ਕਰ ਕੇ ਪ੍ਰਧਾਨਗੀ ਹਾਸਲ ਕਰਨ ਲਈ ਲੜਾਈਆਂ ਕਰਨ ਦਾ ਵੀ ਮੁੱਖ ਕਾਰਨ ਪੈਸਾ ਹੈ। ਇਕ ਵਾਰ ਇਕ ਬੀਬੀ ਗੁਰੂ ਘਰ ਗਈ। ਸਾਹਮਣਿਉਂ ਕਮੇਟੀ ਦਾ ਪ੍ਰਧਾਨ ਆ ਰਿਹਾ ਸੀ। ਬੀਬੀ ਨੇ ਪੰਜਾਹ ਰੁਪਏ ਪ੍ਰਧਾਨ ਦੇ ਪੈਰਾਂ ਵਿਚ ਮੱਥਾ ਟੇਕ ਦਿਤੇ। ਕੋਲ ਖੜੇ ਸੇਵਾਦਾਰ ਨੇ ਕਿਹਾ, ''ਬੀਬੀ ਇਹ ਕੀ ਕੀਤਾ ਤੂੰ? ਪੈਸੇ ਗੋਲਕ ਵਿਚ ਪਾ ਕੇ ਮਹਾਰਾਜ ਨੂੰ ਮੱਥਾ ਟੇਕ।'' ਬੀਬੀ ਬੋਲੀ, ''ਗੋਲਕ ਵਿਚੋਂ ਵੀ ਪ੍ਰਧਾਨ ਦੀ ਜੇਬ ਵਿਚ ਹੀ ਪੈਣੇ ਸਨ। ਮੈਂ ਸੋਚਿਆ ਕਿਉਂ ਨਾ ਸਿੱਧੇ ਹੀ ਦੇ ਦੇਵਾਂ!'' ਜੇ ਗੁਰੂਘਰਾਂ ਵਿਚ ਗੋਲਕ ਨਾ ਹੋਵੇ ਤਾਂ ਪ੍ਰਧਾਨ ਵੀ ਧੱਕੇ ਨਾਲ ਬਣਾਉਣੇ ਪੈਣਗੇ, ਕਿਸੇ ਨੇ ਕਮੇਟੀ ਮੈਂਬਰ ਵੀ ਨਹੀਂ ਬਣਨਾ! ਕੀ ਇਹ ਸੱਭ ਸੱਚ ਹੈ?

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement