ਔਰਤ ਨੂੰ 'ਮਰਦਾਨੀ' ਬਣਨ ਦੀ ਲੋੜ ਨਹੀਂ!
Published : Sep 14, 2017, 10:11 pm IST
Updated : Sep 14, 2017, 4:41 pm IST
SHARE ARTICLE


ਖ਼ੂਬ ਲੜੀ ਮਰਦਾਨੀ ਥੀ, ਵੋਹ ਤੋ ਝਾਂਸੀ ਵਾਲੀ ਰਾਨੀ ਥੀ ¸ ਤਾਕਤਵਰ ਔਰਤ ਨੂੰ ਮਰਦ ਦੇ ਬਰਾਬਰ ਮੰਨਣ ਵਾਲੀ ਇਸ ਮਰਦਊ ਸੋਚ ਨੂੰ ਕੰਗਨਾ ਰਨੌਤ ਦੇ ਇਕ ਏ.ਆਈ.ਬੀ. ਗੀਤ ਨੇ ਤਾਰ ਤਾਰ ਕਰ ਕੇ ਰੱਖ ਦਿਤਾ ਹੈ। ਗਾਣੇ ਦੇ ਲਫ਼ਜ਼ ਸ਼ਾਇਦ ਕਈਆਂ ਨੂੰ ਹਜ਼ਮ ਨਾ ਹੋਣ ਕਿਉਂਕਿ ਇਹ ਲਫ਼ਜ਼ ਚਾਹੇ ਰੱਬ ਦੀ ਹੀ ਦੇਣ ਹਨ, ਸਮਾਜ ਵਿਚ ਇਨ੍ਹਾਂ ਨੂੰ ਜ਼ਬਾਨ ਤੇ ਲਿਆਉਣਾ ਸ਼ਰਾਫ਼ਤ ਦੇ ਦਾਇਰੇ ਤੋਂ ਬਾਹਰ ਨਿਕਲਣਾ ਸਮਝਿਆ ਜਾਂਦਾ ਹੈ। ਪਰ ਸ਼ਰਮ ਨੂੰ ਵੀ ਤਾਂ ਔਰਤ ਦੇ ਪੈਰਾਂ ਦੀ ਇਕ ਬੇੜੀ ਹੀ ਬਣਾ ਦਿਤਾ ਗਿਆ ਹੈ। ਔਰਤ ਨੂੰ ਨਾ ਸ਼ਰਮਾਉਣ ਦੀ ਜ਼ਰੂਰਤ ਹੈ ਅਤੇ ਨਾ ਹੀ ਮਰਦਾਨੀ ਬਣਨ ਦੀ। ਉਹ ਜੋ ਹੈ, ਉਸ ਨੂੰ ਉਸੇ ਤਰ੍ਹਾਂ  ਕਬੂਲਣ ਦੀ ਲੜਾਈ ਕੰਗਨਾ ਰਨੌਤ ਵਰਗੀਆਂ ਔਰਤਾਂ ਬਾਖ਼ੂਬੀ ਲੜ ਰਹੀਆਂ ਹਨ।

ਇਨ੍ਹਾਂ ਔਰਤਾਂ ਨੂੰ ਮਰਦਾਨੀ ਨਹੀਂ ਬਣਨਾ ਪਵੇਗਾ ਕਿਉਂਕਿ ਉਹ ਅਪਣੇ ਆਪ ਵਿਚ ਸੰਪੂਰਨ ਹਨ। ਔਰਤ ਦਾ ਫ਼ਿਲਮਾਂ ਵਿਚ ਇਕ ਵਸਤੂ ਵਾਂਗ ਇਸਤੇਮਾਲ ਕਰਨ, ਉਸ ਦੀਆਂ ਕਲਾਈਆਂ ਨੂੰ ਵੀ ਖ਼ੂਬਸੂਰਤ ਵਸਤੂ ਬਣਾ ਕੇ ਪੇਸ਼ ਕਰਨ ਤੇ ਚੂੜੀਆਂ ਨਾਲ ਸਜੇ ਰਹਿਣ ਦੀ ਸਮਾਜਕ ਪ੍ਰਥਾ ਬਣਾ ਦਿਤੀ ਗਈ ਹੈ ਅਤੇ ਫ਼ਿਲਮਾਂ ਸਮਾਜ ਵਿਚ ਪ੍ਰਚਲਤ ਸੋਚ ਨੂੰ ਹੋਰ ਤੇਜ਼ ਕਰਦੀਆਂ ਹਨ ਅਤੇ ਔਰਤ ਦਾ ਕਿਰਦਾਰ ਵਿਖਾਵੇ ਵਿਚ ਹੀ ਠਗਿਆ ਰਹਿ ਜਾਂਦਾ ਹੈ। ਕੰਗਨਾ ਰਨੌਤ ਨੇ ਫ਼ਿਲਮਾਂ ਵਿਚ ਪ੍ਰਵਾਰਵਾਦ, ਬਿਨਾਂ ਹੀਰੋ ਤੋਂ ਫ਼ਿਲਮ ਨੂੰ ਔਰਤ ਵਲੋਂ ਅਪਣੇ ਮੋਢੇ ਉਤੇ ਚੁੱਕਣ ਦੀ ਪ੍ਰਥਾ ਨੂੰ ਇਕ ਵਾਰ ਨਹੀਂ ਬਲਕਿ ਕਈ ਵਾਰ ਕਾਮਯਾਬ ਕਰ ਵਿਖਾਇਆ ਹੈ। ਉਸ ਨੇ ਬਾਲੀਵੁੱਡ ਦੇ ਕਪੂਰ, ਖ਼ਾਨ, ਬੱਚਨ ਪ੍ਰਵਾਰ ਦੇ ਇਤਰਾਜ਼ ਦੇ ਬਾਵਜੂਦ ਕਾਮਯਾਬੀ ਹਾਸਲ ਕੀਤੀ। ਕਾਬਲੀਅਤ ਤਾਂ ਹੈ ਹੀ ਪਰ ਉਸ ਵਿਚ ਔਰਤਾਂ ਵਾਂਗ ਹਿਮੰਤ ਨਾ ਹਾਰਨ ਦੀ ਸੋਚ ਵੀ ਹੈ। ਇਸ ਨਵੀਂ ਪੀੜ੍ਹੀ ਦੀ ਨਵੀਂ ਹੀਰੋਇਨ ਦੀ ਹਿੰਮਤ ਨੂੰ ਸਲਾਮ।  -ਨਿਮਰਤ ਕੌਰ

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement